ਪੜਚੋਲ ਕਰੋ

Samsung Galaxy S9 ਤੇ S9+ ਦੀ ਬੁਕਿੰਗ ਸ਼ੁਰੂ

ਨਵੀਂ ਦਿੱਲੀ: ਸੈਮਸੰਗ ਨੇ ਬਾਰਸੀਲੋਨਾ ਵਿੱਚ ਚੱਲ ਰਹੀ ਮੋਬਾਈਲ ਵਰਲਡ ਕਾਂਗਰਸ ਵਿੱਚ Samsung Galaxy S9 ਤੇ S9+ ਲਾਂਚ ਕੀਤੇ ਹਨ। ਵੈਸੇ ਤਾਂ ਇਹ ਦੋਵੇਂ ਸਮਾਰਟਫੋਨ 16 ਮਾਰਚ ਤੋਂ ਕੌਮਾਂਤਰੀ ਬਾਜ਼ਾਰ ਵਿੱਚ ਉਪਲੱਬਧ ਹੋਣਗੇ ਪਰ ਸੈਮਸੰਗ ਇੰਡੀਆ ਨੇ ਇਨ੍ਹਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਆਨਲਾਈਨ ਸੈਮਸੰਗ ਸਟੋਰ 'ਤੇ ਦੋ ਹਜ਼ਾਰ ਰੁਪਏ ਦੇ ਕੇ ਇਨ੍ਹਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਕੰਪਨੀ ਨੇ ਅਜੇ ਭਾਰਤ ਵਿੱਚ ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਪਰ ਸੈਮਸੰਗ ਗੈਲਕਸੀ S9 ਦੀ ਕੀਮਤ 719 ਡਾਲਰ (ਤਕਰੀਬਨ 46,000 ਰੁਪਏ) ਤੇ ਗੈਲਕਸੀ S9+ ਦੀ ਕੀਮਤ 839.99 ਡਾਲਰ (54,000 ਰੁਪਏ) ਰੱਖੀ ਗਈ ਹੈ। ਸੈਮਸੰਗ ਗੈਲਕਸੀ S9 ਸੀਰੀਜ਼ ਸਮਾਰਟਫ਼ੋਨਜ਼ ਦੀ ਖਾਸੀਅਤ ਕੈਮਰਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫ਼ੋਨ ਵਿੱਚ ਆਉਣ ਵਾਲਾ ਸਭ ਤੋਂ ਸ੍ਰੇਸ਼ਠ ਕੈਮਰਾ ਹੈ। ਸੈਮਸੰਗ ਗੈਲਕਸੀ S9 ਵਿੱਚ ਪ੍ਰਮੁੱਖ ਕੈਮਰਾ ਇਕਹਿਰੇ ਲੈਂਸ ਨਾਲ ਹੈ ਜਦਕਿ, ਗੈਲਕਸੀ S9+ ਵਿੱਚ ਦੁਹਰੇ ਲੈਂਜ਼ ਹਨ। ਦੋਵਾਂ ਫਲੈਗਸ਼ਿਪ ਫ਼ੋਨਜ਼ ਅੰਦਰ ਮੈਨੂਅਲੀ ਤਬਦੀਲ ਕੀਤਾ ਜਾ ਸਕਣ ਵਾਲਾ ਐਪਰਚਰ ਆਉਂਦਾ ਹੈ, ਜੋ ਕਿਸੇ ਸਮਾਰਟਫ਼ੋਨ ਵਿੱਚ ਪਹਿਲੀ ਵਾਰ ਉਤਾਰਿਆ ਗਿਆ ਹੈ। ਕੰਪਨੀ ਮੁਤਾਬਕ ਠੀਕ-ਠਾਕ ਰੋਸ਼ਨੀ ਵਿੱਚ f/2.4 ਅਪਰਚਰ ਰਹਿੰਦਾ ਹੈ ਜਦਕਿ ਘੱਟ ਰੌਸ਼ਨੀ ਵਿੱਚ ਇਹ ਖ਼ੁਦ-ਬ-ਖ਼ੁਦ f/1.5 ‘ਤੇ ਚਲਾ ਜਾਂਦਾ ਹੈ। ਸੈਮਸੰਗ ਗੈਲਕਸੀ S9 ਵਿੱਚ 12 ਮੈਗਾਪਿਕਸਲ ਦਾ ਡੂਅਲ ਪਿਕਸਲ ਰੀਅਰ ਕੈਮਰਾ ਹੈ ਤੇ ਗੈਲਕਸੀ S9+ ਵਿੱਚ 12+12 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਦੋਵੇਂ ਫ਼ੋਨ 960 fps ਦਾ ਵੀਡੀਓ ਰਿਕਾਰਡ ਕਰਦਾ ਹੈ। ਸੈਮਸੰਗ ਗੈਲਕਸੀ S9 ਵਿੱਚ 5.8 ਇੰਚ ਤੇ ਗੈਲਕਸੀ S9+ ਵਿੱਚ 6.2 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਦੋਵੇਂ ਹੀ ਸਮਾਰਟਫ਼ੋਨਜ਼ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2960X1440 ਪਿਕਸਲ ਦਾ ਹੋਵੇਗਾ। ਸੈਮਸੰਗ ਗੈਲਕਸੀ S9 ਤੇ ਗੈਲਕਸੀ S9+ ਵਿੱਚ ਕੁਆਲਕੌਮ ਸਨੈਪਡ੍ਰੈਗਨ 845 ਪ੍ਰੋਸੈਸਰ ਆਵੇਗਾ। ਹਾਲਾਂਕਿ, ਇਸ ਨੂੰ ਉੱਤਰ ਅਮਰੀਕੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ, ਬਾਕੀ ਥਾਵਾਂ ‘ਤੇ Exynos ਪ੍ਰੋਸੈਸਰ ਆਵੇਗਾ। ਸੈਮਸੰਗ ਗੈਲਕਸੀ S9 ਵਿੱਚ 4 ਜੀ.ਬੀ. ਰੈਮ ਤੇ ਗੈਲਕਸੀ S9+ ਵਿੱਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਦੋਵੇਂ ਸਮਾਰਟਫ਼ੋਨਜ਼ ਵਿੱਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਲੋੜ ਮੁਤਾਬਕ ਵਧਾਇਆ ਜਾ ਸਕੇਗਾ। ਸੈਮਸੰਗ ਨੇ ਗੈਲਕਸੀ S9 ਵਿੱਚ 3000 mAh ਤੇ ਗੈਲਕਸੀ S9+ ਵਿੱਚ 3,500 mAh ਬੈਟਰੀ ਦਿੱਤੀ ਜਾਵੇਗੀ। ਦੋਵੇਂ ਫ਼ੋਨ IP68 ਪ੍ਰਮਾਣਿਤ ਹਨ, ਯਾਨੀ ਕਿ ਇਹ ਪਾਣੀ ਦੀ ਛੱਲ ਤੇ ਧੂੜ ਤੋਂ ਪ੍ਰਭਾਵਿਤ ਨਹੀਂ ਹੁੰਦੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Embed widget