ਓਲੰਪਿਕ ਸੋਨ ਤਮਗ਼ਾ ਜਿੱਤਣ ਮਗਰੋਂ ਟਵਿਟਰ ’ਤੇ ਨੀਰਜ ਚੋਪੜਾ ਦੇ ਫ਼ੌਲੋਅਰਜ਼ ਦੀ ਗਿਣਤੀ ਨੇ ਤੋੜੇ ਰਿਕਾਰਡ
ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਨੀਰਜ ਚੋਪੜਾ ਦੀ ਜਿੱਤ ਨੇ ਭਾਰਤ ਦੇ ਮੈਡਲਾਂ ਦੀ ਗਿਣਤੀ ਵਧਾ ਕੇ ਹੁਣ ਸੱਤ ਕਰ ਦਿੱਤੀ ਹੈ, ਜਿਸ ਨੇ 2012 ਦੇ ਲੰਡਨ ਓਲੰਪਿਕਸ ਵਿੱਚ ਛੇ ਮੈਡਲਾਂ ਦੇ ਦੇਸ਼ ਦੇ ਪਿਛਲੇ ਰਿਕਾਰਡ ਨੂੰ ਪਛਾੜ ਦਿੱਤਾ ਹੈ।
ਨਵੀਂ ਦਿੱਲੀ: ਨੀਰਜ ਚੋਪੜਾ ਸਨਿੱਚਰਵਾਰ ਨੂੰ ਟੋਕੀਓ ਓਲੰਪਿਕ 2020 ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਫਾਈਨਲ ਵਿੱਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਰਾਤੋ-ਰਾਤ ਇੰਟਰਨੈਸ਼ਨਲ ਬਣ ਗਿਆ ਹੈ। ਆਪਣੇ 87.58 ਮੀਟਰ ਦੇ ਥ੍ਰੋਅ ਨਾਲ ਉਸ ਨੇ ਅੰਤਮ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਕਿਉਂਕਿ ਹੋਰ ਕੋਈ ਵੀ ਹਿੱਸਾ ਲੈਣ ਵਾਲਾ 23 ਸਾਲਾ ਦੇ ਰਿਕਾਰਡ ਨੂੰ ਨਹੀਂ ਬਦਲ ਸਕਿਆ।
ਜਿਵੇਂ ਨੀਰਜ ਚੋਪੜਾ ਨੇ ਭਾਰਤ ਵਿੱਚ ਅਥਲੈਟਿਕਸ ਨੂੰ ਇੱਕ ਨਵੀਂ ਮਾਨਤਾ ਦਿੱਤੀ ਹੈ, ਇਸ ਦਾ ਉਸ ਦੇ ਪ੍ਰਸ਼ੰਸਕਾਂ 'ਤੇ ਵੀ ਬਹੁਤ ਪ੍ਰਭਾਵ ਪਿਆ ਹੈ।
ਨੀਰਜ ਚੋਪੜਾ ਦੀ ਇੰਸਟਾਗ੍ਰਾਮ ਫੌਲੋਇੰਗ
ਨੀਰਜ ਚੋਪੜਾ ਨਾ ਸਿਰਫ ਦੇਸ਼ ਭਰ ਵਿੱਚ ਬਲਕਿ ਸੋਸ਼ਲ ਮੀਡੀਆ 'ਤੇ ਵੀ ਰਾਤੋ-ਰਾਤ ਸਟਾਰ ਬਣ ਗਿਆ ਕਿਉਂਕਿ ਹੁਣ ਇਹ ਪਤਾ ਲੱਗ ਗਿਆ ਹੈ ਕਿ ਜੈਵਲਿਨ ਥ੍ਰੋਅਰ ਦੇ ਫਾਲੋਅਰਜ਼ ਇੰਸਟਾਗ੍ਰਾਮ' ਤੇ ਇੱਕ ਮਿਲੀਅਨ (10 ਲੱਖ) ਤੋਂ ਵੀ ਵੱਧ ਹੋ ਗਏ ਹਨ।
ਇੱਕ ਟਵਿਟਰ ਯੂਜ਼ਰ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਨੀਰਜ ਚੋਪੜਾ ਦੇ ਫ਼ਾਲੋਅਰਜ਼ ਦਾ ਇੱਕ ਸਕ੍ਰੀਨ ਸ਼ਾਟ ਪੋਸਟ ਕੀਤਾ ਸੀ ਜਿਸ ਵਿੱਚ 204 ਪੋਸਟਾਂ, 143K ਫਾਲੋਅਰਜ਼ ਅਤੇ 161 ਫਾਲੋਇੰਗ ਸ਼ਾਮਲ ਸਨ। ਹਾਲਾਂਕਿ, ਸਨਿੱਚਰਵਾਰ ਨੂੰ ਚੋਪੜਾ ਦੀ ਸੁਨਹਿਰੀ ਕਾਰਗੁਜ਼ਾਰੀ ਤੋਂ ਬਾਅਦ ਜੋ ਸਕ੍ਰੀਨ ਸ਼ਾਟ ਪ੍ਰਕਾਸ਼ਤ ਕੀਤਾ ਗਿਆ। ਉਹ ਅਸਲ ਵਿੱਚ ਇਹ ਸੀ ਕਿ ਪੋਸਟਾਂ ਦੀ ਗਿਣਤੀ ਉਹੀ ਰਹੀ ਪਰ ਉਨ੍ਹਾਂ ਦੇ ਫ਼ਾਲੋਅਰਜ਼ ਦੀ ਗਿਣਤੀ ਵਧ ਕੇ 1.5 ਮਿਲੀਅਨ ਭਾਵ 15 ਲੱਖ ਤੱਕ ਚਲੀ ਗਈ।
ਟੋਕੀਓ ਓਲੰਪਿਕ 2020: ਨੀਰਜ ਚੋਪੜਾ ਨੇ ਜਿੱਤਿਆ ਸੋਨ ਤਮਗਾ
ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਨੀਰਜ ਚੋਪੜਾ ਦੀ ਜਿੱਤ ਨੇ ਭਾਰਤ ਦੇ ਮੈਡਲਾਂ ਦੀ ਗਿਣਤੀ ਵਧਾ ਕੇ ਹੁਣ ਸੱਤ ਕਰ ਦਿੱਤੀ ਹੈ, ਜਿਸ ਨੇ 2012 ਦੇ ਲੰਡਨ ਓਲੰਪਿਕਸ ਵਿੱਚ ਛੇ ਮੈਡਲਾਂ ਦੇ ਦੇਸ਼ ਦੇ ਪਿਛਲੇ ਰਿਕਾਰਡ ਨੂੰ ਪਛਾੜ ਦਿੱਤਾ ਹੈ। ਐਥਲੀਟ ਨੇ ਨਾ ਸਿਰਫ ਟੋਕੀਓ ਓਲੰਪਿਕ 2020 ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ, ਬਲਕਿ ਅਭਿਨਵ ਬਿੰਦਰਾ (ਬੀਜਿੰਗ ਓਲੰਪਿਕਸ 2008) ਤੋਂ ਬਾਅਦ ਦੇਸ਼ ਨੂੰ ਦੂਜਾ ਮੈਡਲ ਵੀ ਦਿਵਾਇਆ। ਫਾਈਨਲ ਵਿੱਚ ਛੇ ਕੋਸ਼ਿਸ਼ਾਂ ਤੋਂ ਬਾਅਦ, ਨੀਰਜ ਨੇ 87.58 ਮੀਟਰ ਥ੍ਰੋਅ ਨਾਲ ਆਪਣਾ ਨਿੱਜੀ ਸਰਬੋਤਮ ਰਿਕਾਰਡ ਬਣਾਇਆ ਅਤੇ ਆਪਣੇ ਵਿਰੋਧੀਆਂ ਨੂੰ ਹਰਾਇਆ।
ਉਹ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਭਾਰਤੀ ਬਣ ਗਿਆ, ਅਜਿਹਾ ਕਰਨ ਵਾਲਾ ਟਰੈਕ ਐਂਡ ਫੀਲਡ ਵਿੱਚ ਪਹਿਲਾ ਅਤੇ ਆਪਣੀ ਪਹਿਲੀ ਗੇਮਜ਼ ਵਿੱਚ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ ਹੈ। ਨੀਰਜ ਚੋਪੜਾ ਦੇ ਸੋਨ ਤਮਗੇ ਦੇ ਨਾਲ, ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਕੁੱਲ ਸੱਤ ਤਮਗ਼ੇ ਹਾਸਲ ਕੀਤੇ ਹਨ; ਜਿਨ੍ਹਾਂ ਵਿੱਚ ਦੋ ਚਾਂਦੀ ਅਤੇ ਚਾਰ ਕਾਂਸੀ ਵੀ ਸ਼ਾਮਲ ਸਨ।