![ABP Premium](https://cdn.abplive.com/imagebank/Premium-ad-Icon.png)
ਓਲੰਪਿਕ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਵਾਲੀ ਮੀਰਾਬਾਈ ਤੇ ਉਸਦੇ ਪੰਜਾਬੀ ਕੋਚ ਨੂੰ ਕੈਪਟਨ ਵੱਲੋਂ ਵਧਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਨੂੰ ਟੋਕਿਓ ਓਲੰਪਿਕਸ ਵਿੱਚ 49 ਕਿੱਲੋਗ੍ਰਾਮ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ।
![ਓਲੰਪਿਕ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਵਾਲੀ ਮੀਰਾਬਾਈ ਤੇ ਉਸਦੇ ਪੰਜਾਬੀ ਕੋਚ ਨੂੰ ਕੈਪਟਨ ਵੱਲੋਂ ਵਧਾਈ Captain congratulates Mirabai and her Punjabi coach who won silver medal in Olympic Games ਓਲੰਪਿਕ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਵਾਲੀ ਮੀਰਾਬਾਈ ਤੇ ਉਸਦੇ ਪੰਜਾਬੀ ਕੋਚ ਨੂੰ ਕੈਪਟਨ ਵੱਲੋਂ ਵਧਾਈ](https://feeds.abplive.com/onecms/images/uploaded-images/2021/07/24/af4af76e4f740c8149fc3de9e53e004c_original.png?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਨੂੰ ਟੋਕਿਓ ਓਲੰਪਿਕਸ ਵਿੱਚ 49 ਕਿੱਲੋਗ੍ਰਾਮ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕੀਤਾ, "ਸਾਡਾ ਪਹਿਲਾ ਤਮਗਾ! ਸੇਖੋਮ ਮੀਰਾਬਾਈ ਚਾਨੂ ਨੂੰ ਔਰਤਾਂ ਦੇ 49 ਕਿੱਲੋ ਵਰਗ ਮੁਕਾਬਲੇ ਵਿੱਚ 202 ਕਿੱਲੋਗ੍ਰਾਮ ਦੀ ਸਾਂਝੇ ਲਿਫਟ ਨਾਲ ਟੋਕਿਓ ਓਲੰਪਿਕ ਵਿੱਚ ਚਾਂਦੀ ਦੀ ਜਿੱਤ ਲਈ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ 'ਤੇ ਬਹੁਤ ਮਾਣ ਹੈ।"
Special congratulations to Inspector Sandeep Kumar of @PunjabPoliceInd who is @mirabai_chanu assistant coach. Your dedication & hard work yielded results for India when Mirabai Chanu won a historic silver medal in weightlifting at #Tokyo2020 today. https://t.co/zBtLRxT4aG
— Capt.Amarinder Singh (@capt_amarinder) July 24, 2021
ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੀ ਨਿਰੰਤਰ ਅਗਵਾਈ ਹੇਠ ਚਾਨੂ ਨੇ ਉਸ ਦੇ ਹੁਨਰ ਦਾ ਸਨਮਾਨ ਕੀਤਾ।
ਸਹਾਇਕ ਕੋਚ ਸੰਦੀਪ ਕੁਮਾਰ ਜਲੰਧਰ ਜ਼ਿਲ੍ਹੇ ਦੇ ਬਾੜਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ 1996 ਦੇ ਐਟਲਾਂਟਾ ਓਲੰਪਿਕਸ ਤੋਂ ਇਲਾਵਾ ਕੁਆਲਾਲੰਪੁਰ (ਮਲੇਸ਼ੀਆ) ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਬਾਅਦ ਵਿੱਚ ਹੋਏ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ।
ਉਹ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਸੇਵਾ ਨਿਭਾ ਰਿਹਾ ਹੈ ਅਤੇ ਪੀਏਪੀ, ਜਲੰਧਰ ਵਿਚ ਸਪੋਰਟਸ ਸੈਂਟਰ ਵਿਚ ਤਾਇਨਾਤ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)