Shubman Gill: ਸ਼ੁਭਮਨ ਗਿੱਲ ਨੇ ਦੱਸਿਆ ਕਾਮਯਾਬੀ ਦਾ ਰਾਜ਼, ਜੋ ਵੀ ਤੁਹਾਡੀ ਇੱਛਾ ਹੈ ਉਸ ਨੂੰ ਕਾਗਜ਼ 'ਤੇ ਲਿਖੋ ਤੇ ਫਿਰ....
Shubman Gill Team India: ਸ਼ੁਬਮਨ ਗਿੱਲ ਨੇ ਪਿਛਲੇ ਸਾਲ ਆਪਣੇ ਲਈ ਕੁਝ ਟੀਚੇ ਰੱਖੇ ਸਨ। ਉਸ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਕਿਹੜੇ-ਕਿਹੜੇ ਟੀਚੇ ਤੈਅ ਕੀਤੇ ਗਏ ਸਨ।
Shubman Gill Team India: ਸ਼ੁਬਮਨ ਗਿੱਲ ਟੀਮ ਇੰਡੀਆ ਨਾਲ ਦੱਖਣੀ ਅਫਰੀਕਾ ਦੌਰੇ 'ਤੇ ਹੈ। ਉਸ ਨੇ ਵਨਡੇ ਅਤੇ ਟੀ-20 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪਰ ਟੈਸਟ ਫਾਰਮੈਟ 'ਚ ਕੁਝ ਖਾਸ ਨਹੀਂ ਕਰ ਸਕੇ। ਸ਼ੁਭਮਨ ਨੂੰ ਆਪਣੇ ਟੈਸਟ ਫਾਰਮ ਨੂੰ ਲੈ ਕੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਰ ਸ਼ੁਭਮਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਪ੍ਰੇਰਨਾਦਾਇਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਆਪਣੇ ਲਈ ਕਿਹੜੇ ਟੀਚੇ ਰੱਖੇ ਸਨ। ਸ਼ੁਭਮਨ ਨੇ ਇਨ੍ਹਾਂ ਟੀਚਿਆਂ ਨੂੰ ਕਾਫੀ ਹੱਦ ਤੱਕ ਹਾਸਲ ਕੀਤਾ।
ਦਰਅਸਲ ਸ਼ੁਭਮਨ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਹੱਥ ਲਿਖਤ ਕਾਗਜ਼ ਦੀ ਫੋਟੋ ਹੈ। ਸ਼ੁਭਮਨ ਨੇ ਇਸ ਪੇਪਰ 'ਤੇ ਆਉਣ ਵਾਲੇ ਸਾਲ ਲਈ ਕੁਝ ਟੀਚੇ ਲਿਖੇ ਸਨ। ਸ਼ੁਭਮਨ ਨੇ ਇਹ ਟੀਚਾ 31 ਦਸੰਬਰ 2022 ਲਈ ਰੱਖਿਆ ਸੀ। ਉਸਦੇ ਟੀਚੇ ਵਿੱਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਉਣਾ ਵੀ ਸ਼ਾਮਲ ਹੈ। ਵਿਸ਼ਵ ਕੱਪ ਅਤੇ ਪਰਿਵਾਰ ਨੂੰ ਲੈ ਕੇ ਵੀ ਟੀਚੇ ਤੈਅ ਕੀਤੇ ਗਏ। ਸ਼ੁਭਮਨ ਨੇ ਇਸ ਸਾਲ ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਆਪਣੇ ਟੀਚਿਆਂ ਨੂੰ ਕਾਫੀ ਹੱਦ ਤੱਕ ਹਾਸਲ ਕਰ ਲਿਆ ਹੈ।
View this post on Instagram
ਫੋਟੋ ਸ਼ੇਅਰ ਕਰਦੇ ਹੋਏ ਸ਼ੁਭਮਨ ਨੇ ਕੈਪਸ਼ਨ ਲਿਖਿਆ, ਠੀਕ ਇਕ ਸਾਲ ਪਹਿਲਾਂ ਮੈਂ ਕੁਝ ਫੈਸਲਾ ਕੀਤਾ ਸੀ। 2023 ਖਤਮ ਹੋਣ ਵਾਲਾ ਹੈ। ਇਹ ਸਾਲ ਨਵੇਂ ਤਜਰਬਿਆਂ ਵਾਲਾ ਅਤੇ ਮਜ਼ੇਦਾਰ ਸੀ। ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਯੋਜਨਾ ਅਨੁਸਾਰ ਸਾਲ ਖਤਮ ਨਹੀਂ ਹੋਇਆ। ਪਰ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਅਸੀਂ ਇਸ ਦੇ ਬਹੁਤ ਨੇੜੇ ਰਹੇ। ਆਉਣ ਵਾਲਾ ਸਾਲ ਨਵੇਂ ਮੌਕੇ ਅਤੇ ਚੁਣੌਤੀਆਂ ਲੈ ਕੇ ਆਵੇਗਾ। ਮੈਨੂੰ ਉਮੀਦ ਹੈ ਕਿ ਅਸੀਂ 2024 ਵਿੱਚ ਆਪਣੇ ਟੀਚੇ ਦੇ ਨੇੜੇ ਪਹੁੰਚ ਜਾਵਾਂਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।