ਪੜਚੋਲ ਕਰੋ
ਸਮਾਰਟਫੋਨ ਵਰਤਣ ਵਾਲੇ ਭਾਰਤੀਆਂ ਲਈ 'ਗੂਗਲ ਬਾਬਾ' ਦਾ ਖਾਸ ਤੋਹਫ਼ਾ

ਨਵੀਂ ਦਿੱਲੀ: ਭਾਰਤ ਵਿੱਚ ਰਹਿਣ ਵਾਲੇ ਸਮਾਰਟਫੋਨ ਯੂਜ਼ਰਸ ਨੂੰ ਗੂਗਲ ਜਲਦ ਹੀ ਬਹੁਤ ਖਾਸ ਤੋਹਫ਼ਾ ਦੇਣ ਵਾਲਾ ਹੈ। ਭਾਰਤ ਵਿੱਚ ਐਂਡਰੌਇਡ ਯੂਜ਼ਰਜ਼ ਲਈ ਗੂਗਲ ਅਸਿਸਟੈਂਟ ਐਪ ਵਿੱਚ ਜਲਦ ਹੀ ਨਵੇਂ ਫੀਚਰਸ ਆਉਣ ਵਾਲੇ ਹਨ। ਇਨ੍ਹਾਂ ਨਵੇਂ ਫੀਚਰਜ਼ ਨਾਲ ਗੂਗਲ ਅਸਿਸਟੈਂਟ ਐਪ ਪਹਿਲਾਂ ਨਾਲੋਂ ਕਿਤੇ ਵੱਧ ਮਦਦਗਾਰ ਹੋ ਜਾਵੇਗੀ। ਗੂਗਲ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਭਾਰਤ ਵਿੱਚ ਹੁਣ ਗੂਗਲ ਅਸਿਸਟੈਂਟ ਤੇ ਯੂਜ਼ਰਜ਼ ਐਪ ਬਣਾ ਸਕਦੇ ਹਨ। ਇਸ ਦਾ ਫਾਇਦਾ ਇਹ ਹੋਵੇਗਾ ਕਿ ਯੂਜਰਜ਼ ਆਪਣੀ ਆਵਾਜ਼ ਦਾ ਇਸਤੇਮਾਲ ਕਰਕੇ ਕਈ ਸਾਰੇ ਕੰਮ ਕਰ ਸਕਣਗੇ। ਗੂਗਲ ਅਸਿਸਟੈਂਟ ਦੇ ਇਸ ਨਵੇਂ ਫ਼ੀਚਰ ਨਾਲ ਯੂਜ਼ਰਸ ਲਈ ਖਾਣਾ ਆਰਡਰ ਕਰਨਾ, ਯਾਤਰਾ ਲਈ ਗੂਗਲ ਮੈਪ ਦਾ ਇਸਤੇਮਾਲ ਕਰਨਾ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਨਾਲ ਜੁੜੇ ਕੰਮਾਂ ਨੂੰ ਕਰਨ ਵਿੱਚ ਵੀ ਮਦਦ ਮਿਲੇਗੀ। ਗੂਗਲ ਵੱਲੋਂ ਕਿਹਾ ਗਿਆ ਹੈ ਕਿ "ਭਾਰਤੀ ਐਪ ਡਿਵੈਲਪਰ" ਤੇ ਕੰਪਨੀਆਂ ਯੂਜ਼ਰਸ ਦੀ ਸੁਵਿਧਾ ਲਈ 'ਐਕਸ਼ਨ ਆਨ ਗੂਗਲ' ਦਾ ਇਸਤੇਮਾਲ ਕਰਕੇ ਗੂਗਲ ਐਸਟੈਂਟ ਐਪ ਬਣਾ ਸਕਦੇ ਹਨ। ਕੋਈ ਵੀ ਐਪ ਡਿਵੈਲਪਰ ਜਾਂ ਫਿਰ ਕੰਪਨੀ ਅਸਿਸਟੈਂਟ ਤੇ ਐਪ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਡਵੈਲਪਰ ਟੂਲ ਦਾ ਇਸਤੇਮਾਲ ਕਰਨਾ ਹੋਵੇਗਾ। ਇਹ ਡਿਵੈਲਪਰ ਟੂਲਜ਼ "ਐਕਸ਼ਨ ਆਨ ਗੂਗਲ" ਡਿਵੈਲਪਰ ਵੈੱਬਸਾਈਟ ਤੇ ਉਪਲੱਬਧ ਹੈ। ਜਦ ਅਸਿਸਟੈਂਟ ਨਾਲ ਜੁੜੇ ਐਪ ਬਣ ਜਾਣਗੇ ਤਾਂ ਉਸ ਦਾ ਇਸਤੇਮਾਲ ਕਾਰਨ ਲਈ ਤੁਹਾਨੂੰ ਸਿਰਫ ਵਾਈਸ ਕਮਾਂਡ ਹੀ ਦੇਣੀ ਪਵੇਗੀ। ਇਸ ਤੋਂ ਇਲਾਵਾ ਜਲਦ ਹੀ ਗੂਗਲ ਐਸਟੈਂਟ ਐਪ ਵਿੱਚ ਜਲਦ ਹੀ ਤੁਹਾਡੀ ਮਨਪਸੰਦ ਸਰਵਿਸ ਕੰਟੈਂਟ ਵੀ ਉਪਲਬਧ ਹੋਵੇਗੀ। ਗੂਗਲ ਵੱਲੋਂ ਕਿਹਾ ਗਿਆ ਕਿ ਉਹ ਭਾਰਤ ਵਿੱਚ ਗੂਗਲ ਅਸਿਸਟੈਂਟ ਐਪ ਨੂੰ ਹੋਰ ਮਦਦਗਾਰ ਬਣਾਉਣ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਡਿਵੈਲਪਰ ਨਾਲ ਕੰਮ ਕਰ ਰਹੇ ਹਨ। ਗੂਗਲ ਅਸਿਸਟੈਂਟ ਇੱਕ ਅਜਿਹਾ ਐਪ ਹੈ ਜਿਸ ਦਾ ਇਸਤੇਮਾਲ ਵਾਈਸ ਕਮਾਂਡ ਤੇ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਤੁਹਾਨੂੰ ਇਸ ਐਪ ਦਾ ਇਸਤੇਮਾਲ ਕਰਨ ਲਈ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਹੈ। ਇਹ ਐਪ ਤੁਹਾਡੀ ਆਵਾਜ਼ ਤੇ ਕੰਮ ਕਰਦਾ ਹੈ। ਇਸ ਐਪ ਦਾ ਇਸਤੇਮਾਲ ਕਾਰਨ ਦੇ ਲਈ ਤੁਹਾਨੂੰ ਆਪਣੇ ਸਮਾਰਟਫੋਨ ਦੇ ਹੋਮ ਬਟਨ ਨੂੰ ਪ੍ਰੈਸ ਕਰਨਾ ਪਵੇਗਾ, ਜਿਸ ਤੋਂ ਬਾਅਦ ਤੁਹਾਡੇ ਕੋਲ ਓ.ਕੇ. ਗੂਗਲ ਦਾ ਵਿਕਲਪ ਆਵੇਗਾ। ਆਪਣੀ ਆਵਾਜ਼ ਵਿੱਚ ਤੁਸੀਂ ਓਕੇ ਗੂਗਲ ਕਹੋਗੇ। ਓਕੇ ਗੂਗਲ ਕਹਿੰਦਿਆਂ ਹੀ ਤੁਹਾਡੀ ਆਵਾਜ਼ ਗੂਗਲ ਅਸਿਸਟੈਂਟ ਵਿੱਚ ਰਜਿਸਟਰਡ ਹੋ ਜਾਵੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















