ਪੜਚੋਲ ਕਰੋ
ਦੁਨੀਆ ਦਾ ਪਹਿਲਾ 5 ਜੀ ਸਮਾਰਟਫੋਨ, ਜਾਣੋ ਕੀ-ਕੀ ਖਾਸ

ਨਵੀਂ ਦਿੱਲੀ: ਅਮਰੀਕਾ ਦੀ ਮਲਟੀਨੈਸ਼ਨਲ ਤੇ ਟੈਲੀਕਮਿਊਨੀਕੇਸ਼ਨ ਇਕਿਊਪਮੈਂਟ ਕੰਪਨੀ ਕਵਾਲਕੌਮ 5ਜੀ ਤਕਨੀਕ 'ਤੇ ਕੰਮ ਕਰ ਰਹੀ ਹੈ। ਕਵਾਲਕੌਮ ਤੋਂ ਇਲਾਵਾ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਇਸ ਤਕਨੀਕ ਦੇ ਵਿਕਾਸ 'ਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ ਪਰ ਇਸ ਰੇਸ 'ਚ ਸਭ ਤੋਂ ਤੇਜ਼ ਕਵਾਲਕੌਮ ਹੈ। ਖਬਰਾਂ ਦੀ ਮੰਨੀਏ ਤਾਂ 2020 ਤੱਕ ਕਵਾਲਕੌਮ 5ਜੀ ਤਕਨੀਕ ਪੇਸ਼ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕਵਾਲਕੌਮ ਕੰਪਨੀ 5ਜੀ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ ਜਿਸ ਦੀਆਂ ਤਸਵੀਰਾਂ ਇੰਟਰਨੈਟ 'ਤੇ ਲੀਕ ਕਰ ਦਿੱਤੀਆਂ ਗਈਆਂ ਹਨ। ਇੱਕ ਟਵੀਟਰ ਯੂਜ਼ਰ ਨੇ ਦੁਨੀਆ ਦੇ ਪਹਿਲੇ 5ਜੀ ਸਮਾਰਟਫੋਨ ਦੀ ਫੋਟੋ ਪੋਸਟ ਕੀਤੀ। ਟਵੀਟ ਕਰਨ ਵਾਲੇ ਕਵਾਲਕੌਮ 'ਚ ਐਲਟੀ ਤੇ 5ਜੀ ਐਨਆਰ 'ਚ ਮਾਰਕੀਟਿੰਗ ਲੀਡ ਦੇ ਅਹੁਦੇ 'ਤੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦ ਤੇ ਸਭ ਤੋਂ ਪਹਿਲਾਂ ਇਸ ਫੋਨ ਨੂੰ ਲਾਂਚ ਕਰ ਸਕਦੀ ਹੈ। ਇਸ ਤਸਵੀਰ 'ਚ ਫੋਨ ਦਾ ਰਿਅਰ ਪੈਨਲ ਵਿਖਾਇਆ ਗਿਆ ਹੈ। ਇਸ 'ਚ ਡਿਊਲ ਕੈਮਰਾ ਸਮੇਤ ਡਿਊਲ ਐਲਈਡੀ ਫਲੈਸ਼ ਦਿੱਤੀ ਗਈ ਹੈ। ਫੋਨ ਦੇ ਥੱਲੜੇ ਹਿੱਸੇ 'ਚ ਕਵਾਲਕੌਮ ਸਨੈਪਡ੍ਰੈਗਨ ਦਾ ਲੋਗੋ ਲਾਇਆ ਗਿਆ ਹੈ। ਟਵੀਟ ਮੁਤਾਬਕ ਇਹ ਫੋਨ ਮਲਟੀ ਮੋਡ ਮਤਲਬ 2ਜੀ, 3ਜੀ, 4ਜੀ ਤੇ 5ਜੀ 'ਚ ਚੱਲੇਗਾ। ਕਵਾਲਕੌਮ ਦੇ 4ਜੀ/5ਜੀ ਸਮਿਟ ਦੌਰਾਨ ਕੰਪਨੀ ਨੇ ਸਨੈਪਡ੍ਰੈਗਨ ਮੌਡਮ ਪੇਸ਼ ਕੀਤਾ ਸੀ। ਕੰਪਨੀ ਨੇ ਸਿੰਗਲ ਚਿਪ 5ਜੀ ਮੌਡਮ ਜ਼ਰੀਏ ਡਾਟਾ ਕਨੈਕਟਿਵਿਟੀ ਦਾ ਡੈਮੋ ਵੀ ਦਿੱਤਾ। ਕੰਪਨੀ ਨੇ ਅਲੱਗ-ਅਲੱਗ 100 ਮੈਗਾਹਟਜ਼ 5ਜੀ ਕੰਪਨੀਆਂ ਤੇ 28 ਗੀਗਾਹਰਟਜ਼ ਸਪੈਕਟ੍ਰਮ ਤਕਨੀਕ ਦਾ ਡੈਮੋ ਵਿਖਾਇਆ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















