ਹੁਣ ਮਹੀਨਾ ਰਹਿ ਸਕਦੇ ਹੋ ਫੇਸਬੁੱਕ ਤੋਂ ਦੂਰ

ਨਵੀਂ ਦਿੱਲੀ: ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਫੇਸਬੁੱਕ ਲਈ ਇਹ ਸਾਲ ਬੇਹੱਦ ਖ਼ਰਾਬ ਰਿਹਾ। ਇਸ ਸਾਲ ਫੇਸਬੁੱਕ ਕਾਫੀ ਵਿਵਾਦਾਂ 'ਚ ਰਿਹਾ ਜਿੱਥੇ ਕੰਪਨੀ ਨੂੰ ਸਭ ਤੋਂ ਪਹਿਲਾਂ ਕੈਂਬ੍ਰਿਜ ਐਨਾਲਿਟਿਕਾ ਡਾਟਾ ਵਿਵਾਦ ਦਾ ਸਾਹਮਣਾ ਕਰਨਾ ਪਿਆ। ਹਾਲ ਹੀ 'ਚ ਹੈਕਰਸ ਨੇ 50 ਮਿਲੀਅਨ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਜਿਸ ਤੋਂ ਬਾਅਦ ਕੰਪਨੀ ਦੇ ਸੀਈਓ ਮਾਰਕ ਜੁਕਰਬਰਗ ਲਈ ਹੁਣ ਇਹ ਸਭ ਕੁਝ ਸਾਂਭਣਾ ਮੁਸ਼ਕਲ ਹੋ ਰਿਹਾ ਹੈ।
ਇਨੀਂ ਦਿਨੀਂ ਵਿਵਾਦਾਂ ਤੋਂ ਬਾਅਦ ਜੇਕਰ ਤਹਾਨੂੰ ਲੱਗਦਾ ਹੈ ਕਿ ਫੇਸਬੁੱਕ ਤੁਹਾਡੇ ਲਈ ਸੁਰੱਖਿਅਤ ਨਹੀਂ ਤਾਂ ਤੁਸੀਂ ਇਸ ਪਲੇਟਫਾਰਮ ਨੂੰ ਹਮੇਸ਼ਾ ਲਈ ਛੱਡ ਸਕਦੇ ਹੋ। ਇਸ ਲਈ ਕੰਪਨੀ ਆਪਣਾ ਨਵਾਂ ਪਲਾਨ ਲੈ ਕੇ ਆਈ ਹੈ। ਹੁਣ ਤੁਸੀਂ 14 ਦਿਨ ਦੀ ਬਜਾਏ 30 ਦਿਨ ਲਈ ਫੇਸਬੁੱਕ ਅਕਾਊਂਟ ਡਿਲੀਟ ਕਰ ਸਕਦੇ ਹੋ।
ਫੇਸਬੁੱਕ ਨੇ ਇਹ ਕਦਮ ਆਪਣੇ ਯੂਜ਼ਰਸ ਦਾ ਡਾਟਾ ਬਚਾਉਣ ਲਈ ਚੁੱਕਿਆ ਹੈ। ਫੇਸਬੁੱਕ ਬੁਲਾਰੇ ਵਰਜ ਨੇ ਕਿਹਾ ਕਿ ਅਸੀਂ ਗ੍ਰੇਸ ਪੀਰੀਅਡ ਵਧਾ ਦਿੱਤਾ ਹੈ। ਇਸ ਨਾਲ ਹੁਣ 14 ਦਿਨ ਦੀ ਬਜਾਏ 30 ਦਿਨਾਂ ਲਈ ਤੁਸੀਂ ਆਪਣਾ ਅਕਾਊਂਟ ਬੰਦ ਕਰ ਸਕਦੇ ਹੋ। ਇਸ ਨਾਲ ਲੋਕਾਂ ਦਾ ਡਾਟਾ ਵੀ ਸੁਰੱਖਿਅਤ ਰਹੇਗਾ।
ਜ਼ਿਕਰਯੋਗ ਹੈ ਕਿ ਹੈਕਰਸ ਨੇ ਐਕਸੈਸ ਟੋਕਨ ਦੀ ਮਦਦ ਨਾਲ ਫੇਸਬੁੱਕ ਦੀ ਸਿਕਿਓਰਟੀ 'ਚ ਸੰਨ੍ਹ ਲਾ ਕੇ ਕੁੱਲ 50 ਮਿਲੀਅਨ ਅਕਾਊਂਟਸ ਹੈਕ ਕਰ ਲਏ ਸਨ। ਇਸ ਤੋਂ ਬਾਅਦ ਫੇਸਬੁੱਕ ਨੇ ਬਚਾਅ ਕਦਮ ਚੁੱਕਦਿਆਂ ਆਪਣਾ ਵਿਊ ਐਸ ਫੀਚਰ ਕੁਝ ਦਿਨਾਂ ਲਈ ਫੇਸਬੁੱਕ ਤੋਂ ਹਟਾ ਦਿੱਤਾ।






















