ਵਿਆਹ 'ਚ ਛੱਤ ਤੋਂ ਹੋਈ ਨੋਟਾਂ ਦੀ ਬਾਰਸ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਖਾਸ ਗੱਲ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਅਜਿਹੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਪਾਕਿਸਤਾਨ ਦੇ ਗੁਜਰਾਂਵਾਲਾ ਖੇਤਰ ਵਿੱਚ ਸਨਅਤਕਾਰ ਨੇ ਪੁੱਤਰ ਦੇ ਵਿਆਹ ਵਿੱਚ ਵਿਆਹ ਦੇ ਜਲੂਸ ‘ਤੇ ਵੀ ਡਾਲਰ ਦੀ ਬਾਰਸ਼ ਕਰ ਦਿੱਤੀ।
ਇਸਲਾਮਾਬਾਦ: ਪਾਕਿਸਤਾਨ ਦਾ ਅਕਸ ਆਮ ਤੌਰ 'ਤੇ ਇੱਕ ਗਰੀਬ ਦੇਸ਼ ਬਣਿਆ ਹੋਇਆ ਹੈ ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਜਿਹੜਾ ਦੇਸ਼ ਅਨਾਜ ਦੇ ਦਾਣੇ-ਦਾਣੇ ਲਈ ਮੋਹਤਾਜ਼ ਹੈ, ਉੱਥੇ ਹੀ ਵਿਆਹ 'ਚ ਛੱਤ ਤੋਂ ਨੋਟਾਂ ਦੀ ਬਾਰਸ਼ ਹੋ ਰਹੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਦੀ ਇੱਕ ਕੁੜੀ ਦੀ ‘ਪਾਵਰੀ ਹੋ ਰਹੀ ਹੈ’ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੋਏ ਵਿਆਹ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਵਿਆਹ ਵੇਲੇ ਛੱਤ 'ਤੇ ਖੜ੍ਹੇ ਹੋ ਕੇ ਨੋਟ ਉਡਾਉਣ ਵਾਲਾ ਇਹ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਡੀ ਬਹਾਉਦੀਨ ਖੇਤਰ ਦਾ ਹੈ। ਵਿਆਹ ਵੇਲੇ ਲੜਕੇ ਵਾਲਿਆਂ ਨੇ ਬਾਰਾਤੀਆਂ 'ਤੇ ਫੁੱਲ ਤੇ ਨੋਟਾਂ ਦੀ ਬਾਰਸ਼ ਕੀਤੀ। ਇਸ ਸਮੇਂ ਦੌਰਾਨ ਜਦੋਂ ਨੋਟਾਂ ਦੀ ਬਾਰਸ਼ ਹੋਈ ਤਾਂ ਸੈਂਕੜੇ ਲੋਕ ਨੋਟ ਲੁੱਟਣ ਲਈ ਸੜਕ 'ਤੇ ਇਕੱਠੇ ਹੋਏ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਪਾ ਰਿਹਾ ਹੈ।
ਦੱਸ ਦਈਏ ਕਿ ਬਾਰਾਤੀਆਂ 'ਤੇ ਨੋਟ ਅਤੇ ਫੁੱਲਾਂ ਦੇ ਮੀਂਹ ਲਈ ਹੈਲੀਕਾਪਟਰਾਂ ਨੂੰ ਕਿਰਾਏ 'ਤੇ ਲਿਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਬਾਅਦ ਵਿੱਚ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਨੋਟਿਸ ਵੀ ਦਿੱਤਾ ਗਿਆ ਸੀ ਕਿ ਇਸ ਦੇ ਲਈ ਉਨ੍ਹਾਂ ਨੇ ਪ੍ਰਮਿਸ਼ਨ ਕਿਉਂ ਨਹੀਂ ਲਈ।
ਇਹ ਵੀ ਪੜ੍ਹੋ: Micromax In 1 ਤੋਂ ਉੱਠਿਆ ਪਰਦਾ, ਜਾਣੋ ਕੀਮਤ ਤੇ ਸਾਰੀਆਂ ਖ਼ਾਸੀਅਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904