Dhanteras 2024: ਧਨਤੇਰਸ 'ਤੇ ਸਿਰਫ਼ 10 ਮਿੰਟਾਂ 'ਚ ਘਰ ਪਹੁੰਚੇਗਾ ਸੋਨਾ-ਚਾਂਦੀ! ਇਨ੍ਹਾਂ Apps ਨੇ ਪੇਸ਼ ਕੀਤੇ Offers, ਜਾਣੋ ਕਿਵੇਂ ਮਿਲੇਗਾ ਲਾਭ
Dhanteras 2024: ਇਸ ਧਨਤੇਰਸ 'ਤੇ ਤੁਸੀਂ 10 ਮਿੰਟਾਂ 'ਚ ਘਰ ਬੈਠੇ ਹੀ ਸੋਨੇ ਅਤੇ ਚਾਂਦੀ ਦੇ ਸਿੱਕੇ ਪ੍ਰਾਪਤ ਕਰ ਸਕਦੇ ਹੋ। ਦੱਸ ਦੇਈਏ ਕਿ ਇਹ ਮਜ਼ੇਦਾਰ ਆਫਰ ਤੁਹਾਨੂੰ Blinkit, BigBasket, Swiggy Instamart, Zepto ਅਤੇ ਹੋਰ ਵਰਗੇ ਪ੍ਰ
![Dhanteras 2024: ਧਨਤੇਰਸ 'ਤੇ ਸਿਰਫ਼ 10 ਮਿੰਟਾਂ 'ਚ ਘਰ ਪਹੁੰਚੇਗਾ ਸੋਨਾ-ਚਾਂਦੀ! ਇਨ੍ਹਾਂ Apps ਨੇ ਪੇਸ਼ ਕੀਤੇ Offers, ਜਾਣੋ ਕਿਵੇਂ ਮਿਲੇਗਾ ਲਾਭ Dhanteras 2024 Swiggy Instamart, Blinkit, Bigbasket and Zepto offering gold, silver coin delivery in 10 minutes know how details inside Dhanteras 2024: ਧਨਤੇਰਸ 'ਤੇ ਸਿਰਫ਼ 10 ਮਿੰਟਾਂ 'ਚ ਘਰ ਪਹੁੰਚੇਗਾ ਸੋਨਾ-ਚਾਂਦੀ! ਇਨ੍ਹਾਂ Apps ਨੇ ਪੇਸ਼ ਕੀਤੇ Offers, ਜਾਣੋ ਕਿਵੇਂ ਮਿਲੇਗਾ ਲਾਭ](https://feeds.abplive.com/onecms/images/uploaded-images/2024/10/29/52e5265c876ff262f1ca31b3e882dd8e1730176505593709_original.jpg?impolicy=abp_cdn&imwidth=1200&height=675)
Dhanteras 2024: ਇਸ ਧਨਤੇਰਸ 'ਤੇ ਤੁਸੀਂ 10 ਮਿੰਟਾਂ 'ਚ ਘਰ ਬੈਠੇ ਹੀ ਸੋਨੇ ਅਤੇ ਚਾਂਦੀ ਦੇ ਸਿੱਕੇ ਪ੍ਰਾਪਤ ਕਰ ਸਕਦੇ ਹੋ। ਦੱਸ ਦੇਈਏ ਕਿ ਇਹ ਮਜ਼ੇਦਾਰ ਆਫਰ ਤੁਹਾਨੂੰ Blinkit, BigBasket, Swiggy Instamart, Zepto ਅਤੇ ਹੋਰ ਵਰਗੇ ਪ੍ਰਮੁੱਖ ਆਨਲਾਈਨ ਖਰੀਦਦਾਰੀ ਪਲੇਟਫਾਰਮ ਉੱਪਰ ਮਿਲ ਰਹੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਪਲੇਟਫਾਰਮ ਰਾਹੀਂ ਤੁਹਾਨੂੰ 10 ਮਿੰਟਾਂ ਦੇ ਅੰਦਰ ਘਰ ਬੈਠੇ ਹੀ ਸੋਨੇ ਅਤੇ ਚਾਂਦੀ ਦੇ ਸਿੱਕੇ ਮਿਲਣਗੇ।
ਦਰਅਸਲ, ਸਵਿਗੀ ਨੇ ਇੱਕ ਪ੍ਰੋਫੈਸ਼ਨਲ ਮੈਸੇਜ ਵਿੱਚ ਕਿਹਾ, '10 ਮਿੰਟਾਂ ਵਿੱਚ ਧਨਤੇਰਸ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਜਿਵੇਂ ਸਿੱਕੇ, ਬਰਤਨ, ਗਹਿਣੇ, ਮੂਰਤੀਆਂ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰੋ। ਅਤੇ ਇੰਨਾ ਹੀ ਨਹੀਂ, ਤੁਹਾਨੂੰ ਜਾਰ ਤੋਂ 51,000 ਰੁਪਏ ਤੱਕ ਦੇ ਇਨਾਮ ਵੀ ਮਿਲਣਗੇ। ਇਸ ਲਈ ਇਹ ਧਨਤੇਰਸ (ਅਤੇ ਦੀਵਾਲੀ ਵੀ), ਆਪਣੇ ਘਰ ਨੂੰ ਰੌਸ਼ਨ ਕਰੋ।
ਜਵੈਲਰੀ ਬ੍ਰਾਂਡਾਂ ਦੇ ਨਾਲ ਕੀਤੀ ਪਾਟਨਰਸ਼ਿਪ
ਇਨ੍ਹਾਂ ਪਲੇਟਫਾਰਮਾਂ ਨੇ ਤਨਿਸ਼ਕ, ਮਾਲਾਬਾਰ ਗੋਲਡ ਅਤੇ ਡਾਇਮੰਡਸ ਅਤੇ ਜਵੇਲੁਕਾ ਵਰਗੇ ਵੱਡੇ ਗਹਿਣਿਆਂ ਦੇ ਬ੍ਰਾਂਡਾਂ ਨਾਲ ਸਹਿਯੋਗ ਕੀਤਾ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਆਖਰੀ ਮਿੰਟ ਦੀ ਖਰੀਦਦਾਰੀ ਕਰਦੇ ਹਨ ਜਾਂ ਆਸਾਨ ਤਰੀਕੇ ਨਾਲ ਖਰੀਦਦਾਰੀ ਕਰਨਾ ਚਾਹੁੰਦੇ ਹਨ। ਗਾਹਕ ਵੱਖ-ਵੱਖ ਕਿਸਮਾਂ ਦੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨੂੰ ਦੇਖਣ ਅਤੇ ਖਰੀਦਣ ਲਈ ਇਨ੍ਹਾਂ ਐਪਸ 'ਤੇ ਜਾ ਸਕਦੇ ਹਨ, ਜਿਵੇਂ ਕਿ ਲਕਸ਼ਮੀ ਗਣੇਸ਼ ਸਿੱਕੇ, ਸੋਵਰੇਨ ਸੋਨੇ ਦੇ ਸਿੱਕੇ ਅਤੇ ਛੋਟੇ ਮੁੱਲ ਦੇ ਸਿੱਕੇ। ਇਸ ਨਾਲ ਲੋਕਾਂ ਨੂੰ ਆਪਣੀ ਪਸੰਦ ਅਤੇ ਬਜਟ ਅਨੁਸਾਰ ਸਿੱਕੇ ਦੀ ਚੋਣ ਕਰਨ ਦੀ ਸਹੂਲਤ ਮਿਲਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)