ਪੜਚੋਲ ਕਰੋ

IND vs NZ 2nd Test: 12 ਸਾਲ ਅਤੇ 18 ਸੀਰੀਜ਼ ਤੋਂ ਬਾਅਦ ਭਾਰਤ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ 3 ਦਿਨਾਂ 'ਚ ਪਹਿਲੀ ਵਾਰ ਸੀਰੀਜ਼ ਜਿੱਤੀ  

IND vs NZ 2nd Test Result: ਭਾਰਤ ਨੂੰ ਨਿਊਜ਼ੀਲੈਂਡ ਤੋਂ ਦੂਜੇ ਟੈਸਟ ਵਿੱਚ 113 ਦੌੜਾਂ ਨਾਲ ਹਾਰ ਮਿਲੀ। ਇਸ ਦੇ ਨਾਲ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਦੀ ਇਹ ਹਾਰ ਇਸ ਲਈ ਵੀ

IND vs NZ 2nd Test Result: ਭਾਰਤ ਨੂੰ ਨਿਊਜ਼ੀਲੈਂਡ ਤੋਂ ਦੂਜੇ ਟੈਸਟ ਵਿੱਚ 113 ਦੌੜਾਂ ਨਾਲ ਹਾਰ ਮਿਲੀ। ਇਸ ਦੇ ਨਾਲ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਦੀ ਇਹ ਹਾਰ ਇਸ ਲਈ ਵੀ ਇਤਿਹਾਸਕ ਹੈ ਕਿਉਂਕਿ 2012 ਤੋਂ ਬਾਅਦ ਟੀਮ ਇੰਡੀਆ ਨੇ ਲਗਾਤਾਰ 18 ਘਰੇਲੂ ਸੀਰੀਜ਼ ਜਿੱਤੀਆਂ ਸਨ ਪਰ ਨਿਊਜ਼ੀਲੈਂਡ ਨੇ ਇਸ ਸੀਰੀਜ਼ ਨੂੰ ਖਤਮ ਕਰਕੇ ਇਤਿਹਾਸ ਰਚ ਦਿੱਤਾ ਹੈ। ਵਾਸ਼ਿੰਗਟਨ ਸੁੰਦਰ ਨੇ ਭਾਰਤ ਲਈ ਇਸ ਮੈਚ ਵਿੱਚ ਕੁੱਲ 11 ਵਿਕਟਾਂ ਲਈਆਂ, ਪਰ ਟੀਮ ਦੀ ਜਿੱਤ ਯਕੀਨੀ ਨਹੀਂ ਬਣਾ ਸਕੇ। ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ਨੂੰ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ 'ਚ ਹਰਾਇਆ ਹੈ।

ਇਸ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਕੀਵੀ ਟੀਮ 259 ਦੇ ਸਕੋਰ 'ਤੇ ਸਿਮਟ ਗਈ ਸੀ ਪਰ ਜਦੋਂ ਭਾਰਤ ਬੱਲੇਬਾਜ਼ੀ ਲਈ ਆਇਆ ਤਾਂ ਇਹ ਵੀ ਵੱਡਾ ਸਕੋਰ ਨਜ਼ਰ ਆ ਰਿਹਾ ਸੀ। ਟੀਮ ਇੰਡੀਆ ਦੀ ਪਹਿਲੀ ਪਾਰੀ ਸਿਰਫ 156 ਦੌੜਾਂ 'ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 103 ਦੌੜਾਂ ਦੀ ਲੀਡ ਦਾ ਕਾਫੀ ਫਾਇਦਾ ਮਿਲਿਆ, ਜਿਸ ਕਾਰਨ ਟੀਮ ਇੰਡੀਆ ਵੀ ਬੈਕਫੁੱਟ 'ਤੇ ਚਲੀ ਗਈ। ਪਹਿਲੀ ਪਾਰੀ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰਮਵਾਰ 0 ਅਤੇ ਇੱਕ ਰਨ ਬਣਾਉਣ ਵਿੱਚ ਕਾਮਯਾਬ ਰਹੇ।

Read More: Sports News: ਸਾਊਥ ਅਫਰੀਕਾ ਅਤੇ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕੌਣ ਹੋਇਆ ਬਾਹਰ

ਭਾਰਤ ਦੇ ਹੱਥੋਂ ਕਿੱਥੇ ਨਿਕਲਿਆ ਮੈਚ ?

ਨਿਊਜ਼ੀਲੈਂਡ ਪਹਿਲੀ ਪਾਰੀ 'ਚ 103 ਦੌੜਾਂ ਦੀ ਲੀਡ ਬਣਾ ਚੁੱਕਿਆ ਸੀ, ਅਜਿਹੇ 'ਚ ਟੀਮ ਇੰਡੀਆ ਨੂੰ ਜ਼ਰੂਰਤ ਸੀ ਕਿ ਉਹ ਕੀਵੀ ਟੀਮ ਨੂੰ ਛੋਟੇ ਸਕੋਰ ਤੱਕ ਹੀ ਸਮੇਟ ਦਵੇ। ਪਰ ਇੱਥੇ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਭਾਰਤ ਦੇ ਰਾਹ ਵਿੱਚ ਰੋੜਾ ਬਣ ਗਏ, ਜਿਨ੍ਹਾਂ ਨੇ 86 ਦੌੜਾਂ ਦੀ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਜਿੱਤ ਤੋਂ ਦੂਰ ਲੈ ਗਏ। ਟਾਮ ਬਲੰਡੇਲ ਅਤੇ ਗਲੇਨ ਫਿਲਿਪਸ ਨੇ ਵੀ ਕ੍ਰਮਵਾਰ 41 ਅਤੇ 48 ਦੌੜਾਂ ਦਾ ਯੋਗਦਾਨ ਪਾਇਆ ਪਰ ਟਾਮ ਲੈਥਮ ਦਾ ਅਰਧ ਸੈਂਕੜਾ ਭਾਰਤ ਲਈ ਸਭ ਤੋਂ ਨੁਕਸਾਨਦਾਇਕ ਸਾਬਤ ਹੋਇਆ।

ਬੱਲੇਬਾਜ਼ੀ ਵਿੱਚ ਅਸਫਲਤਾ ਵੀ ਭਾਰਤ ਦੀ ਹਾਰ ਦਾ ਇੱਕ ਮੁੱਖ ਕਾਰਨ ਸੀ। ਪੁਣੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਰੋਹਿਤ ਸ਼ਰਮਾ ਦੋਹਰੇ ਅੰਕੜੇ ਨੂੰ ਨਹੀਂ ਛੂਹ ਸਕੇ, ਜਦਕਿ ਵਿਰਾਟ ਨੇ ਦੋਵੇਂ ਪਾਰੀਆਂ ਵਿੱਚ ਕੁੱਲ ਮਿਲਾ ਕੇ ਸਿਰਫ਼ 18 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੱਧਕ੍ਰਮ ਵਿੱਚ ਰਿਸ਼ਭ ਪੰਤ ਨੇ ਪਹਿਲੀ ਪਾਰੀ ਵਿੱਚ 18 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕਿਆ। ਬੈਂਗਲੁਰੂ ਟੈਸਟ ਸੈਂਕੜਾ ਜੇਤੂ ਸਰਫਰਾਜ਼ ਖਾਨ ਇਸ ਵਾਰ ਕੋਈ ਜਾਦੂ ਨਹੀਂ ਦਿਖਾ ਸਕੇ। ਕੁੱਲ ਮਿਲਾ ਕੇ ਬੱਲੇਬਾਜ਼ੀ 'ਚ ਅਸਫਲਤਾ ਟੀਮ ਇੰਡੀਆ ਦੀ ਸੀਰੀਜ਼ ਹਾਰਨ ਦਾ ਵੱਡਾ ਕਾਰਨ ਬਣ ਗਈ ਹੈ।

ਸਪਿਨਰਾਂ ਦੇ ਨਾਂ 38 ਵਿਕਟਾਂ  

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੈਸਟ ਮੈਚ ਦੀ ਪੁਣੇ ਦੀ ਪਿੱਚ ਕਾਲੀ ਮਿੱਟੀ ਤੋਂ ਤਿਆਰ ਕੀਤੀ ਗਈ ਸੀ। ਪਹਿਲਾਂ ਹੀ ਅੰਦਾਜ਼ਾ ਸੀ ਕਿ ਸਪਿਨ ਗੇਂਦਬਾਜ਼ਾਂ ਨੂੰ ਪਿੱਚ ਤੋਂ ਪੂਰਾ ਸਹਿਯੋਗ ਮਿਲੇਗਾ, ਪਰ ਕਿਸਨੇ ਸੋਚਿਆ ਹੋਵੇਗਾ ਕਿ ਭਾਰਤ ਆਪਣੇ ਜਾਲ ਵਿੱਚ ਫਸ ਜਾਵੇਗਾ। ਟਿਮ ਸਾਊਦੀ ਮੈਚ 'ਚ ਵਿਕਟ ਲੈਣ ਵਾਲੇ ਇਕਲੌਤੇ ਤੇਜ਼ ਗੇਂਦਬਾਜ਼ ਸਨ, ਜਿਨ੍ਹਾਂ ਨੇ ਪਹਿਲੀ ਪਾਰੀ 'ਚ ਇਕ ਵਿਕਟ ਲਈ ਸੀ। ਸਪਿਨਰਾਂ ਨੇ ਮੈਚ ਵਿੱਚ ਕੁੱਲ 38 ਵਿਕਟਾਂ ਲਈਆਂ ਅਤੇ ਇੱਕ ਬੱਲੇਬਾਜ਼ ਰਨ ਆਊਟ ਹੋਇਆ। ਮੈਚ ਵਿੱਚ ਵਾਸ਼ਿੰਗਟਨ ਸੁੰਦਰ ਨੇ ਕੁੱਲ 11 ਵਿਕਟਾਂ, ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ, ਮਿਸ਼ੇਲ ਸੈਂਟਨਰ ਨੇ 13 ਵਿਕਟਾਂ, ਗਲੇਨ ਫਿਲਿਪਸ ਨੇ 3 ਵਿਕਟਾਂ ਅਤੇ ਏਜਾਜ਼ ਪਟੇਲ ਨੇ ਦੋ ਵਿਕਟਾਂ ਲਈਆਂ। ਉਸ ਤੋਂ ਇਲਾਵਾ ਰਵਿੰਦਰ ਜਡੇਜਾ ਵੀ 3 ਵਿਕਟਾਂ ਲੈਣ 'ਚ ਸਫਲ ਰਹੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
Astrology: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
T20 World Cup 2026: ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
Embed widget