(Source: ECI/ABP News)
Paris Olympic: ਨੀਰਜ ਚੋਪੜਾ ਨੂੰ ਪਿੱਛੇ ਛੱਡ ਕੇ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਪਾਕਿਸਤਾਨੀ ਨੇ ਭਾਰਤੀਆਂ ਦਾ ਵੀ ਜਿੱਤਿਆ ਦਿਲ
ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ-2024 ਵਿੱਚ ਭਾਰਤ ਦੇ ਨੀਰਜ ਚੋਪੜਾ ਨੂੰ ਪਿੱਛੇ ਛੱਡਦੇ ਹੋਏ ਸੋਨ ਤਮਗਾ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਨੀਰਜ ਦੀ ਮਾਂ ਨੇ ਕਿਹਾ ਸੀ ਕਿ ਨਦੀਮ ਵੀ ਉਨ੍ਹਾਂ ਲਈ ਬੇਟੇ ਵਾਂਗ ਹੈ।
![Paris Olympic: ਨੀਰਜ ਚੋਪੜਾ ਨੂੰ ਪਿੱਛੇ ਛੱਡ ਕੇ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਪਾਕਿਸਤਾਨੀ ਨੇ ਭਾਰਤੀਆਂ ਦਾ ਵੀ ਜਿੱਤਿਆ ਦਿਲ Pakistani who won the gold medal in the Olympics by leaving behind Neeraj Chopra also won the hearts of the Indians Paris Olympic: ਨੀਰਜ ਚੋਪੜਾ ਨੂੰ ਪਿੱਛੇ ਛੱਡ ਕੇ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਪਾਕਿਸਤਾਨੀ ਨੇ ਭਾਰਤੀਆਂ ਦਾ ਵੀ ਜਿੱਤਿਆ ਦਿਲ](https://feeds.abplive.com/onecms/images/uploaded-images/2024/08/12/1ee37565c8662e14895bb8ba5da9a92e1723434986684936_original.jpg?impolicy=abp_cdn&imwidth=1200&height=675)
ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ-2024 ਵਿੱਚ ਭਾਰਤ ਦੇ ਨੀਰਜ ਚੋਪੜਾ ਨੂੰ ਪਿੱਛੇ ਛੱਡਦੇ ਹੋਏ ਸੋਨ ਤਮਗਾ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਨੀਰਜ ਦੀ ਮਾਂ ਨੇ ਕਿਹਾ ਸੀ ਕਿ ਨਦੀਮ ਵੀ ਉਨ੍ਹਾਂ ਲਈ ਬੇਟੇ ਵਾਂਗ ਹੈ। ਹੁਣ ਨਦੀਮ ਨੇ ਵੀ ਨੀਰਜ ਦੀ ਮਾਂ ਸਰੋਜ ਦੇ ਪਿਆਰ ਦਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਵੀ ਉਸਦੀ ਮਾਂ ਵਰਗੀ ਹੈ। ਨਦੀਮ ਨੇ ਜੈਵਲਿਨ ਥਰੋਅ ਦੇ ਫਾਈਨਲ ਵਿੱਚ 92.97 ਦਾ ਥਰੋਅ ਸੁੱਟਿਆ ਸੀ ਅਤੇ ਨੀਰਜ ਨੂੰ ਪਿੱਛੇ ਛੱਡ ਕੇ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਨੇ 89.45 ਮੀਟਰ ਥਰੋਅ ਨਾਲ ਚਾਂਦੀ ਦੇ ਤਗਮੇ 'ਤੇ ਕਬਜ਼ਾ ਕੀਤਾ ਸੀ। ਨੀਰਜ ਤੋਂ ਗੋਲਡ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਜਿਵੇਂ ਹੀ ਨਦੀਮ ਨੇ 90 ਮੀਟਰ ਦਾ ਮਾਰਕ ਪਾਰ ਕੀਤਾ, ਇਹ ਤੈਅ ਜਾਪਦਾ ਸੀ ਕਿ ਨੀਰਜ ਇਸ ਈਵੈਂਟ ਵਿੱਚ ਵੱਧ ਤੋਂ ਵੱਧ ਸਿਲਵਰ ਮੈਡਲ ਲੈ ਸਕਦਾ ਹੈ।
'ਮਾਂ ਹਰ ਕਿਸੇ ਲਈ ਅਰਦਾਸ ਕਰਦੀ ਹੈ'
ਫਾਈਨਲ ਤੋਂ ਬਾਅਦ ਜਦੋਂ ਨੀਰਜ ਦੀ ਮਾਂ ਤੋਂ ਨਦੀਮ ਦੇ ਸੋਨ ਤਮਗਾ ਜਿੱਤਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਲਈ ਚਾਂਦੀ ਵੀ ਸੋਨਾ ਹੈ ਅਤੇ ਨਦੀਮ ਵੀ ਨਦੀਮ ਵਾਂਗ ਉਸ ਦਾ ਪੁੱਤਰ ਹੈ। ਪਾਕਿਸਤਾਨ ਪਹੁੰਚ ਕੇ ਜਦੋਂ ਨਦੀਮ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਮਾਂ ਸਾਰਿਆਂ ਲਈ ਮਾਂ ਹੁੰਦੀ ਹੈ। ਇਸ ਲਈ ਉਹ ਸਭ ਲਈ ਦੁਆ ਕਰਦੀ ਹੈ। ਮੈਂ ਨੀਰਜ ਦੀ ਮਾਂ ਦਾ ਸ਼ੁਕਰਗੁਜ਼ਾਰ ਹਾਂ। ਉਹ ਵੀ ਸਾਡੇ ਲਈ ਪ੍ਰਾਰਥਨਾ ਕਰਦੀ ਸੀ।ਸਾਊਥ ਏਸ਼ੀਆ ਦੇ ਅਸੀਂ ਸਿਰਫ ਦੋ ਖਿਡਾਰੀ ਸੀ ਜੋ ਵਰਲਡ ਸਟਾਜ 'ਤੇ ਪ੍ਰਫੋਰਮ ਕਰ ਰਹੇ ਸੀ।"
ਨਦੀਮ ਦੀ ਮਾਂ ਨੇ ਨੀਰਜ ਨੂੰ ਆਪਣਾ ਪੁੱਤਰ ਵਰਗਾ ਕਿਹਾ
ਫਾਈਨਲ ਤੋਂ ਬਾਅਦ ਜਦੋਂ ਨਦੀਮ ਦੀ ਮਾਂ ਤੋਂ ਨੀਰਜ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਵੀ ਕਿਹਾ ਕਿ ਨੀਰਜ ਵੀ ਉਸ ਲਈ ਨਦੀਮ ਵਾਂਗ ਪੁੱਤਰ ਵਰਗਾ ਹੈ ਅਤੇ ਉਸ ਨੇ ਨੀਰਜ ਦੀ ਜਿੱਤ ਲਈ ਦੁਆ ਵੀ ਕੀਤੀ। ਉਸ ਨੇ ਕਿਹਾ, "ਉਹ ਵੀ ਮੇਰੇ ਪੁੱਤਰ ਵਰਗਾ ਹੈ। ਉਹ ਨਦੀਮ ਦਾ ਦੋਸਤ ਅਤੇ ਭਰਾ ਵੀ ਹੈ। ਅੱਲ੍ਹਾ ਉਸ ਨੂੰ ਵੀ ਕਾਮਯਾਬ ਕਰੇ। ਮੈਂ ਉਸ ਲਈ ਦੁਆ ਵੀ ਕੀਤੀ ਸੀ।" ਨਦੀਮ ਪਾਕਿਸਤਾਨ ਲਈ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਖਿਡਾਰੀ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)