ਪੜਚੋਲ ਕਰੋ
ਬੈਟਰੀ 'ਤੇ ਚੱਲਣ ਵਾਲੀ ਹੁੰਡਈ ਕੋਨਾ ਦੀਆਂ ਕੀ ਹਨ ਖੂਬੀਆਂ..?

ਨਵੀਂ ਦਿੱਲੀ: ਹੁੰਡਈ ਨੇ ਗੁਰੂਗ੍ਰਾਮ ਵਿੱਚ ਕਰਵਾਏ ਗਏ ਬ੍ਰਿਲੀਐਂਟ ਕਿੱਡ ਮੋਟਰ ਸ਼ੋਅ 2018 ਵਿੱਚ ਕੋਨਾ ਇਲੈਕਟ੍ਰਿਕ ਨੂੰ ਪੇਸ਼ ਕੀਤਾ ਹੈ। ਭਾਰਤ ਵਿੱਚ ਇਹ ਕੰਪਨੀ ਦੀ ਪਹਿਲੀ ਬੈਟਰੀ ਨਾਲ ਚੱਲਣ ਵਾਲੀ ਕਾਰ ਹੋਵੇਗੀ। ਇਸ ਨੂੰ ਸਾਲ 2019 ਦਰਮਿਆਨ ਲੌਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 25 ਲੱਖ ਰੁਪਏ ਦੇ ਨੇੜੇ ਤੇੜੇ ਹੋ ਸਕਦੀ ਹੈ। ਕੀਮਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸ਼ੁਰੂਆਤੀ ਕੀਮਤ ਵਾਲੀਆਂ ਲਗ਼ਜ਼ਰੀ ਕਾਰਾਂ ਤੋਂ ਮਹਿੰਗੀ ਹੋਵੇਗੀ। ਇਸ ਸ਼ੋਅ ਦੌਰਾਨ ਹੁੰਡਈ ਕੋਨਾ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਕੋਨਾ ਨੂੰ 39.2 ਕੇਡਬਲਿਊਐਚ ਬੈਟਰੀ ਪੈਕ ਨਾਲ ਉਤਾਰਿਆ ਜਾਵੇਗਾ, ਜੋ ਇੱਕ ਵਾਰ ਚਾਰਜ ਹੋਣ 'ਤੇ 312 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੇ ਨਾਲ ਹੀ ਸਲੋ-ਹੋਮ ਚਾਰਜਰ ਮਿਲੇਗਾ ਜੋ ਕਾਰ ਨੂੰ ਛੇ ਤੋਂ ਅੱਠ ਘੰਟਿਆਂ ਵਿੱਚ 80% ਤਕ ਚਾਰਜ ਕਰੇਗਾ। ਸਰਕਾਰ ਜਾਂ ਕਿਸੇ ਤੀਜੀ ਧਿਰ ਦੀ ਸਹਾਇਤਾ ਨਾਲ ਜਨਤਕ ਥਾਵਾਂ 'ਤੇ ਫਾਸਟ ਚਾਰਜ ਸਟੇਸ਼ਨ ਸਥਾਪਤ ਕੀਤੇ ਜਾਣਗੇ। ਰਿਵਾਇਤੀ ਇੰਜਣਾਂ ਵਾਲੀ ਕੋਨਾ ਦੇ ਹਿਸਾਬ ਨਾਲ ਬਿਜਲੀ ਨਾਲ ਚੱਲਣ ਵਾਲੀ ਕੋਨਾ ਦੇ ਡਿਜ਼ਾਈਨ ਵਿੱਚ ਕਾਫੀ ਫਰਕ ਹੈ। ਇਸ ਦੀ ਕੱਦ ਕਾਠੀ ਐਸਯੂਵੀ ਨਾਲੋਂ ਥੋੜ੍ਹੀ ਛੋਟੀ ਕ੍ਰੌਸਓਵਰ ਵਰਗੀ ਦਿੱਸੇਗੀ। ਇਸ ਦੇ ਬਾਵਜੂਦ ਕੋਨਾ ਵਿੱਚ ਬੈਠਣ ਤੇ ਸਮਾਨ ਆਦਿ ਟਿਕਾਉਣ ਲਈ ਭਰਪੂਰ ਥਾਂ ਮਿਲੇਗੀ। ਕਾਰ ਵਿੱਚ ਕਿਹੋ ਜਿਹਾ ਇਨਫ਼ੋਟੇਨਮੈਂਟ ਸਿਸਟਮ ਮਿਲੇਗਾ ਅਤੇ ਹੋਰ ਕਿਹੜੀਆਂ ਸੁਵਿਧਾਵਾਂ ਮਿਲਣਗੀਆਂ, ਇਸ ਬਾਰੇ ਲੌਂਚ ਨੇੜੇ ਪਤਾ ਲੱਗੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















