ਮਾਰੂਤੀ-ਸੁਜ਼ੂਕੀ ਨੇ ਬਦਲਿਆ ਵਿਟਾਰਾ ਬ੍ਰੀਜ਼ਾ ਦਾ ਰੂਪ, ਜਾਣੋ ਕੀ ਕੁਝ ਖਾਸ

ਨਵੀਂ ਦਿੱਲੀ: ਸਤੰਬਰ 'ਚ ਹੋਣ ਵਾਲੇ ਪੈਰਿਸ ਮੋਟਰ ਸ਼ੋਅ-2018 'ਚ ਦੁਨੀਆ ਸਾਹਮਣੇ ਸੁਜ਼ੂਕੀ 'ਵਿਟਾਰਾ ਫੇਸਲਿਫਟ ਐਸਯੂਵੀ' ਪੇਸ਼ ਕਰੇਗੀ। ਯੂਰਪੀ ਬਾਜ਼ਾਰ 'ਚ ਇਹ 2019 ਦੀ ਸ਼ੁਰੂਆਤ 'ਚ ਲਾਂਚ ਹੋਵੇਗੀ। ਕੱਦ-ਕਾਠ ਦੇ ਮਾਮਲੇ 'ਚ ਇਹ ਮਾਰੂਤੀ ਦੀ ਸਬ-4 ਮੀਟਰ ਐਸਯੂਵੀ ਵਿਟਾਰਾ ਬ੍ਰੀਜ਼ਾ ਤੋਂ ਵੱਡੀ ਹੋਵੇਗੀ।
ਫੇਸਲਿਫਟ ਵਿਟਾਰਾ 'ਚ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਅਗਲੇ ਪਾਸੇ ਨਵੀਂ ਗਰਿੱਲ ਦਿੱਤੀ ਹੋਈ ਹੈ ਜਿਸ 'ਚ ਖੜ੍ਹੀਆਂ ਪੱਟੀਆਂ ਲੱਗੀਆਂ ਹਨ। ਇਸ ਦੇ ਬੰਪਰ ਤੇ ਫੌਗ ਲੈਂਪਸ 'ਚ ਵੀ ਬਦਲਾਅ ਹੋਏ ਹਨ। ਇਸ 'ਚ ਸੀ ਆਕਾਰ ਵਾਲੇ ਫੌਗ ਲੈਂਪਸ ਦਿੱਤੇ ਗਏ ਹਨ। ਸਾਈਡ ਵਾਲੇ ਪਾਸੇ ਦਾ ਡਿਜ਼ਾਇਨ ਲਗਪਗ ਮੌਜੂਦਾ ਮਾਡਲ ਜਿਹਾ ਹੈ। ਅਲਾਏ ਵੀਲ੍ਹਸ 'ਚ ਬਦਲਾਅ ਦੇਖਿਆ ਜਾ ਸਕਦਾ ਹੈ।
ਸਭ ਤੋਂ ਵੱਡਾ ਬਦਲਾਅ ਇੰਜਣ 'ਚ ਨਜ਼ਰ ਆਵੇਗਾ। ਫੇਸਲਿਫਟ ਵਿਟਾਰਾ 'ਚ ਦੋ ਪੈਟਰੋਲ ਇੰਜਨ ਦਾ ਵਿਕਲਪ ਹੋਵੇਗਾ। ਪਹਿਲਾ ਹੋਵੇਗਾ 1.0 ਲੀਟਰ 3-ਸਿਲੰਡਰ ਬੂਸਟਰਜੈਟ ਇੰਜਣ ਜੋ 111 ਪੀਐਸ ਦੀ ਪਾਵਰ ਦੇਵੇਗਾ। ਦੂਜਾ ਹੋਵੇਗਾ 1.4 ਲੀਟਰ ਦਾ ਬੂਸਟਰਜੈਟ ਇੰਜਣ, ਇਸਦੀ ਪਾਵਰ 140 ਪੀਐਸ ਹੋਵੇਗੀ।
ਫੇਸਲਿਫਟ ਵਿਟਾਰਾ 'ਚ ਪੈਂਸੇਂਜਰ ਸੁਰੱਖਿਆ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਸ 'ਚ ਆਟੋਨੋਮਸ ਬ੍ਰੇਕਿੰਗ, ਲੈਨ ਡਿਪਾਰਚਰ ਵਾਰਨਿੰਗ, ਪ੍ਰੀਵੈਂਨਸ਼ਨ, ਟ੍ਰੈਫਿਕ ਸਾਇਨ ਰੈਕਾਗਨਿਸ਼ਨ, ਬਲਾਇੰਡ ਸਪੌਟ ਮੌਨੀਟਰ ਤੇ ਰੀਅਰ ਕਰਾਸ ਟ੍ਰੈਫਿਕ ਅਲਰਟ ਜਿਹੇ ਫੀਚਰ ਆਉਣਗੇ।
ਭਾਰਤ 'ਚ ਕਦੋਂ ਹੋਵੇਗੀ ਲਾਂਚ
ਮਾਰੂਤੀ ਸੁਜ਼ੂਕੀ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਕੰਪਨੀ ਦੀ ਯੋਜਨਾ ਭਾਰਤ 'ਚ ਕੰਪੈਕਟ ਐਸਯੂਵੀ ਲਿਆਉਣ ਦੀ ਹੈ। ਕੰਪਨੀ ਨੇ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਵਿਟਾਰਾ ਨੂੰ ਉਤਾਰਿਆ ਜਾਵੇਗਾ ਜਾਂ ਨਹੀਂ। ਜੇਕਰ ਕੰਪਨੀ ਵਿਟਾਰਾ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾਉਂਦੀ ਹੈ ਤਾਂ ਇਸ ਨੂੰ ਭਾਰਤ 'ਚ 2019 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਮੁਕਾਬਲਾ ਹੁੰਡਈ ਕ੍ਰੇਟਾ, ਰੈਨੋ ਕੈਪਚਰ, ਰੈਨੋ ਡਸਟਰ ਤੇ ਨਿਸਾਨ ਕਿਕਸ ਨਾਲ ਹੋਵੇਗਾ।






















