ਪੜਚੋਲ ਕਰੋ
2018 ਦੇ ਧਮਾਕੇਦਾਰ ਸਮਾਰਟਫੋਨ, ਕੀਮਤ ਸਿਰਫ 15,000 ਤੱਕ

ਨਵੀਂ ਦਿੱਲੀ: ਸਮਾਰਟਫੋਨ ਦੀ ਗੱਲ ਕਰੀਏ ਤਾਂ ਅੱਜਕਲ੍ਹ ਹਰ ਕੋਈ ਇਸ ਦਾ ਖਰੀਦਦਾਰ ਹੈ ਪਰ ਕਈ ਲੋਕ ਬਹੁਤ ਮਹਿੰਗੇ ਫੋਨ ਦੀ ਥਾਂ ਦਰਮਿਆਨੀ ਕੀਮਤ ਦਾ ਸਮਾਰਟਫੋਨ ਖਰੀਦਣ ਨੂੰ ਤਰਜੀਹ ਦਿੰਦੇ ਹਨ। ਜਾਣਦੇ ਹਾਂ ਉਨ੍ਹਾਂ ਸਮਾਰਟਫੋਨਜ਼ ਬਾਰੇ ਜਿਨ੍ਹਾਂ ਨੂੰ ਤੁਸੀਂ 15000 ਦੀ ਦਰਮਿਆਨੀ ਕੀਮਤ 'ਤੇ ਖਰੀਦ ਸਕਦੇ ਹੋ। Realme 1 [6GB RAM/ 128GB ਸਟੋਰੇਜ] ਓਪੋ ਰੀਅਲ ਮੀ 1 ਫੋਨ ਵਿਕਰੀ ਲਈ ਉਪਲੱਬਧ ਹੋ ਚੁੱਕਾ ਹੈ। ਇਸ ਫੋਨ ਦੀ ਕੀਮਤ ਹੈ 13,990 ਰੁਪਏ ਹੈ। ਫੋਨ 'ਚ ਮੀਡੀਆਟੇਕ ਹੀਲੀਓ ਔਕਟਾਕੋਰ ਚਿਪ ਹੈ ਜੋ ਮਾਲੀ G72 MP3 ਗ੍ਰਾਫਿਕਸ ਤੇ ਕੰਮ ਕਰਦਾ ਹੈ। ਫੋਨ ਦਾ 6 ਇੰਚ ਦਾ ਐਚਡੀ ਡਿਸਪਲੇ, 13 ਮੈਗਾਪਿਕਸਲ ਬੈਕ ਕੈਮਰਾ ਜਦਕਿ 8 ਮੈਗਾਪਿਕਸਲ ਫਰੰਟ ਕੈਮਰਾ ਹੈ। ਐਂਡਰਾਇਡ ਔਰੀਓ 8.1, ਬੈਟਰੀ 3210mAh ਹੈ। ਨਾਲ ਹੀ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲੌਕ ਵੀ ਹੈ। Xiaomi Redmi Note 5 Pro ਇਸ ਸੈਗਮੈਂਟ 'ਚ ਇਹ ਫੋਨ ਸਭ ਤੋਂ ਵਧੀਆ ਹੈ। ਇਸ ਦੀ ਕੀਮਤ 14,999 ਰੁਪਏ ਹੈ। ਇਹ ਫੋਨ ਸਿਰਫ਼ ਵੀਕਲੀ ਸੇਲ ਦੌਰਾਨ ਹੀ ਉਪਲੱਬਧ ਹੈ। ਫੋਨ 'ਚ 12 ਮੈਗਾਪਿਕਸਲ ਦਾ ਬੈਕ ਕੈਮਰਾ ਤੇ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਰੀਪਲੇਸ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 6 ਇੰਚ ਦਾ ਐਚਡੀ ਡਿਸਪਲੇ ਹੈ ਜੋ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੈਰੀਏਂਟ ਨਾਲ ਆਉਂਦਾ ਹੈ। Asus Zenfone Max Pro Mi ਇਸ ਫੋਨ 'ਚ ਸਨੈਪਡ੍ਰੈਗ 636 SoC ਦਿੱਤਾ ਗਿਆ ਹੈ। ਉਸ 'ਚ ਸ਼ਿਓਮੀ ਦੀ ਤਰ੍ਹਾਂ 4 ਜੀਬੀ ਤੇ 6 ਜੀਬੀ ਰੈਮ ਦਿੱਤਾ ਗਿਆ ਹੈ। ਇਸ ਫੋਨ ਦੀ 64 ਜੀਬੀ ਸਟੋਰੇਜ ਹੈ। ਫੋਨ 'ਚ 5.99 ਇੰਚ ਦਾ HD+ ਡਿਸਪਲੇ ਹੈ ਜਿਸ ਦਾ ਰੈਜੋਲੂਸ਼ਨ 2160 X 1080 ਪਿਕਸਲ ਹੈ। ਫੋਨ 'ਚ 13+5 ਮੈਗਾਪਿਕਸਲ ਦਾ ਡਿਊਲ ਕੈਮਰਾ ਹੈ ਨਾਲ ਹੀ 8 ਮੈਗਾਪਿਕਸਲ ਸੈਲਫੀ ਕੈਮਰਾ ਹੈ। ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 12,999 ਰੁਪਏ ਹੈ ਜਦਕਿ 6 ਜੀਬੀ ਵਾਲੇ ਵੈਰੀਏਂਟ ਦੀ ਕੀਮਤ 14,999 ਰੁਪਏ ਹੈ। Motorola G5S Plus ਮੋਟੋਰੋਲਾ ਜੀ5ਐਸ ਪਲੱਸ ਸਨੈਪਡ੍ਰੈਗ 625 SoC 4 ਜੀਬੀ ਤੇ 64 ਜੀਬੀ ਰੈਮ ਦੇ ਨਾਲ ਆਏਗਾ। ਫੋਨ ਦਾ ਫਰੰਟ ਤੇ ਨਾਲ ਹੀ ਬੈਕ ਕੈਮਰਾ 13 ਮੈਗਾਪਿਕਸਲ ਹੈ। ਫੋਨ ਦਾ 5.5 ਇੰਚ ਦਾ ਐਚਡੀ ਸਕਰੀਨ ਹੈ। ਇਸ ਫੋਨ ਦੀ ਕੀਮਤ 13,999 ਰੁਪਏ ਹੈ। Honor 7x ਔਨਰ ਬੇਜੇਲਲੈਸ ਡਿਸਪਲੇ ਨਾਲ ਇਸ ਫੋਨ ਨੂੰ ਪੇਸ਼ ਕਰ ਰਿਹਾ ਹੈ। ਇਸ ਫੋਨ ਦਾ 5.93 ਇੰਚ ਦਾ ਐਚਡੀ ਡਿਸਪਲੇ ਹੈ। ਫੋਨ ਦਾ ਰੀਅਰ ਕੈਮਰਾ 16 ਮੈਗਾਪਿਕਸਲ+2 ਮੈਗਾਪਿਕਸਲ ਦੇ ਸੈਂਸਰ ਨਾਲ ਦਿੱਤਾ ਗਿਆ ਹੈ ਜਦਕਿ ਫਰੰਟ ਕੈਮਰਾ 8 ਮੈਗਾਪਿਕਸਲ ਹੈ। ਇਹ ਫੋਨ 4 ਜੀਬੀ ਰੈਮ ਦੇ ਨਾਲ 32 ਜੀਬੀ ਦੀ ਸਟੋਰੇਜ ਨਾਲ ਆਉਂਦਾ ਹੈ ਜਿਸ ਨੂੰ ਮਾਈਕਰੋ ਐਸਡੀ ਕਾਰਡ ਨਾਲ ਵਧਾਇਆ ਵੀ ਜਾ ਸਕਦਾ ਹੈ। ਔਨਰ 7 ਐਕਸ ਦੀ ਕੀਮਤ 12,999 ਰੁਪਏ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















