ਮਾਰਚ ਮਹੀਨੇ ਹੀ ਖ਼ਰੀਦ ਲਵੋ ਆਪਣਾ ਮਨਪਸੰਦ ਸਮਾਰਟ ਟੀਵੀ, ਅਪ੍ਰੈਲ ’ਚ ਇੰਨੇ ਹਜ਼ਾਰ ਵਧ ਜਾਵੇਗੀ ਕੀਮਤ
ਪਿਛਲੇ ਇੱਕ ਮਹੀਨੇ ’ਚ ਓਪਨ ਸੈੱਲ ਪੈਨਲ ਗਲੋਬਲ ਮਾਰਕਿਟ ਵਿੱਚ 35 ਫ਼ੀ ਸਦੀ ਤੱਕ ਮਹਿੰਗੇ ਹੋਏ ਹਨ। ਇਸ ਦਾ ਅਸਰ ਭਾਰਤ ’ਚ ਵੀ ਪੈਣਾ ਹੈ।
ਜਦ ਤੋਂ OTT (‘ਓਵਰ ਦਿ ਟੌਪ’- ਮੀਡੀਆ ਸਰਵਿਸ) ਦਾ ਦੌਰ ਸ਼ੁਰੂ ਹੋਇਆ ਹੈ, ਤਦ ਤੋਂ ਸਮਾਰਟ ਟੀਵੀ ਦੀ ਮੰਗ ਬਹੁਤ ਵਧ ਗਈ ਹੈ। ਖ਼ਾਸ ਕਰਕੇ ਲੌਕਡਾਊਨ ’ਚ ਸਮਾਰਟ ਟੀਵੀ ਦੇ ਖ਼ਰੀਦਦਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜੇ ਤੁਸੀਂ ਅਜਿਹਾ ਟੀਵੀ ਖ਼ਰੀਦਣਾ ਚਾਹੁੰਦੇ ਹੋ, ਤਾਂ ਹੁਣੇ ਇਸੇ ਮਾਰਚ ਮਹੀਨੇ ਅੰਦਰ ਖ਼ਰੀਦ ਲਵੋ ਕਿਉਂਕਿ ਅਪ੍ਰੈਲ ਮਹੀਨੇ ਤੋਂ ਸਮਾਰਟ ਟੀਵੀ ਸਮੇਤ ਕਈ ਉਪਕਰਣਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ।
ਐੱਸਪੀਪੀਐੱਲ, ਕੋਡਕ ਬ੍ਰਾਂਡ ਲਾਇਸੈਂਸ ਦੇ ਡਾਇਰੈਕਟ ਤੇ ਸੀਈਓ ਅਵਨੀਤ ਸਿੰਘ ਮਰਵਾਹਾ ਅਨੁਸਾਰ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਦੇ ਚੱਲਦਿਆਂ ਸਮਾਰਟ ਟੀਵੀ, ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਐਸਪੀਪੀਐਲ ਕੋਲ ਕੋਡਕ ਤੇ ਥਾਮਸਨ ਜਿਹੇ ਬ੍ਰਾਂਡ ਹਨ।
10-15 ਸਾਲ ਪਹਿਲਾਂ ਗਾਹਕਾਂ ਕੋਲ ਟੀਵੀ ਲਈ ਸਿਰਫ਼ 3 ਜਾਂ 4 ਬ੍ਰਾਂਡਜ਼ ਦੇ ਹੀ ਆੱਪਸ਼ਨ ਮਿਲਦੇ ਸਨ ਪਰ ਹੁਣ ਈ-ਕਾਮਰਸ ਨੇ ਸਭ ਕੁਝ ਤਬਦੀਲ ਕਰ ਕੇ ਰੱਖ ਦਿੱਤਾ ਹੈ। ਇਸ ਵੇਲੇ ਭਾਰਤ ਵਿੱਚ ਕੋਡਕ ਦੇ 42 ਅਤੇ 43 ਸਮਾਰਟ ਟੀਵੀ ਦੀ ਡਿਮਾਂਡ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ 55 ਇੰਚ ਦੇ ਸਮਾਰਟ ਟੀਵੀ ਦੀ ਮੰਗ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਪਿਛਲੇ ਇੱਕ ਮਹੀਨੇ ’ਚ ਓਪਨ ਸੈੱਲ ਪੈਨਲ ਗਲੋਬਲ ਮਾਰਕਿਟ ਵਿੱਚ 35 ਫ਼ੀ ਸਦੀ ਤੱਕ ਮਹਿੰਗੇ ਹੋਏ ਹਨ। ਇਸ ਦਾ ਅਸਰ ਭਾਰਤ ’ਚ ਵੀ ਪੈਣਾ ਹੈ। ਕੋਡਕ, ਥਾਮਸਨ, ਹਾਇਰ, ਪੈਨਾਸੋਨਿਕ, ਸੈਮਸੰਗ ਸਮੇਤ ਕਈ ਹੋਰ ਬ੍ਰਾਂਡਜ਼ ਦੇ ਟੀਵੀ ਤਿੰਨ ਹਜ਼ਾਰ ਰੁਪਏ ਤੱਕ ਮਹਿੰਗੇ ਹੋ ਸਕਦੇ ਹਨ।
ਪੈਨਲ ਦੀਆਂ ਕੀਮਤਾਂ ਪਿਛਲੇ 8 ਤੋਂ 9 ਮਹੀਨਿਆਂ ਦੌਰਾਨ 350 ਫ਼ੀ ਸਦੀ ਵਧ ਗਈਆਂ ਹਨ। ਮਹਿੰਗੇ ਕਾੱਪਰ, ਐਲੂਮੀਨੀਅਮ, ਸਟੀਲ ਤੇ ਕਸਟਮ ਡਿਊਟੀ ਵਧਣ ਕਾਰਣ ਉਤਪਾਦਨ ਲਾਗਤ ਵਧੀ ਹੈ।
ਟੀਵੀ ਤੋਂ ਇਲਾਵਾ ਏਸੀ, ਫ਼੍ਰਿੱਜ, ਕੂਲਰ, ਪੱਖੇ, ਵਾਸ਼ਿੰਗ ਮਸ਼ੀਨਾਂ ਜਿਹੇ ਘਰੇਲੂ ਉਪਕਰਣ ਮਹਿੰਗੇ ਹੋਣ ਜਾ ਰਹੇ ਹਨ।
ਇਹ ਵੀ ਪੜ੍ਹੋ: ਵਿਆਹ 'ਚ ਛੱਤ ਤੋਂ ਹੋਈ ਨੋਟਾਂ ਦੀ ਬਾਰਸ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904