(Source: ECI/ABP News)
ਨਵੀਂ ਤਕਨੀਕ ਘਟਾ ਦੇਵੇਗੀ 67 ਪ੍ਰਤੀਸ਼ਤ ਤੱਕ ਬਿਜਲੀ ਦੀ ਖਪਤ, ਬਿਜਲੀ ਬਿੱਲ ਵੀ ਘਟਣਗੇ ਤੇ ਕੱਟ ਵੀ ਨਹੀਂ ਲੱਗਣਗੇ
ਫਰਿੱਜ, ਵੈਂਟੀਲੇਟਰ, ਏਸੀ ਜਾਂ ਕਾਰ ਸਾਰੇ ਇਲੈਕਟ੍ਰਿਕ ਮੋਟਰਾਂ ਦੀ ਵਰਤੋਂ ਕਰਦੇ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਇੱਕ ਅਨੁਮਾਨ ਮੁਤਾਬਕ ਦੁਨੀਆ ਦੀ 40 ਪ੍ਰਤੀਸ਼ਤ ਬਿਜਲੀ ਇਨ੍ਹਾਂ ਇਲੈਕਟ੍ਰਿਕ ਮੋਟਰਾਂ ਨੂੰ ਚਲਾਉਣ ਲਈ ਖਪਤ ਕੀਤੀ ਜਾਂਦੀ ਹੈ।
![ਨਵੀਂ ਤਕਨੀਕ ਘਟਾ ਦੇਵੇਗੀ 67 ਪ੍ਰਤੀਸ਼ਤ ਤੱਕ ਬਿਜਲੀ ਦੀ ਖਪਤ, ਬਿਜਲੀ ਬਿੱਲ ਵੀ ਘਟਣਗੇ ਤੇ ਕੱਟ ਵੀ ਨਹੀਂ ਲੱਗਣਗੇ New technology will reduce electricity consumption by 67 per cent, reduce electricity bills and avoid cuts ਨਵੀਂ ਤਕਨੀਕ ਘਟਾ ਦੇਵੇਗੀ 67 ਪ੍ਰਤੀਸ਼ਤ ਤੱਕ ਬਿਜਲੀ ਦੀ ਖਪਤ, ਬਿਜਲੀ ਬਿੱਲ ਵੀ ਘਟਣਗੇ ਤੇ ਕੱਟ ਵੀ ਨਹੀਂ ਲੱਗਣਗੇ](https://static.abplive.com/wp-content/uploads/sites/7/2018/05/04170808/ruralelectricity4-kBWD-621x414%40LiveMint.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਮਰੀਕਾ ਦੇ ਸੈਨ ਫ੍ਰਾਂਸਿਸਕੋ ਵਿੱਚ ਇੱਕ ਸਟਾਰਟਅਪ ਨੇ ਇੱਕ ਨਵੀਂ ਟੈਕਨਾਲੋਜੀ ਪੇਸ਼ ਕੀਤੀ ਹੈ, ਜੋ ਇਲੈਕਟ੍ਰਿਕ ਮੋਟਰਾਂ 'ਤੇ ਖ਼ਰਚ ਕੀਤੀ ਗਈ ਊਰਜਾ ਨੂੰ 67 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ। ਇਸ ਤਕਨੀਕ ਦੀ ਸਫਲਤਾ ਨਾਲ ਬਿਜਲੀ ਬਿੱਲ ਵੀ ਘਟਣਗੇ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਬਿਜਲੀ ਕੱਟ ਵੀ ਨਹੀਂ ਲੱਗਣਗੇ।
ਅਹਿਮ ਗੱਲ ਹੈ ਕਿ ਟ੍ਰਨਟਾਈਡ ਟੈਕਨੋਲੋਜੀ ਦੇ ਸ਼ੁਰੂਆਤੀ ਸ਼ੇਅਰਾਂ ਵਿੱਚ ਐਮਜ਼ੋਨ, ਬਿੱਲ ਗੇਟਸ ਤੇ ਐਕਟਰ ਰਾਬਰਟ ਡਾਉਨੀ ਜੂਨੀਅਰ ਨੇ ਵੱਡੀ ਰਕਮ ਨਾਲ ਨਿਵੇਸ਼ ਕੀਤਾ ਹੈ। ਹਾਲ ਹੀ ਵਿੱਚ ਕੰਪਨੀ ਨੇ ਐਲਾਨ ਕੀਤਾ ਹੈ ਕਿ ਕੰਪਨੀ ਵਿੱਚ 80 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਪ੍ਰਮੁੱਖ ਨਿਵੇਸ਼ਕ ਬਰੇਕਥੱਰੂ ਐਨਰਜੀ ਵੈਂਚਰ ਤੇ ਬਿੱਲ ਗੇਟਸ ਦੀ ਅਗਵਾਈ ਵਾਲੇ ਫੰਡ ਹਨ ਜਿਸ ਦਾ ਉਦੇਸ਼ ਜ਼ੀਰੋ ਕਾਰਬਨ ਨਿਕਾਸ ਹੈ। ਕੰਪਨੀ ਵਿੱਚ ਹੁਣ ਤਕ ਕੁੱਲ 180 ਮਿਲੀਅਨ ਡਾਲਰ ਦਾ ਨਿਵੇਸ਼ ਹੋਇਆ ਹੈ। ਟ੍ਰਨਟਾਈਡ ਤਕਨਾਲੋਜੀ ਮੁਤਾਬਕ ਇਸ ਸਮੇਂ ਫਰਿੱਜ ਤੇ ਕਾਰ ਵਿੱਚ ਵਰਤੇ ਗਏ ਮੋਟਰ ਬਹੁਤ ਜ਼ਿਆਦਾ ਊਰਜਾ ਵਰਤਦੇ ਹਨ। ਟ੍ਰਨਟਾਈਡ ਮੋਟਰ ਕਈ ਥਾਂਵਾਂ 'ਤੇ ਵਰਤੀ ਜਾ ਰਹੀ ਹੈ।
ਇਹ ਕਾਰਬਨ ਫੁੱਟਪ੍ਰਿੰਟ ਦੇ ਨਾਲ ਊਰਜਾ ਦੀ ਖਪਤ ਨੂੰ ਵੀ ਮਹੱਤਵਪੂਰਨ ਰੂਪ ਵਿੱਚ ਘਟਾਏਗਾ। BMW ਦੀਆਂ ਇਮਾਰਤਾਂ, ਵਪਾਰਕ ਰੀਅਲ ਅਸਟੇਟ ਕੰਪਨੀ ਜੇਐਲਐਲ ਤੇ ਪੰਜ ਗੈਰੇਜ ਵਿੱਚ ਇਹ ਵਰਤੇ ਜਾ ਰਹੇ ਹਨ। ਨਾਲ ਹੀ ਡੇਅਰੀ ਫਾਰਮਾਂ ਦੇ ਕੂਲਿੰਗ ਪ੍ਰਣਾਲੀਆਂ ਵਿੱਚ ਵੀ ਇਹ ਸਥਾਪਤ ਹੋਣਗੇ। ਹੁਣ ਕੰਪਨੀ ਜਲਦੀ ਹੀ ਇਸ ਮੋਟਰ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਲਗਾਉਣ ਲਈ ਜ਼ੋਰ ਦੇਵੇਗੀ।
ਹੁਣ ਜਾਣੋ ਕੀ ਨਵੀਂ ਤਕਨੀਕ
ਭਾਰਤੀ ਮੂਲ ਦੇ ਟ੍ਰਨਟਾਈਡ ਟੈਕਨੋਲੋਜੀ ਦੇ ਉਪ ਪ੍ਰਧਾਨ ਪਿਯੂਸ਼ ਦੇਸਾਈ ਮੁਤਾਬਕ, ਵਿਸ਼ਵਵਿਆਪੀ ਤੌਰ 'ਤੇ ਵਰਤੀ ਗਈ ਪੁਰਾਣੀ ਮੋਟਰ ਵਿੱਚ ਮੌਜੂਦਾ ਤਕਨੀਕ ਦੀ ਵਰਤੋਂ ਇੱਕ ਸਦੀ ਪੁਰਾਣੀ ਹੈ। ਇਨ੍ਹਾਂ ਨੂੰ ਏਸੀ ਇੰਡਕਸ਼ਨ ਮੋਟਰਾਂ ਕਿਹਾ ਜਾਂਦਾ ਹੈ। ਹੁਣ ਨਵੀਂ ਮੋਟਰ ਨੇ ਅਤਿ ਆਧੁਨਿਕ ਸਾਫਟਵੇਅਰ, ਮਸ਼ੀਨ ਲਰਨਿੰਗ ਤੇ ਇਲੈਕਟ੍ਰਾਨਿਕਸ ਡਿਜ਼ਾਈਨ ਦੀ ਵਰਤੋਂ ਕੀਤੀ ਹੈ, ਜੋ ਮੋਟਰ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਟ੍ਰਨਟਾਈਡ ਟੈਕਨੋਲੋਜੀ ਕਹਿੰਦੀ ਹੈ ਕਿ ਪਹਿਲਾਂ ਮੋਟਰ ਨੇ ਵਿਸ਼ਵ ਬਦਲਿਆ ਸੀ ਤੇ ਦੂਜਾ ਹੁਣ ਮੋਟਰ ਵਿਸ਼ਵ ਨੂੰ ਬਚਾਏਗੀ। ਪੁਰਾਣੀ ਮੋਟਰ ਵਿੱਚ ਇਲੈਕਟ੍ਰਿਕ ਊਰਜਾ ਨੂੰ ਮਕੈਨੀਕਲ ਊਰਜਾ ਵਿੱਚ ਬਦਲਿਆ ਜਾਂਦਾ ਹੈ। ਜਦੋਂ ਕਿ ਨਵੀਂ ਮੋਟਰ ਵਿੱਚ ਬਿਜਲੀ ਊਰਜਾ ਨੂੰ ਇਲੈਕਟ੍ਰੋਮੈਗਨੈਟਿਕ ਊਰਜਾ ਵਿੱਚ ਬਦਲਿਆ ਜਾਂਦਾ ਹੈ।
ਨਵੀਆਂ ਸਮਾਰਟ ਮੋਟਰਾਂ ਕਲਾਉਡ ਨਾਲ ਜੁੜੀਆਂ ਹਨ ਤੇ ਸਾਫਟਵੇਅਰ ਨਾਲ ਚੱਲਦੀਆਂ ਹਨ। ਇਹ ਸਵਿੱਚ ਰਿਲੁਕਟੇਂਸ਼ ਮੋਟਰ ਹੈ। ਇਹ ਪੁਰਾਣੀ ਮੋਟਰ ਨਾਲੋਂ 33 ਪ੍ਰਤੀਸ਼ਤ ਵਧੇਰੇ ਸਮਰੱਥਾ ਵਾਲੀ ਹੈ। ਇਸ ਦੇ ਤਿੰਨ ਹਿੱਸੇ- ਮੋਟਰ, ਕੰਟਰੋਲਰ ਤੇ ਕਲਾਉਡ ਹਨ। ਇਸ ਲਈ, ਸਮਾਰਟ ਮੋਟਰ ਦੀ ਗਤੀ ਨੂੰ ਜ਼ਰੂਰਤ ਤੇ ਵਾਤਾਵਰਣ ਦੇ ਅਨੁਸਾਰ ਬਦਲਿਆ ਜਾ ਸਕਦਾ ਹੈ। ਉਹ 20 ਹਜ਼ਾਰ ਵਾਰ ਘੁੰਮ ਸਕਦੇ ਹਨ, ਜਦੋਂਕਿ ਪੁਰਾਣੀ ਮੋਟਰ ਉਸੇ ਸਪੀਡ ਨਾਲ ਚੱਲਦੀ ਹੈ।
ਇਹ ਵੀ ਪੜ੍ਹੋ: Gold Price today: ਸੋਨੇ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਵੀ ਡਿੱਗੀਆਂ, ਜਾਣੋ 22 ਕੈਰਟ ਗੋਲਡ ਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)