Paris Olympics 2024: ਪੈਰਿਸ ਓਲੰਪਿਕ 'ਚ ਬਹੁਤ ਕੁਝ ਹੋਏਗਾ ਖਾਸ, ਜੋ ਕਦੇ ਪਹਿਲਾਂ ਨਹੀਂ ਹੋਇਆ...ਜਾਣੋ ਪੂਰੀ ਡਿਟੇਲ
Paris Olympics : ਪੈਰਿਸ ਓਲੰਪਿਕ ਵਿੱਚ ਚਾਰ ਨਵੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਾਰ ਬ੍ਰੇਕਡਾਂਸਿੰਗ ਓਲੰਪਿਕ 'ਚ ਡੈਬਿਊ ਕਰੇਗੀ। ਇਸ ਵਾਰ ਸਕੇਟਬੋਰਡਿੰਗ, ਸਰਫਿੰਗ ਤੇ ਸਪੋਰਟਸ ਕਲਾਈਬਿੰਗ ਨੂੰ ਵੀ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਹੈ।
Paris Olympics 2024: ਖੇਡਾਂ ਦਾ ਸਭ ਤੋਂ ਵੱਡਾ ਮਹਾਕੁੰਭ ਯਾਨੀ ਓਲੰਪਿਕ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਓਲੰਪਿਕ ਪੈਰਿਸ 'ਚ ਖੇਡਿਆ ਜਾਵੇਗਾ। ਇਸ 'ਚ ਦੁਨੀਆ ਭਰ ਦੇ 10 ਹਜ਼ਾਰ ਤੋਂ ਵੱਧ ਐਥਲੀਟ ਹਿੱਸਾ ਲੈਣਗੇ। ਇਸ ਵਾਰ ਦੀਆਂ ਓਲੰਪਿਕ ਖੇਡਾਂ ਵੱਖਰੀਆਂ ਹੀ ਹਨ। ਪੈਰਿਸ ਨੇ ਇਸ ਨੂੰ ਖਾਸ ਬਣਾਉਣ ਲਈ ਪਿਛਲੇ 10 ਸਾਲਾਂ ਤੋਂ ਕਈ ਖਾਸ ਤਿਆਰੀਆਂ ਕੀਤੀਆਂ ਹਨ। ਇੱਥੇ ਅਸੀਂ ਤੁਹਾਨੂੰ 2024 ਓਲੰਪਿਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਦੱਸਾਂਗੇ।
ਕਈ ਖੇਡਾਂ ਪਹਿਲੀ ਵਾਰ ਓਲੰਪਿਕ ਵਿੱਚ ਸ਼ਾਮਲ
ਪੈਰਿਸ ਓਲੰਪਿਕ ਵਿੱਚ ਚਾਰ ਨਵੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਾਰ ਬ੍ਰੇਕਡਾਂਸਿੰਗ ਓਲੰਪਿਕ 'ਚ ਡੈਬਿਊ ਕਰੇਗੀ। ਇਸ ਵਾਰ ਸਕੇਟਬੋਰਡਿੰਗ, ਸਰਫਿੰਗ ਤੇ ਸਪੋਰਟਸ ਕਲਾਈਬਿੰਗ ਨੂੰ ਵੀ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ਵਾਰ ਕੁਝ ਖੇਡਾਂ ਓਲੰਪਿਕ ਦਾ ਹਿੱਸਾ ਨਹੀਂ ਬਣ ਸਕਣਗੀਆਂ। ਕਰਾਟੇ, ਬੇਸਬਾਲ ਤੇ ਸਾਫਟਬਾਲ ਵਰਗੀਆਂ ਖੇਡਾਂ ਟੋਕੀਓ ਓਲੰਪਿਕ ਦਾ ਹਿੱਸਾ ਸਨ ਪਰ ਇਸ ਵਾਰ ਇਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਪੈਰਿਸ ਓਲੰਪਿਕ ਵਿੱਚ ਸ਼ਾਮਲ ਕੀਤੀਆਂ ਗਈਆਂ ਚਾਰ ਨਵੀਆਂ ਖੇਡਾਂ ਵਿੱਚ ਕੋਈ ਵੀ ਭਾਰਤੀ ਅਥਲੀਟ ਕੁਆਲੀਫਾਈ ਨਹੀਂ ਕਰ ਸਕਿਆ।
ਪੈਰਿਸ ਓਲੰਪਿਕ ਦਾ ਤਮਗਾ ਬੇਹੱਦ ਖਾਸ
2024 ਪੈਰਿਸ ਓਲੰਪਿਕ ਦਾ ਤਮਗਾ ਬਹੁਤ ਖਾਸ ਹੈ। ਨਾ ਸਿਰਫ ਇਸ ਦਾ ਡਿਜ਼ਾਈਨ ਸ਼ਾਨਦਾਰ ਹੈ, ਸਗੋਂ ਹਰ ਮੈਡਲ 'ਤੇ ਆਈਫਲ ਟਾਵਰ ਵੀ ਉੱਕਰਿਆ ਹੋਇਆ ਹੈ। ਮੈਡਲ ਦਾ ਡਿਜ਼ਾਈਨ ਫਰਾਂਸ ਦੀ ਭਾਵਨਾ ਨੂੰ ਦਰਸਾਉਂਦਾ ਹੈ। ਹਰ ਮੈਡਲ ਨਾਲ ਆਈਫਲ ਟਾਵਰ ਦਾ ਅਸਲੀ ਲੋਹਾ ਲੱਗਾ ਹੋਏਗਾ। ਸੋਨ ਤਗਮੇ ਦਾ ਭਾਰ 529 ਗ੍ਰਾਮ, ਚਾਂਦੀ ਦੇ ਤਗਮੇ ਦਾ ਭਾਰ 525 ਗ੍ਰਾਮ ਤੇ ਕਾਂਸੀ ਦੇ ਤਗਮੇ ਦਾ ਭਾਰ 455 ਗ੍ਰਾਮ ਹੋਵੇਗਾ।
ਉਦਘਾਟਨੀ ਸਮਾਰੋਹ ਨਦੀ 'ਤੇ ਹੋਏਗਾ
ਪੈਰਿਸ ਓਲੰਪਿਕ ਦਾ ਉਦਘਾਟਨ ਸਮਾਰੋਹ ਵੀ ਬਹੁਤ ਖਾਸ ਹੋਣ ਵਾਲਾ ਹੈ। ਇਸ ਵਾਰ ਦਾ ਉਦਘਾਟਨੀ ਸਮਾਰੋਹ ਵੱਖਰਾ ਹੋਵੇਗਾ। 2024 ਪੈਰਿਸ ਓਲੰਪਿਕ ਦਾ ਉਦਘਾਟਨ ਸਮਾਰੋਹ ਨਦੀ 'ਤੇ ਕਰਵਾਇਆ ਜਾਵੇਗਾ। ਇਹ ਉਦਘਾਟਨੀ ਸਮਾਰੋਹ ਸੇਰੀ ਨਦੀ 'ਤੇ ਹੋਵੇਗਾ। ਹਜ਼ਾਰਾਂ ਐਥਲੀਟ ਕਿਸ਼ਤੀ ਰਾਹੀਂ ਨਦੀ ਨੂੰ ਪਾਰ ਕਰਨਗੇ ਤੇ ਆਈਫਲ ਟਾਵਰ ਵੱਲ ਜਾਣਗੇ। ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਵੱਡੇ ਗਰਾਊਂਡ ਜਾਂ ਸਟੇਡੀਅਮ 'ਚ ਹੁੰਦਾ ਸੀ ਪਰ ਪਹਿਲੀ ਵਾਰ ਉਦਘਾਟਨੀ ਸਮਾਰੋਹ ਨਦੀ 'ਤੇ ਹੋਵੇਗਾ। 2024 ਪੈਰਿਸ ਓਲੰਪਿਕ ਦਾ ਪ੍ਰਤੀਕ ਵੀ ਕਾਫੀ ਵੱਖਰਾ ਹੈ।