IND vs AFG: ਸੂਰਿਆਕੁਮਾਰ ਨੇ ਵਿਰਾਟ ਕੋਹਲੀ ਨੂੰ ਪਿਛਾੜਿਆ, ਪਲੇਅਰ ਆਫ ਮੈਚ ਦੇ ਬਣੇ ਬਾਦਸ਼ਾਹ
ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਤੀਜਾ ਮੈਚ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ। ਇਹ ਮੈਚ ਕੇਨਸਿੰਗਟਨ ਓਵਲ, ਬਾਰਬਾਡੋਸ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।
Most POTM awards in T20: ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਤੀਜਾ ਮੈਚ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ। ਇਹ ਮੈਚ ਕੇਨਸਿੰਗਟਨ ਓਵਲ, ਬਾਰਬਾਡੋਸ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਸੂਰਿਆਕੁਮਾਰ ਯਾਦਵ (Suryakumar Yadav) ਇਸ ਮੈਚ ਦੇ ਪਲੇਅਰ ਆਫ ਦ ਮੈਚ ਬਣੇ। ਇਸ ਉਪਲਬਧੀ ਤੋਂ ਬਾਅਦ ਸੂਰਿਆ ਨੇ ਪਲੇਅਰ ਆਫ ਦ ਮੈਚ ਦੇ ਰਿਕਾਰਡ 'ਚ ਵਿਰਾਟ ਕੋਹਲੀ (Virat Kohli) ਨੂੰ ਪਿੱਛੇ ਛੱਡ ਦਿੱਤਾ। ਇਸ ਸੂਚੀ 'ਚ ਮਲੇਸ਼ੀਆ ਤੇ ਜ਼ਿੰਬਾਬਵੇ ਵਰਗੀਆਂ ਟੀਮਾਂ ਦੇ ਖਿਡਾਰੀ ਟੌਪ 3 ਸ਼ਾਮਲ 'ਚ ਹਨ।
ਆਓ ਜਾਣਦੇ ਹਾਂ ਉਨ੍ਹਾਂ ਖਿਡਾਰੀਆਂ ਬਾਰੇ ਜਿਨ੍ਹਾਂ ਨੇ ਟੀ-20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਪਲੇਅਰ ਆਫ ਦ ਮੈਚ ਪੁਰਸਕਾਰ ਜਿੱਤੇ ਹਨ। ਇਸ ਸੂਚੀ ਨੂੰ ਦੇਖਣਾ ਬਹੁਤ ਦਿਲਚਸਪ ਹੋਵੇਗਾ, ਜਿਸ ਵਿੱਚ ਵੱਡੀਆਂ ਟੀਮਾਂ ਦੇ ਖਿਡਾਰੀਆਂ ਤੋਂ ਇਲਾਵਾ ਛੋਟੀਆਂ ਟੀਮਾਂ ਦੇ ਖਿਡਾਰੀ ਵੀ ਕਿਸੇ ਤੋਂ ਘੱਟ ਨਹੀਂ।
1. ਸੂਰਿਆਕੁਮਾਰ ਯਾਦਵ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਹੁਣ ਤੱਕ 64 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ 64 ਮੈਚਾਂ 'ਚ ਉਸ ਨੇ 168.51 ਦੀ ਸਟ੍ਰਾਈਕ ਰੇਟ ਨਾਲ 2253 ਦੌੜਾਂ ਬਣਾਈਆਂ ਹਨ। ਇਸ 'ਚ 19 ਅਰਧ ਸੈਂਕੜੇ ਤੇ 4 ਸੈਂਕੜੇ ਸ਼ਾਮਲ ਹਨ। ਸੂਰਿਆਕੁਮਾਰ ਯਾਦਵ ਦਾ ਸਰਵੋਤਮ ਸਕੋਰ 117 ਦੌੜਾਂ ਹੈ।
2. ਵਿਰਾਟ ਕੋਹਲੀ: ਹੁਣ ਤੱਕ ਵਿਰਾਟ ਕੋਹਲੀ ਨੇ 121 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ 121 ਮੈਚਾਂ 'ਚ ਉਸ ਨੇ 137.59 ਦੀ ਸਟ੍ਰਾਈਕ ਰੇਟ ਨਾਲ 4066 ਦੌੜਾਂ ਬਣਾਈਆਂ ਹਨ। ਇਸ ਵਿੱਚ 37 ਅਰਧ ਸੈਂਕੜੇ ਤੇ ਇੱਕ ਸੈਂਕੜਾ ਸ਼ਾਮਲ ਹੈ। ਵਿਰਾਟ ਕੋਹਲੀ ਦਾ ਸਰਵੋਤਮ ਸਕੋਰ ਨਾਬਾਦ 122 ਦੌੜਾਂ ਹੈ।
3. ਵਰਿੰਦਰ ਸਿੰਘ: ਵਰਿੰਦਰ ਸਿੰਘ ਮਲੇਸ਼ੀਆ ਦਾ ਖਿਡਾਰੀ ਹੈ। ਹੁਣ ਤੱਕ ਉਹ ਮਲੇਸ਼ੀਆ ਲਈ 78 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਇਨ੍ਹਾਂ 78 ਮੈਚਾਂ 'ਚ ਉਸ ਨੇ 125.95 ਦੀ ਸਟ੍ਰਾਈਕ ਰੇਟ ਨਾਲ 2320 ਦੌੜਾਂ ਬਣਾਈਆਂ ਹਨ। ਇਸ ਵਿੱਚ 16 ਅਰਧ ਸੈਂਕੜੇ ਤੇ ਇੱਕ ਸੈਂਕੜਾ ਸ਼ਾਮਲ ਹੈ। ਵਰਿੰਦਰ ਸਿੰਘ ਦਾ ਸਰਵੋਤਮ ਸਕੋਰ ਨਾਬਾਦ 116 ਦੌੜਾਂ ਹੈ।
4. ਸਿਕੰਦਰ ਰਜ਼ਾ: ਸਿਕੰਦਰ ਰਜ਼ਾ ਜ਼ਿੰਬਾਬਵੇ ਦਾ ਖਿਡਾਰੀ ਹੈ। ਹੁਣ ਤੱਕ ਉਹ ਜ਼ਿੰਬਾਬਵੇ ਲਈ 86 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਇਨ੍ਹਾਂ 86 ਮੈਚਾਂ 'ਚ ਉਸ ਨੇ 134.36 ਦੀ ਸਟ੍ਰਾਈਕ ਰੇਟ ਨਾਲ 1947 ਦੌੜਾਂ ਬਣਾਈਆਂ ਹਨ। ਇਸ ਵਿੱਚ 14 ਅਰਧ ਸੈਂਕੜੇ ਸ਼ਾਮਲ ਹਨ। ਸਿਕੰਦਰ ਰਜ਼ਾ ਦਾ ਸਰਵੋਤਮ ਸਕੋਰ ਨਾਬਾਦ 87 ਦੌੜਾਂ ਹੈ।
5. ਮੁਹੰਮਦ ਨਬੀ: ਮੁਹੰਮਦ ਨਬੀ ਅਫਗਾਨਿਸਤਾਨ ਦਾ ਖਿਡਾਰੀ ਹੈ। ਹੁਣ ਤੱਕ ਉਹ ਅਫਗਾਨਿਸਤਾਨ ਲਈ 86 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਇਨ੍ਹਾਂ 126 ਮੈਚਾਂ 'ਚ ਉਸ ਨੇ 136.50 ਦੀ ਸਟ੍ਰਾਈਕ ਰੇਟ ਨਾਲ 2154 ਦੌੜਾਂ ਬਣਾਈਆਂ ਹਨ। ਇਸ 'ਚ 6 ਅਰਧ ਸੈਂਕੜੇ ਸ਼ਾਮਲ ਹਨ। ਮੁਹੰਮਦ ਨਬੀ ਦਾ ਸਰਵੋਤਮ ਸਕੋਰ ਅਜੇਤੂ 89 ਦੌੜਾਂ ਹੈ।
6. ਰੋਹਿਤ ਸ਼ਰਮਾ: ਭਾਰਤੀ ਕਪਤਾਨ ਰੋਹਿਤ ਸ਼ਰਮਾ ਹੁਣ ਤੱਕ 155 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਇਨ੍ਹਾਂ 155 ਮੈਚਾਂ 'ਚ ਉਸ ਨੇ 139.31 ਦੀ ਸਟ੍ਰਾਈਕ ਰੇਟ ਨਾਲ 4050 ਦੌੜਾਂ ਬਣਾਈਆਂ ਹਨ। ਇਸ 'ਚ 30 ਅਰਧ ਸੈਂਕੜੇ ਤੇ 5 ਸੈਂਕੜੇ ਸ਼ਾਮਲ ਹਨ। ਰੋਹਿਤ ਸ਼ਰਮਾ ਦਾ ਸਰਵੋਤਮ ਸਕੋਰ 121 ਦੌੜਾਂ ਹੈ।