Apple ਨੂੰ ਪਛਾੜ ਕੇ Samsung ਬਣਿਆ ਦੁਨੀਆਂ ਦਾ ਨੰਬਰ-1 ਸਮਾਰਟਫੋਨ ਬ੍ਰਾਂਡ, ਜਾਣੋ ਹੋਰ ਕੰਪਨੀਆਂ ਦੀ ਰੈਂਕਿੰਗ
ਐਪਲ ਨੂੰ ਪਛਾੜਦੇ ਹੋਏ ਸੈਮਸੰਗ ਦੁਨੀਆ ਦਾ ਨੰਬਰ 1 ਸਮਾਰਟਫੋਨ ਬ੍ਰਾਂਡ ਬਣ ਗਿਆ ਹੈ। ਗਲੋਬਲ ਸਲਾਹਕਾਰ ਫਰਮ ਇੰਟਰਬ੍ਰਾਂਡ ਦੁਆਰਾ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਐਪਲ ਹੁਣ ਦੂਜੇ ਨੰਬਰ 'ਤੇ ਹੈ। ਹੋਰ ਕੰਪਨੀਆਂ ਦੇ ਪ੍ਰਦਰਸ਼ਨ ਨੂੰ ਜਾਣੋ।
Top Smartphone Brand: Apple ਨੂੰ ਪਛਾੜ ਕੇ ਇਕ ਵਾਰ ਫਿਰ Samsung ਦੁਨੀਆਂ ਦਾ ਨੰਬਰ-1 ਸਮਾਰਟਫੋਨ ਬ੍ਰਾਂਡ ਬਣ ਗਿਆ ਹੈ। ਐਪਲ ਹੁਣ ਗਲੋਬਲ ਸਮਾਰਟਫੋਨ ਬਾਜ਼ਾਰ 'ਚ ਦੂਜੇ ਨੰਬਰ 'ਤੇ ਹੈ। ਗਲੋਬਲ ਸਲਾਹਕਾਰ ਫ਼ਰਮ ਇੰਟਰਬ੍ਰਾਂਡ ਦੁਆਰਾ ਜਾਰੀ ਕੀਤੀ ਗਈ ਇਸ ਸੂਚੀ 'ਚ ਸੈਮਸੰਗ ਦੇ ਪ੍ਰਦਰਸ਼ਨ ਨੇ ਹੋਰ ਕੰਪਨੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਓ ਜਾਣਦੇ ਹਾਂ ਪੂਰੀ ਸੂਚੀ ਤੇ ਕਿਹੜੀ ਕੰਪਨੀ ਕਿਸ ਨੰਬਰ 'ਤੇ ਹੈ?
ਇਸ ਤਰ੍ਹਾਂ ਸੈਮਸੰਗ ਨੇ ਪਛਾੜਿਆ
ਇਸ ਰਿਪੋਰਟ ਦੇ ਅਨੁਸਾਰ ਸੈਮਸੰਗ ਨੇ ਤੀਜੀ ਤਿਮਾਹੀ 'ਚ ਕੁੱਲ 6.94 ਮਿਲੀਅਨ ਸਮਾਰਟਫੋਨ ਯੂਨਿਟ ਭੇਜੇ ਹਨ। ਇਸ ਤਰ੍ਹਾਂ ਇਸ ਦੀ ਮਾਰਕੀਟ ਹਿੱਸੇਦਾਰੀ ਲਗਭਗ 21% ਸੀ। ਕੰਪਨੀ ਲਈ ਫੋਲਡੇਬਲ ਸਮਾਰਟਫੋਨ ਨੇ ਮੋਰਚਾ ਸੰਭਾਲਿਆ ਅਤੇ ਇਸ ਦੀ ਸੱਭ ਤੋਂ ਵੱਧ ਮੰਗ ਰਹੀ, ਜਿਸ ਕਾਰਨ ਸੈਮਸੰਗ ਨੇ ਟਾਪ ਪੋਜੀਸ਼ਨ ਹਾਸਿਲ ਕਰਨ 'ਚ ਕਾਮਯਾਬੀ ਪ੍ਰਾਪਤ ਕੀਤੀ। ਜਾਣਕਾਰੀ ਮੁਤਾਬਕ ਕੰਪਨੀ ਨੇ ਇਸ ਤਿਮਾਹੀ 'ਚ 3 ਮਿਲੀਅਨ ਫੋਲਡੇਬਲ ਸਮਾਰਟਫੋਨ ਦੀ ਸ਼ਿੱਪਮੈਂਟ ਕੀਤੀ ਹੈ। ਉੱਥੇ ਹੀ ਇਸੇ ਤਿਮਾਹੀ 'ਚ ਕੰਪਨੀ ਦੇ Galaxy Z Flip2 ਅਤੇ Fold3 ਮਾਡਲਾਂ ਦੀ ਸਭ ਤੋਂ ਵੱਧ ਸੇਲ ਹੋਈ ਹੈ। ਹਾਲਾਂਕਿ ਕੰਪਨੀ ਦੇ Galaxy A ਸੀਰੀਜ਼ ਦੇ ਫੋਨ ਘੱਟ ਵਿਕੇ ਹਨ।
ਕਿੱਥੇ ਪੱਛੜਿਆ Apple?
ਜੇਕਰ ਇਸ ਰਿਪੋਰਟ 'ਚ ਐਪਲ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਕੰਪਨੀ ਨੇ 2021 ਦੀ ਤੀਜੀ ਤਿਮਾਹੀ 'ਚ 4.92 ਮਿਲੀਅਨ ਫ਼ੋਨ ਵੇਚੇ ਤੇ ਦੂਜੇ ਨੰਬਰ 'ਤੇ ਰਹੀ। ਕੰਪਨੀ ਦੇ ਆਈਫੋਨ 13 ਦੀ ਕਾਫੀ ਡਿਮਾਂਡ ਸੀ ਅਤੇ ਇਸ ਦੀ ਵਿਕਾਸ ਦਰ 14 ਫ਼ੀਸਦੀ ਸੀ ਪਰ ਇਸ ਦੇ ਹੋਰ ਮਾਡਲਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ।
ਕੌਣ ਹੈ ਤੀਜੇ ਤੇ ਚੌਥੇ ਨੰਬਰ 'ਤੇ?
ਇਸ ਰਿਪੋਰਟ ਦੇ ਅਨੁਸਾਰ ਭਾਰਤ 'ਚ ਟਾਪ 'ਤੇ ਕਾਬਜ਼ Xiaomi ਨੇ ਗਲੋਬਲ ਮਾਰਕੀਟ 'ਚ ਤੀਜਾ ਸਥਾਨ ਹਾਸਲ ਕੀਤਾ ਹੈ। ਕੰਪਨੀ ਨੇ 2021 ਦੀ ਤੀਜੀ ਤਿਮਾਹੀ 'ਚ 44 ਮਿਲੀਅਨ ਯੂਨਿਟਾਂ ਦੀ ਸ਼ਿਪਮੈਂਟ ਕੀਤੀ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਲਗਭਗ 14 ਫ਼ੀਸਦੀ ਸੀ। ਚੌਥੇ ਨੰਬਰ 'ਤੇ Oppo ਰਿਹਾ। ਉਸ ਨੇ ਇਸ ਟਾਈਮ ਪੀਰੀਅਡ 'ਚ 3.67 ਕਰੋੜ ਸਮਾਰਟਫੋਨ ਵੇਚੇ ਹਨ। Vivo ਇਸ ਰੈਂਕਿੰਗ 'ਚ ਪੰਜਵੇਂ ਨੰਬਰ 'ਤੇ ਹੈ, ਜਿਸ ਨੇ ਇਸ ਤਿਮਾਹੀ 'ਚ 34.2 ਮਿਲੀਅਨ ਸਮਾਰਟਫੋਨ ਦੀ ਸ਼ਿਪਮੈਂਟ ਕੀਤੀ।
ਇਹ ਵੀ ਪੜ੍ਹੋ: Punjab Government: ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin