ਪੜਚੋਲ ਕਰੋ
ਸ਼ਿਓਮੀ ਤੇ ਸੈਮਸੰਗ ਨੂੰ ਤਾਂ ਛੱਡੋ ਆਈਫ਼ੋਨ ਦਾ ਵੀ ਮੰਦਾ ਹਾਲ

ਸੰਕੇਤਕ ਤਸਵੀਰ
ਨਵੀਂ ਦਿੱਲੀ: ਚੀਨੀ ਕੰਪਨੀ ਸ਼ਿਓਮੀ ਤੇ ਦੱਖਣ ਕੋਰਿਆਈ ਕੰਪਨੀ ਸੈਮਸੰਗ ਦੇ ਸਮਾਰਟਫ਼ੋਨ ਬਾਕੀ ਕੰਪਨੀਆਂ ਦੇ ਸਮਾਰਟਫ਼ੋਨਜ਼ ਦੇ ਮੁਕਾਬਲੇ ਵਧੇਰੇ ਵਾਰ ਸਰਵਿਸ ਸੈਂਟਰ ਜਾਂਦੇ ਹਨ। ਇਸ ਗੱਲ ਦੀ ਜਾਣਕਾਰੀ ਬਲੈਂਕੋ (Blancco) ਨੇ ਆਪਣੀ ਰਿਪੋਰਟ ਵਿੱਚ ਦਿੱਤੀ ਹੈ। ਇਸ ਰਿਪੋਰਟ ਮੁਤਾਬਕ, ਸੈਮਸੰਗ ਦੇ 34% ਮਾਡਲ ਖ਼ਰਾਬ ਨਿਕਲਦੇ ਹਨ, ਉੱਥੇ ਹੀ ਸ਼ਿਓਮੀ ਦੇ 13% ਸਮਾਰਟਫ਼ੋਨਜ਼ ਨੂੰ ਵਾਰ-ਵਾਰ ਖ਼ਰਾਬੀ ਕਾਰਨ ਸਰਵਿਸ ਸੈਂਟਰ ਜਾਣਾ ਪੈਂਦਾ ਹੈ। ਬਲੈਂਕੋ ਦੇ ਇਹ ਅੰਕੜੇ ਸਾਲ 2017 ਦੀ ਚੌਥੀ ਤਿਮਾਹੀ ਦੇ ਹਨ। ਸਿਖਰਲੀਆਂ 10 ਕੰਪਨੀਆਂ ਤੇ ਉਨ੍ਹਾਂ ਦੀ ਫੇਲ੍ਹ ਦਰ: ਕੰਪਨੀ ਫੇਲ੍ਹ ਦਰ 1. Samsung 34% 2. Xiaomi 13% 3. Motorola 9% 4. LGE 7% 5. Lenovo 6% 6. InFocus 4% 7. HMD Global 4% 8. Huawei 4% 9. OnePlus 3% 10. ZTE 2% ਰੈੱਡਮੀ ਨੋਟ 4 ਸਭ ਤੋਂ ਖ਼ਰਾਬ: ਬਲੈਂਕੋ ਦੀ ਰਿਪੋਰਟ ਮੁਤਾਬਕ, ਸ਼ਿਓਮੀ ਦਾ ਰੈੱਡਮੀ 4 ਸਭ ਤੋਂ ਖ਼ਰਾਬ ਮਾਡਲ ਰਿਹਾ ਹੈ। ਇਸ ਦੀ ਫੇਲ੍ਹ ਦਰ ਸਭ ਤੋਂ ਵੱਧ ਹੈ। 9% ਹੈ। ਦੂਜੇ ਨੰਬਰ 'ਤੇ ਮੋਟੋਰੋਲਾ ਦਾ ਮੋਟੋ ਜੀ (5S) ਪਲੱਸ ਹੈ, ਜਿਸ ਦਾ ਫੇਲੀਅਰ ਦਰ 6% ਹੈ। ਐਂਡ੍ਰੌਇਡ ਸਮਾਰਟਫ਼ੋਨ ਨਿਰਮਾਤਾ ਕੰਪਨੀਆਂ ਵਿੱਚ ਸੈਮਸੰਗ ਸਭ ਤੋਂ ਉੱਪਰ ਹੈ ਤੇ ਇਸ ਦੀ ਫੇਲ੍ਹ ਦਰ 34% ਹੈ। ਦੂਜੇ ਨੰਬਰ 'ਤੇ ਸ਼ਿਓਮੀ ਤੇ ਤੀਜੇ ਨੰਬਰ 'ਤੇ ਮੋਟੋਰੋਲਾ ਹੈ। ਟੌਪ 10 ਕੰਪਨੀਆਂ ਵਿੱਚ ਵਨਪਲੱਸ ਨੌਵੇਂ ਨੰਬਰ ਤੇ ZTE 10ਵੇਂ ਨੰਬਰ 'ਤੇ ਹਨ, ਜਿਨ੍ਹਾਂ ਦੀ ਫੇਲ੍ਹ ਦਰ ਸਿਰਫ ਦੋ ਫ਼ੀਸਦ ਹੈ। ਸਮਾਰਟਫ਼ੋਨ ਫੇਲ੍ਹ ਦਰ 1. Xiaomi Redmi 4 9% 2. Motorola Moto G (5S) Plus 6% 3. Lenovo K8 Note 5% 4. Nokia 6 4% 5. Samsung Galaxy S7 3% 6. Samsung Galaxy S8+ 3% 7. Samsung Galaxy S7 Active 3% 8. Xiaomi Redmi Y1 2% 9. Samsung Galaxy S6 2% 10. Samsung Galaxy S7 Edge 2% ਐਪਲ ਦਾ iPhone 6 ਸਭ ਤੋਂ ਜ਼ਿਆਦਾ ਖ਼ਰਾਬ ਮਾਡਲ: ਇਸ ਰਿਪੋਰਟ ਵਿੱਚ ਐੱਪਲ ਦੇ ਖ਼ਰਾਬ ਮਾਡਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਐੱਪਲ ਦਾ iPhone 6 ਬਾਕੀ ਮਾਡਲਾਂ ਦੇ ਮੁਕਾਬਲੇ ਸਭ ਤੋਂ ਖ਼ਰਾਬ ਸਮਾਰਟਫ਼ੋਨ ਰਿਹਾ ਹੈ। ਰਿਪੋਰਟ ਮੁਤਾਬਕ iPhone 6 ਦੀ ਫੇਲ੍ਹ ਦਰ 26% ਹੈ ਜਦਕਿ iPhone 6S ਦੀ ਫੇਲ੍ਹ ਦਰ 14% ਹੈ। ਸਭ ਤੋਂ ਘੱਟ ਫੇਲੀਅਰ ਰੇਟ iPhone 5 ਦਾ ਹੈ, ਯਾਨੀ ਕਿ ਸਿਰਫ 2% ਐੱਪਲ ਦੇ ਟੌਪ 10 ਮਾਡਲ ਤੇ ਉਨ੍ਹਾਂ ਦੀ ਫੇਲ ਦਰ: ਮਾਡਲ ਫੇਲ੍ਹ ਦਰ 1. iPhone 6 26% 2. iPhone 6S 14% 3. iPhone 6S Plus 9% 4. iPhone 7 Plus 9% 5. iPhone 6 Plus 9% 6. iPhone 7 8% 7. iPhone 5S 6% 8. iPhone SE 6% 9. iPhone 8 Plus 2% 10. iPhone 5 2% ਆਈਓਐਸ ਤੇ ਐਂਡ੍ਰੌਇਡ ਡਿਵਾਈਸ ਵਿੱਚ ਆਉਣ ਵਾਲੀਆਂ ਸਭ ਤੋਂ ਵੱਧ ਦਿੱਕਤਾਂ ਆਈਓਐਸ ਐਂਡ੍ਰੌਇਡ ਬਲੂਟੁੱਥ: 3% ਪਰਫੌਰਮੈਂਸ: 27% ਵਾਈ-ਫਾਈ: 3% ਕੈਮਰਾ: 5% ਹੈੱਡਸੈੱਟ: 2% ਮਾਈਕ੍ਰੋਫੋਨ: 4% ਮੋਬਾਈਲ ਡੇਟਾ: 2% ਹੈੱਡਸੈੱਟ: 4% ਰਿਸੀਵਰ: 1% ਸਪੀਕਰ: 3%
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















