(Source: ECI/ABP News)
IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਰਿਸ਼ਭ ਪੰਤ, ਇਸ ਟੀਮ ਨੇ 29.25 ਕਰੋੜ ਦੀ ਬੋਲੀ ਲਗਾ ਖਰੀਦਿਆ
Rishabh Pant: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹੁਣੇ-ਹੁਣੇ ਆਸਟ੍ਰੇਲੀਆ ਦੌਰੇ 'ਤੇ ਗਏ ਹਨ। ਕਿਉਂਕਿ, ਟੀਮ ਇੰਡੀਆ ਨੂੰ 22 ਨਵੰਬਰ ਤੋਂ ਆਸਟ੍ਰੇਲੀਆ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ

Rishabh Pant: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹੁਣੇ-ਹੁਣੇ ਆਸਟ੍ਰੇਲੀਆ ਦੌਰੇ 'ਤੇ ਗਏ ਹਨ। ਕਿਉਂਕਿ, ਟੀਮ ਇੰਡੀਆ ਨੂੰ 22 ਨਵੰਬਰ ਤੋਂ ਆਸਟ੍ਰੇਲੀਆ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਸਭ ਦੀਆਂ ਨਜ਼ਰਾਂ ਪੰਤ 'ਤੇ ਹੋਣਗੀਆਂ। ਕਿਉਂਕਿ ਇਸ ਤੋਂ ਪਹਿਲਾਂ ਰਿਸ਼ਭ ਪੰਤ ਆਸਟ੍ਰੇਲੀਆ ਦੀ ਧਰਤੀ 'ਤੇ ਆਪਣੇ ਬੱਲੇ ਨਾਲ ਅੱਗ ਲਗਾ ਚੁੱਕੇ ਹਨ।
ਉਥੇ ਹੀ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਇਲਾਵਾ ਆਈ.ਪੀ.ਐੱਲ. ਦੀ ਮੈਗਾ ਨਿਲਾਮੀ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕਿਉਂਕਿ ਹੁਣ ਰਿਸ਼ਭ ਪੰਤ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ ਅਤੇ ਇਸ ਟੀਮ ਨੇ ਉਨ੍ਹਾਂ ਨੂੰ 29.25 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਰਿਸ਼ਭ ਪੰਤ 'ਤੇ 29.25 ਕਰੋੜ ਰੁਪਏ ਦੀ ਬੋਲੀ!
ਦੱਸ ਦੇਈਏ ਕਿ ਦਿੱਲੀ ਕੈਪੀਟਲਸ ਦੀ ਟੀਮ ਨੇ ਰਿਸ਼ਭ ਪੰਤ ਨੂੰ ਆਪਣੀ ਟੀਮ 'ਚ ਬਰਕਰਾਰ ਨਹੀਂ ਰੱਖਿਆ ਹੈ। ਜਿਸ ਕਾਰਨ ਹੁਣ ਸਾਰੀਆਂ ਟੀਮਾਂ ਪੰਤ 'ਤੇ ਵੱਡੀਆਂ ਬੋਲੀ ਲਗਾ ਸਕਦੀਆਂ ਹਨ। ਇਸ ਦੌਰਾਨ, IPL 2025 ਦੀ ਇੱਕ ਮੌਕ ਮੈਗਾ ਨਿਲਾਮੀ ਹੋਈ। ਜਿਸ ਵਿੱਚ ਰਿਸ਼ਭ ਪੰਤ ਨੂੰ ਆਰਸੀਬੀ ਟੀਮ ਨੇ 29.25 ਕਰੋੜ ਰੁਪਏ ਵਿੱਚ ਖਰੀਦਿਆ ਹੈ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਮੈਗਾ ਨਿਲਾਮੀ 'ਚ ਪੰਤ ਨੂੰ ਕਿੰਨੇ ਕਰੋੜ ਰੁਪਏ ਮਿਲਦੇ ਹਨ ਅਤੇ ਕਿਹੜੀ ਟੀਮ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਲ ਕਰਦੀ ਹੈ। ਮੌਕ ਆਕਸ਼ਨ 'ਚ ਪੰਜਾਬ ਕਿੰਗਜ਼ ਨੇ ਅਰਸ਼ਦੀਪ ਸਿੰਘ ਨੂੰ 17 ਕਰੋੜ ਰੁਪਏ 'ਚ RTM ਦੀ ਵਰਤੋਂ ਕਰਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।
ਪੰਤ ਸਭ ਤੋਂ ਮਹਿੰਗਾ ਖਿਡਾਰੀ ਬਣ ਸਕਦਾ
ਰਿਸ਼ਭ ਪੰਤ ਦਾ ਆਈਪੀਐੱਲ 'ਚ ਬੱਲੇਬਾਜ਼ ਦੇ ਤੌਰ 'ਤੇ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਜਦਕਿ ਆਪਣੀ ਕਪਤਾਨੀ 'ਚ ਵੀ ਉਸ ਨੇ ਦਿੱਲੀ ਨੂੰ ਕਈ ਮੈਚ ਜਿਤਾਇਆ ਹੈ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਰਿਸ਼ਭ ਪੰਤ IPL ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਸਕਦਾ ਹੈ।
ਆਈਪੀਐਲ ਦੀ ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਹੋਣੀ ਹੈ। ਰਿਸ਼ਭ ਪੰਤ ਪਹਿਲਾਂ ਹੀ ਨਿਲਾਮੀ ਲਈ ਤੈਅ ਹੋ ਚੁੱਕੇ ਹਨ। ਜਿਸ ਕਾਰਨ ਇਨ੍ਹਾਂ ਦੀ ਭਾਰੀ ਨਿਲਾਮੀ ਹੋ ਸਕਦੀ ਹੈ। ਕਿਉਂਕਿ, ਪਹਿਲੇ ਸੈੱਟ ਵਿੱਚ ਸਾਰੀਆਂ ਟੀਮਾਂ ਕੋਲ ਪੂਰਾ ਪੈਸਾ ਹੈ।
ਪੰਤ ਦਾ ਪ੍ਰਦਰਸ਼ਨ ਇਸ ਤਰ੍ਹਾਂ ਦਾ ਰਿਹਾ
ਜੇਕਰ IPL 'ਚ ਰਿਸ਼ਭ ਪੰਤ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ IPL 'ਚ ਸਿਰਫ ਦਿੱਲੀ ਕੈਪੀਟਲਸ ਲਈ ਹੀ ਖੇਡਿਆ ਹੈ। ਇਸ ਦੌਰਾਨ ਉਸ ਨੇ 111 ਮੈਚ ਖੇਡੇ ਹਨ। ਜਿਸ 'ਚ ਉਸ ਨੇ 110 ਪਾਰੀਆਂ 'ਚ 35 ਦੀ ਔਸਤ ਅਤੇ 148 ਦੇ ਸਟ੍ਰਾਈਕ ਰੇਟ ਨਾਲ 3284 ਦੌੜਾਂ ਬਣਾਈਆਂ ਹਨ। ਪੰਤ ਨੇ ਆਈਪੀਐਲ ਵਿੱਚ ਹੁਣ ਤੱਕ 1 ਸੈਂਕੜਾ ਅਤੇ 18 ਅਰਧ ਸੈਂਕੜੇ ਲਗਾਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
