WhatsApp 'ਤੇ ਪ੍ਰਾਈਵੇਟ ਗੱਲਬਾਤ ਕਰਨ ਵਾਲੇ ਸਾਵਧਾਨ! ਬੱਸ ਇੱਕ ਫੈਸਲੇ ਨਾਲ ਸਭ ਕੁਝ ਖਤਰੇ 'ਚ...
WhatsApp Data Sharing Policy: ਜੇਕਰ ਤੁਸੀਂ ਵਟਸਐਪ 'ਤੇ ਆਪਣੇ ਨਿੱਜੀ ਮੈਸੇਜ ਜਾਂ ਪਰਿਵਾਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਾਂਝਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਵਟਸਐਪ ਦੀ ਪ੍ਰਾਈਵੇਸੀ ਨੀਤੀ ਨੂੰ ਲੈ ਕੇ
WhatsApp Data Sharing Policy: ਜੇਕਰ ਤੁਸੀਂ ਵਟਸਐਪ 'ਤੇ ਆਪਣੇ ਨਿੱਜੀ ਮੈਸੇਜ ਜਾਂ ਪਰਿਵਾਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਾਂਝਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਵਟਸਐਪ ਦੀ ਪ੍ਰਾਈਵੇਸੀ ਨੀਤੀ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਜ਼ੋਰ ਫੜ ਗਿਆ ਹੈ। ਵਟਸਐਪ ਦੀ ਮੂਲ ਕੰਪਨੀ ਮੈਟਾ ਪਲੇਟਫਾਰਮਸ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (NCLAT) 'ਚ ਅਪੀਲ ਦਾਇਰ ਕੀਤੀ ਹੈ। ਜੇਕਰ ਮੈਟਾ ਇਸ ਮਾਮਲੇ 'ਚ ਜਿੱਤ ਜਾਂਦੀ ਹੈ ਤਾਂ ਵਟਸਐਪ ਦੀ ਪ੍ਰਾਈਵੇਸੀ ਪਾਲਿਸੀ 'ਚ ਵੱਡੇ ਬਦਲਾਅ ਹੋ ਸਕਦੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਪ੍ਰਾਈਵੇਸੀ 'ਤੇ ਪੈ ਸਕਦਾ ਹੈ।
ਦਰਅਸਲ 2021 ਵਿੱਚ ਵਟਸਐਪ ਨੇ ਉਪਭੋਗਤਾਵਾਂ ਦੇ ਡੇਟਾ ਨੂੰ ਦੂਜੀਆਂ ਮੈਟਾ ਕੰਪਨੀਆਂ (ਜਿਵੇਂ ਫੇਸਬੁੱਕ ਤੇ ਇੰਸਟਾਗ੍ਰਾਮ) ਨਾਲ ਸਾਂਝਾ ਕਰਨ ਲਈ ਆਪਣੀ ਗੋਪਨੀਯਤਾ ਨੀਤੀ ਵਿੱਚ ਤਬਦੀਲੀ ਕਰਨ ਦੀ ਗੱਲ਼ ਕਹੀ ਸੀ। ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਨੇ ਇਸ ਹਰਕਤ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ। ਸੀਸੀਆਈ ਨੇ ਪਾਇਆ ਕਿ ਭਾਰਤ ਵਿੱਚ ਵਟਸਐਪ ਦੀ ਮਾਰਕੀਟ ਵਿੱਚ ਮਜ਼ਬੂਤ ਪਕੜ ਹੈ ਤੇ ਇਸ ਦਾ ਫਾਇਦਾ ਉਠਾ ਕੇ ਕੰਪਨੀ ਉਪਭੋਗਤਾਵਾਂ ਦੀ ਗੋਪਨੀਯਤਾ ਨਾਲ ਸਮਝੌਤਾ ਕਰ ਰਹੀ ਹੈ।
ਇਸ ਆਧਾਰ 'ਤੇ ਨਵੰਬਰ 2024 ਵਿੱਚ ਸੀਸੀਆਈ ਨੇ ਵਟਸਐਪ ਨੂੰ ਅਗਲੇ 5 ਸਾਲਾਂ ਲਈ ਹੋਰ ਮੈਟਾ ਕੰਪਨੀਆਂ ਨਾਲ ਉਪਭੋਗਤਾ ਡੇਟਾ ਸਾਂਝਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ WhatsApp 'ਤੇ 213 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਮੈਟਾ ਨੇ ਇਸ ਫੈਸਲੇ ਖਿਲਾਫ NCLAT 'ਚ ਅਪੀਲ ਕੀਤੀ ਹੈ, ਜਿਸ ਦੀ ਸੁਣਵਾਈ 16 ਜਨਵਰੀ 2025 ਨੂੰ ਹੋਵੇਗੀ।
ਤੁਹਾਡੀ ਗੋਪਨੀਯਤਾ 'ਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ?
ਜੇਕਰ NCLAT ਮੈਟਾ ਦੇ ਹੱਕ ਵਿੱਚ ਨਿਯਮ ਬਣਾਉਂਦਾ ਹੈ ਤਾਂ ਮੈਟਾ ਨੂੰ ਨਾ ਸਿਰਫ਼ ₹213 ਕਰੋੜ ਦੇ ਜੁਰਮਾਨੇ ਤੋਂ ਰਾਹਤ ਮਿਲ ਸਕਦੀ ਹੈ, ਸਗੋਂ ਫੇਸਬੁੱਕ ਤੇ ਇੰਸਟਾਗ੍ਰਾਮ ਵਰਗੀਆਂ ਕੰਪਨੀਆਂ ਨਾਲ WhatsApp ਡਾਟਾ ਸਾਂਝਾ ਕਰਨ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਵਟਸਐਪ ਯੂਜ਼ਰਸ ਨੂੰ ਹੁਣ ਤੱਕ ਐਡ-ਫ੍ਰੀ ਐਕਸਪੀਰੀਅੰਸ ਮਿਲ ਰਿਹਾ ਸੀ, ਪਰ ਜੇਕਰ ਫੈਸਲਾ ਮੈਟਾ ਦੇ ਪੱਖ 'ਚ ਜਾਂਦਾ ਹੈ ਤਾਂ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਵਿਗਿਆਪਨ ਵੀ WhatsApp 'ਤੇ ਦਿਖਾਈ ਦੇ ਸਕਦੇ ਹਨ। ਤੁਹਾਡੀ ਨਿੱਜੀ ਜਾਣਕਾਰੀ ਜਿਵੇਂ ਚੈਟ, ਟਿਕਾਣਾ ਤੇ ਹੋਰ ਡੇਟਾ ਮੈਟਾ ਦੀਆਂ ਕੰਪਨੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਜਿਸ ਨਾਲ ਡੇਟਾ ਲੀਕ ਤੇ ਸਾਈਬਰ ਧੋਖਾਧੜੀ ਦਾ ਜੋਖਮ ਵਧਦਾ ਹੈ।
CCI ਦਿਸ਼ਾ-ਨਿਰਦੇਸ਼ ਕੀ ਕਹਿੰਦੇ?
CCI ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ WhatsApp ਆਪਣੇ ਯੂਜ਼ਰਸ 'ਤੇ ਡਾਟਾ ਸ਼ੇਅਰਿੰਗ ਦੀ ਸ਼ਰਤ ਨਹੀਂ ਲਾ ਸਕਦਾ। ਵਟਸਐਪ ਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਕਿਹੜਾ ਡੇਟਾ ਕਿਸ ਮੈਟਾ ਕੰਪਨੀ ਨਾਲ ਤੇ ਕਿਸ ਮਕਸਦ ਲਈ ਸਾਂਝਾ ਕੀਤਾ ਜਾਵੇਗਾ। ਡਾਟਾ ਸ਼ੇਅਰਿੰਗ ਲਈ ਯੂਜ਼ਰਸ ਦੀ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ। ਭਾਰਤ ਤੋਂ ਇਲਾਵਾ ਜਰਮਨੀ ਤੇ ਆਇਰਲੈਂਡ ਵਰਗੇ ਦੇਸ਼ਾਂ ਨੇ ਵੀ WhatsApp ਦੀ ਡਾਟਾ ਸ਼ੇਅਰਿੰਗ ਨੀਤੀ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਦਸੰਬਰ 2021 ਵਿੱਚ ਜਰਮਨੀ ਦੇ ਡੇਟਾ ਪ੍ਰੋਟੈਕਸ਼ਨ ਕਮਿਸ਼ਨਰ ਨੇ ਇਸ ਨੀਤੀ ਨੂੰ ਲੈ ਕੇ ਫੇਸਬੁੱਕ ਵਿਰੁੱਧ ਸਖਤ ਰੁਖ ਅਪਣਾਇਆ ਸੀ।
ਹੁਣ ਕੀ ਹੋਵੇਗਾ?
ਇਹ ਮਾਮਲਾ ਹੁਣ ਐਨਸੀਐਲਏਟੀ ਦੇ ਚੇਅਰਪਰਸਨ ਜਸਟਿਸ (ਸੇਵਾਮੁਕਤ) ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਹੇਠ ਵਿਚਾਰ ਅਧੀਨ ਹੈ। NCLAT ਦਾ ਫੈਸਲਾ ਇਹ ਤੈਅ ਕਰੇਗਾ ਕਿ WhatsApp ਦੀ ਨਿੱਜਤਾ ਨੀਤੀ ਵਿੱਚ ਕਿੰਨਾ ਬਦਲਾਅ ਹੋਵੇਗਾ।