ਪੜਚੋਲ ਕਰੋ

ਸ਼ਕਲ ਪਛਾਣ ਕੇ ਖੁੱਲ੍ਹੇਗਾ ਨਵਾਂ iPhone, ਸਰੱਖਿਆ ਬਾਰੇ ਸ਼ਸ਼ੋਪੰਜ

ਵਾਸ਼ਿੰਗਟਨ: ਐਪਲ ਨੇ ਆਪਣੇ ਨਵੇਂ iPhone X ਵਿੱਚ ਉਂਗਲਾਂ ਦੇ ਰੇਸ਼ੇ ਪਛਾਣਨ ਦੀ ਥਾਂ ਚਿਹਰੇ ਤੋਂ ਹੀ ਇਸ ਦਾ ਜਿੰਦਰਾ ਖੁੱਲ੍ਹਣ ਭਾਵ ਅਨਲੌਕ ਹੋ ਸਕਣ ਦੀ ਸੁਵਿਧਾ ਦਿੱਤੀ ਹੈ। iPhone X ਦੀ ਵਿਕਰੀ 3 ਨਵੰਬਰ ਤੋਂ ਸ਼ੁਰੂ ਹੋਣੀ ਹੈ। ਐਪਲ ਨੇ ਇਸ ਦੇ ਜਿੰਦਰੇ ਖੋਲ੍ਹਣ ਲਈ ਚਿਹਰਾ ਜਾਂ ਅੰਕਾਂ ਵਾਲਾ ਵਿਕਲਪ ਹੀ ਦਿੱਤਾ ਹੋਇਆ ਹੈ ਪਰ ਜੋ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਸਤਾ ਰਹੀ ਹੈ, ਉਹ ਹੈ ਕਿ ਇਸ ਫ਼ੋਨ ਵਿਚਲਾ ਡੇਟਾ, ਕਿਸੇ ਹੋਰ ਥਾਂ 'ਤੇ ਸੰਭਾਲਿਆ ਜਾ ਸਕੇਗਾ। ਐਪਲ ਦਾਅਵਾ ਕਰਦਾ ਹੈ ਕਿ ਫ਼ੋਨ ਵਿੱਚ ਮੌਜੂਦ "ਨਿਊਰਲ ਇੰਜਣ" ਕਾਰਨ ਕੋਈ ਤਸਵੀਰ ਵਿਖਾ ਕੇ ਚਕਮਾ ਦੇਣ ਜਾਂ ਹੈਕ ਕਰ ਲੈਣਾ ਸੰਭਵ ਨਹੀਂ ਹੋ ਸਕਦਾ। ਐਪਲ ਮੁਤਾਬਕ iPhone X ਨੂੰ ਹੱਥ ਵਿੱਚ ਫੜਦਿਆਂ ਹੋਇਆਂ 3 ਧੁਰਾਈ ਯਾਨੀ 3 ਡੀ ਤਰੀਕੇ ਨਾਲ ਚਿਹਰੇ ਨੂੰ ਸਕੈਨ ਕਰ ਸਕਦਾ ਹੈ। ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਦੇ ਨੀਤੀ ਸਮੀਖੀਅਕ ਜੇਅ ਸਟੈਨਲੀ ਦਾ ਕਹਿਣਾ ਹੈ ਕਿ ਐਪਲ ਨੇ ਆਪਣੇ ਗਾਹਕਾਂ ਦੀ ਸੁਰੱਖਿਆ ਲਈ ਬਹੁਤ ਕੰਮ ਕੀਤੇ ਹਨ, ਪਰ iPhone X ਬਾਰੇ ਇਹ ਸਭ ਲਾਗੂ ਨਹੀਂ ਹੁੰਦਾ ਜਾਪਦਾ। ਬੀਤੇ ਸਾਲ ਜੌਰਜਟਾਊਨ ਯੂਨੀਵਰਸਿਟੀ ਦੇ ਇੱਕ ਖੋਜਾਰਥੀ ਦਾ ਕਹਿਣਾ ਹੈ ਕਿ ਚਿਹਰਾ ਪਛਾਣ ਤਕਨੀਕ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਹੁੰਦੀ ਹੈ ਤੇ ਇਹ ਯੰਤਰ ਨੂੰ ਸੁਰੱਖਿਅਤ ਰੱਖਣ ਦੀ ਥਾਂ 'ਤੇ ਨਜ਼ਰ ਰੱਖਣ ਦੇ ਕੰਮ ਆਉਂਦੀ ਹੈ। ਖੋਜ ਮੁਤਾਬਕ ਅਮਰੀਕਾ ਦੀਆਂ ਜ਼ਿਆਦਾਤਰ ਸੁਰੱਖਿਆ ਏਜੰਸੀਆਂ ਲੋਕਾਂ ਦੇ ਚਿਹਰਿਆਂ ਦੀ ਪਛਾਣ ਦੀ ਵਰਤੋਂ ਬਿਨਾ ਉਨ੍ਹਾਂ ਦੀ ਇਜਾਜ਼ਤ ਤੋਂ ਕਰਦੀ ਹੈ। ਸਿਵਲ ਲਿਬਰਟੀਜ਼ ਗਰੁੱਪ ਨੇ ਇਸ ਮਸਲੇ 'ਤੇ ਐਫ.ਬੀ.ਆਈ. ਨੂੰ ਅਦਾਲਤ ਵਿੱਚ ਵੀ ਘੜੀਸਿਆ ਹੈ। ਸਟੈਨਲੀ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਪੁਲਿਸ ਅਧਿਕਾਰੀ ਹਰ ਦਮ ਸਾਨੂੰ ਕੈਮਰਿਆਂ ਰਾਹੀਂ ਸਕੈਨ ਕਰਦੇ ਰਹਿਣ। ਜੌਰਜਟਾਊਨ ਯੂਨੀਵਰਸਿਟੀ ਲਾਅ ਸਕੂਲ ਦੇ ਕਲੇਅਰ ਗਾਰਵੇ ਮੁਤਾਬਕ ਚਿਹਰੇ ਪਛਾਣਨ ਵਾਲੇ ਡੇਟਾਬੇਸ ਕਿਸੇ ਨਾਲ ਸਾਂਝਾ ਨਾ ਕਰਨ ਦੀ ਐਪਲ ਜ਼ਿੰਮੇਵਾਰੀ ਲੈਂਦਾ ਹੈ, ਪਰ ਹੋ ਸਕਦਾ ਹੈ ਕਿ ਹੋਰ ਕੰਪਨੀਆਂ ਅਜਿਹਾ ਨਾ ਕਰਦੀਆਂ ਹੋਣ। ਉਨ੍ਹਾਂ ਕਿਹਾ ਕਿ ਬੀਤੇ ਸਾਲ ਇੱਕ ਰੂਸੀ ਫ਼ੋਟੋਗ੍ਰਾਫਰ ਨੇ ਕੁਝ ਪੌਰਨ ਕਲਾਕਾਰਾਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਮੌਜੂਦ ਜਨਤਰ ਪ੍ਰੋਫਾਈਲਾਂ ਨਾਲ ਮਿਲਾ ਕੇ ਪੇਸ਼ ਕੀਤਾ, ਜਿਸ ਨਾਲ ਉਨ੍ਹਾਂ ਦੀ ਅਸਲ ਪਛਾਣ ਜੱਗ ਜਾਹਰ ਹੋ ਗਈ। ਦੱਸ ਦੇਈਏ ਕਿ ਐਪਲ ਤੁਹਾਡਾ ਚਿਹਰਾ ਪੜ੍ਹਨ ਲਈ 30,000 ਇਨਫ੍ਰਾਰੈੱਡ ਬਿੰਦੂਆਂ ਦੀ ਮਦਦ ਲੈਂਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਪੁਰਾਣੀ ਉਂਗਲਾਂ ਦੇ ਰੇਸ਼ੇ ਪੜ੍ਹਨ ਵਾਲੀ ਤਕਨੀਕ ਨਾਲੋਂ ਕਈ ਗੁਣਾ ਸਟੀਕ ਹੈ। ਜਿੱਥੇ 50 ਹਜ਼ਾਰ ਵਿੱਚੋਂ ਕਿਸੇ ਇੱਕ ਵਿਅਕਤੀ ਦੀ ਟੱਚ ਆਈ.ਡੀ. ਤੁਹਾਡੇ ਨਾਲ ਮੇਲ ਖਾਂਦੀ ਹੋ ਸਕਦੀ ਹੈ, ਉੱਥੇ ਇਸ ਨਵੀਂ ਚਿਹਰਾ ਪੜ੍ਹਨ ਵਾਲੀ ਤਕਨੀਕ ਨਾਲ ਆਪਣੇ ਚਿਹਰੇ ਵਰਗਾ ਵਿਅਕਤੀ ਭਾਲਣ ਦੀ ਸੰਭਾਵਨਾ 10 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਦੀ ਹੀ ਰਹਿ ਜਾਂਦੀ ਹੈ। ਇੱਕ ਪਾਸੇ ਐਪਲ ਆਪਣੇ ਗਾਹਕਾਂ ਦੀ ਸੁਰੱਖਿਆ ਦੇ ਮਸਲੇ 'ਤੇ ਉਹ ਸਮਝੌਤਾ ਨਹੀਂ ਕਰਦਾ, ਜਦਕਿ ਦੂਜੇ ਪਾਸੇ ਇਸ ਦੇ ਫੇਸ ਆਈ.ਡੀ. ਨੇ ਇੱਕ ਵੱਡੀ ਕਾਨੂੰਨੀ ਬਹਿਸ ਛੇੜ ਦਿੱਤੀ ਹੈ।

ਟਾਪ ਹੈਡਲਾਈਨ

Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 
Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 
School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ
School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ
ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ
Embed widget