Sachin tendulkar B'day: ਮੁੰਬਈ ਪਲਟਨ ਨੇ ਸਚਿਨ ਤੇਂਦੁਲਕਰ ਨੂੰ ਇੰਝ ਕੀਤਾ ਵਿਸ਼, ਪਹਿਲੀ ਵਾਰ ਮਿਲਣ ਦਾ ਦੱਸਿਆ Experience
Sachin Tendulkar Birthday: ਅੱਜ ਭਾਰਤੀ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਜਨਮ ਦਿਨ ਹੈ। 24 ਅਪ੍ਰੈਲ 1973 ਨੂੰ ਜਨਮੇ ਸਚਿਨ ਅੱਜ 49 ਸਾਲ ਦੇ ਹੋ ਗਏ ਹਨ।
Sachin Tendulkar Birthday: ਅੱਜ ਭਾਰਤੀ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਜਨਮ ਦਿਨ ਹੈ। 24 ਅਪ੍ਰੈਲ 1973 ਨੂੰ ਜਨਮੇ ਸਚਿਨ ਅੱਜ 49 ਸਾਲ ਦੇ ਹੋ ਗਏ ਹਨ। ਟੈਸਟ ਤੇ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਤੋਂ ਲੈ ਕੇ ਸਭ ਤੋਂ ਵੱਧ ਸੈਂਕੜਿਆਂ ਤੱਕ ਕ੍ਰਿਕਟ ਦੇ ਕਈ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਸਚਿਨ ਲਈ ਹਰ ਕਿਸੇ ਦੇ ਮਨ ਵਿੱਚ ਵੱਖਰਾ ਸਤਿਕਾਰ ਹੈ। ਕ੍ਰਿਕਟ ਪ੍ਰਸ਼ੰਸਕ ਸਚਿਨ ਨੂੰ ਦੇਖਣ ਤੇ ਉਨ੍ਹਾਂ ਨੂੰ ਇਕ ਵਾਰ ਮਿਲਣ ਲਈ ਦੀਵਾਨੇ ਹੋ ਜਾਂਦੇ ਹਨ।
ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਦੇ ਨੌਜਵਾਨਾਂ ਨੂੰ ਜਦੋਂ ਪਹਿਲੀ ਵਾਰ ਸਚਿਨ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਇਹ ਵੀ ਇਨ੍ਹਾਂ ਆਉਣ ਵਾਲੇ ਸਿਤਾਰਿਆਂ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ। ਮੁੰਬਈ ਇੰਡੀਅਨਜ਼ ਨੇ ਸਚਿਨ ਦੇ ਜਨਮਦਿਨ 'ਤੇ ਆਪਣੇ ਨੌਜਵਾਨ ਖਿਡਾਰੀਆਂ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਇਹ ਖਿਡਾਰੀ ਮਾਸਟਰ ਬਲਾਸਟਰ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਕਹਾਣੀ ਬਿਆਨ ਕਰ ਰਹੇ ਹਨ।
"He inspired all of 🇮🇳 to watch cricket." 💙
— Mumbai Indians (@mipaltan) April 24, 2022
The boys wish & share their experience of meeting 𝗦𝗮𝗰𝗵𝗶𝗻 for the first time on his special day 🥳 pic.twitter.com/JQ9wquIPZW
ਰਿਤਿਕ ਸ਼ੌਕੀਨ ਕਹਿੰਦੇ ਹਨ, 'ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਉਨ੍ਹਾਂ ਦੇ ਪੈਰ ਛੂਹਣ ਗਿਆ ਤਾਂ ਉਨ੍ਹਾਂ ਨੇ ਮਨ੍ਹਾ ਕੀਤਾ ਕਿ ਅਜਿਹਾ ਨਾ ਕਰੋ । ਪਰ ਮੇਰੇ ਲਈ ਉਹ ਭਗਵਾਨ ਹਨ, ਇਸ ਲਈ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।’ ਤਿਲਕ ਵਰਮਾ ਨੇ ਕਿਹਾ, ‘ਸਚਿਨ ਸਰ ਨੂੰ ਮਿਲਣਾ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਜਦੋਂ ਵੀ ਮੈਂ ਉਹਨਾਂ ਨੂੰ ਮਿਲਦਾ, ਮੇਰੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਡਿਵਾਲਡ ਬ੍ਰੇਵਿਸ ਨੇ ਕਿਹਾ, 'ਉਹਨਾਂ (ਸਚਿਨ ਤੇਂਦੁਲਕਰ) ਨੂੰ ਨਿੱਜੀ ਤੌਰ 'ਤੇ ਜਾਣਨਾ ਅਤੇ ਉਸ ਨਾਲ ਸਮਾਂ ਬਿਤਾਉਣਾ ਸਨਮਾਨ ਦੀ ਗੱਲ ਹੈ।'
ਵੀਡੀਓ 'ਚ ਇਹ ਨੌਜਵਾਨ ਖਿਡਾਰੀ ਸਚਿਨ ਦੀ ਆਪਣੀ ਪਸੰਦੀਦਾ ਪਾਰੀ ਦਾ ਜ਼ਿਕਰ ਕਰਦੇ ਵੀ ਸੁਣੇ ਜਾ ਰਹੇ ਹਨ। ਕਈਆਂ ਨੂੰ ਆਸਟ੍ਰੇਲੀਆ ਵਿਰੁੱਧ ਬਿਨਾਂ ਕਵਰ ਡਰਾਈਵ ਦੇ 241 ਦੌੜਾਂ ਦੀ ਉਸ ਦੀ ਪਾਰੀ ਸਭ ਤੋਂ ਵਧੀਆ ਹੈ, ਤਾਂ ਬੰਗਲਾਦੇਸ਼ ਵਿਰੁੱਧ ਉਹਨਾਂ ਦਾ ਸੈਂਕੜਾ ਸਭ ਤੋਂ ਸ਼ਕਤੀਸ਼ਾਲੀ ਹੈ। ਇਹ ਨੌਜਵਾਨ ਖਿਡਾਰੀ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਸਚਿਨ ਸਰ ਨੇ ਪੂਰੇ ਭਾਰਤ ਨੂੰ ਕ੍ਰਿਕਟ ਦੇਖਣ ਲਈ ਉਤਸ਼ਾਹਿਤ ਕੀਤਾ।
ਜਿੱਤ ਦਾ ਤੋਹਫ਼ਾ ਦੇਣਾ ਚਾਹੇਗੀ ਪਲਟਨ
ਮੁੰਬਈ ਇੰਡੀਅਨਜ਼ ਦੀ ਪਲਟਨ ਇਸ ਖਾਸ ਦਿਨ 'ਤੇ ਆਪਣੇ ਮੈਂਟਰ ਸਚਿਨ ਤੇਂਦੁਲਕਰ ਨੂੰ ਜਿੱਤ ਦਾ ਤੋਹਫਾ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਮੁੰਬਈ ਦੀ ਟੀਮ ਇਸ ਸੀਜ਼ਨ 'ਚ ਹੁਣ ਤੱਕ ਇਕ ਵੀ ਜਿੱਤ ਦਰਜ ਨਹੀਂ ਕਰ ਸਕੀ ਹੈ। ਟੀਮ ਆਪਣੇ ਸਾਰੇ ਸੱਤ ਮੈਚ ਹਾਰ ਚੁੱਕੀ ਹੈ। ਅੱਜ ਮੁੰਬਈ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੈ। ਮੁੰਬਈ ਲਈ ਇਕ ਚੰਗੀ ਗੱਲ ਇਹ ਹੈ ਕਿ ਇਹ ਮੈਚ ਉਨ੍ਹਾਂ ਦੇ ਹੋਮ ਗ੍ਰਾਊਂਡ ਵਾਨਖੇੜੇ 'ਚ ਖੇਡਿਆ ਜਾਵੇਗਾ।