Electricity Saving Tips in Winter: ਗੀਜਰ ਚਲਾਉਣ ਨਾਲ ਨਹੀਂ ਆਏਗਾ ਮੋਟਾ ਬਿਜਲੀ ਬਿੱਲ, ਪੱਲੇ ਬੰਨ੍ਹ ਲਵੋ ਇਹ ਗੱਲਾਂ
Electricity Saving Tips in Winter: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਠੰਢ ਲਗਾਤਾਰ ਵਧ ਰਹੀ ਹੈ। ਠੰਡ ਇੰਨੀ ਵੱਧ ਗਈ ਹੈ ਕਿ ਇਸ ਤੋਂ ਬਚਣ ਲਈ ਲੋਕ ਮੋਟੇ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ। ਇਸ ਦੇ ਨਾਲ ਹੀ ਸਰਦੀ 'ਚ ਪਾਣੀ...
Electricity Saving Tips in Winter: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਠੰਢ ਲਗਾਤਾਰ ਵਧ ਰਹੀ ਹੈ। ਠੰਡ ਇੰਨੀ ਵੱਧ ਗਈ ਹੈ ਕਿ ਇਸ ਤੋਂ ਬਚਣ ਲਈ ਲੋਕ ਮੋਟੇ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ। ਇਸ ਦੇ ਨਾਲ ਹੀ ਸਰਦੀ 'ਚ ਪਾਣੀ ਵੀ ਇੰਨਾ ਠੰਢਾ ਹੋ ਜਾਂਦਾ ਹੈ ਕਿ ਲੋਕਾਂ ਨੂੰ ਪਾਣੀ ਗਰਮ ਕਰਨਾ ਪੈ ਰਿਹਾ ਹੈ। ਇਸ ਲਈ ਬਹੁਤ ਸਾਰੇ ਲੋਕ ਗੀਜ਼ਰ ਦੀ ਵਰਤੋਂ ਕਰ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਨਹਾਉਣ, ਕੱਪੜੇ ਤੇ ਭਾਂਡੇ ਧੋਣ ਲਈ ਗਰਮ ਪਾਣੀ ਮਿਲ ਸਕੇ।
ਦੂਜੇ ਪਾਸੇ ਜਦੋਂ ਵੀ ਗੀਜ਼ਰ ਚੱਲਦਾ ਹੈ ਤਾਂ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਤੁਹਾਡੀਆਂ ਕੁਝ ਗਲਤੀਆਂ ਕਾਰਨ ਬਿਜਲੀ ਦਾ ਬਿੱਲ ਹੋਰ ਵੀ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਗੀਜ਼ਰ ਚਲਾ ਕੇ ਵੀ ਬਿਜਲੀ ਦਾ ਬਿੱਲ ਘੱਟ ਕਰਨਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ। ਆਓ ਜਾਣਦੇ ਹਾਂ....
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਘੱਟ ਸਕਦਾ ਬਿਜਲੀ ਦਾ ਬਿੱਲ:
- ਪਾਣੀ ਗਰਮ ਹੋਣ ਮਗਰੋਂ ਗੀਜ਼ਰ ਕਰੋ ਬੰਦ
ਲੋੜ ਪੈਣ 'ਤੇ ਲੋਕ ਗੀਜ਼ਰ ਚਲਾ ਲੈਂਦੇ ਹਨ ਪਰ ਵਰਤੋਂ ਤੋਂ ਬਾਅਦ ਗੀਜ਼ਰ ਨੂੰ ਬੰਦ ਕਰਨਾ ਭੁੱਲ ਜਾਂਦੇ ਹਨ। ਇਸ ਕਾਰਨ ਇਹ ਚੱਲਦਾ ਰਹਿੰਦਾ ਹੈ ਤੇ ਬਿਜਲੀ ਦਾ ਬਿੱਲ ਵਧਦਾ ਰਹਿੰਦਾ ਹੈ। ਹਾਲਾਂਕਿ, ਹੁਣ ਗੀਜ਼ਰ ਆਟੋ-ਕੱਟ ਫੀਚਰ ਨਾਲ ਆਉਂਦੇ ਹਨ, ਜੋ ਪਾਣੀ ਗਰਮ ਹੋਣ 'ਤੇ ਆਪਣੇ ਆਪ ਬੰਦ ਹੋ ਜਾਂਦੇ ਹਨ ਪਰ ਪੁਰਾਣੇ ਗੀਜ਼ਰਾਂ ਵਿੱਚ ਇਹ ਫੀਚਰ ਨਹੀਂ ਹੁੰਦਾ। ਇਸ ਲਈ ਤੁਹਾਨੂੰ ਗੀਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
- ਬਿਜਲੀ ਯੂਨਿਟਾਂ ਦੀ ਕਰੋ ਪਲਾਨਿੰਗ
ਜੇਕਰ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ, ਤਾਂ ਤੁਸੀਂ ਇਸ ਗੱਲ ਦੀ ਸੀਮਾ ਤੈਅ ਕਰ ਸਕਦੇ ਹੋ ਕਿ ਤੁਹਾਨੂੰ ਹਰ ਮਹੀਨੇ ਕਿੰਨੇ ਯੂਨਿਟ ਬਿਜਲੀ ਖਰਚ ਕਰਨੇ ਹਨ। ਇਸ ਲਈ ਤੁਹਾਨੂੰ ਗੀਜ਼ਰ ਉਸੇ ਅਨੁਸਾਰ ਚਲਾਉਣਾ ਹੋਵੇਗਾ ਤਾਂ ਜੋ ਬਿਜਲੀ ਦਾ ਬਿੱਲ ਤੁਹਾਡੇ ਦੁਆਰਾ ਨਿਰਧਾਰਤ ਯੂਨਿਟ ਦੇ ਅੰਦਰ ਆਵੇ।
- ਫਾਈਵ ਸਟਾਰ ਗੀਜ਼ਰ ਹੀ ਖਰੀਦੋ
ਜੇਕਰ ਤੁਸੀਂ ਨਵਾਂ ਗੀਜ਼ਰ ਖਰੀਦ ਰਹੇ ਹੋ ਤਾਂ ਇੱਥੇ ਵੀ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਤੁਹਾਡੇ ਬਿਜਲੀ ਦੇ ਬਿੱਲ ਨੂੰ ਘਟਾਉਣ ਵਿੱਚ ਮਦਦ ਕਰੇਗਾ। ਉਦਾਹਰਨ ਲਈ 5 ਸਟਾਰ ਗੀਜ਼ਰ ਖਰੀਦਣਾ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਵਿੱਚ ਬਹੁਤ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਔਨਲਾਈਨ ਗੀਜ਼ਰ ਖਰੀਦ ਰਹੇ ਹੋ, ਤਾਂ ਰੇਟਿੰਗਾਂ ਤੇ ਸਮੀਖਿਆਵਾਂ ਨੂੰ ਦੇਖਣਾ ਨਾ ਭੁੱਲੋ।
ਇਹ ਵੀ ਪੜ੍ਹੋ: Online Gaming Firms : ਆਨਲਾਈਨ ਗੇਮਿੰਗ ਕੰਪਨੀਆਂ 'ਤੇ 110 ਹਜ਼ਾਰ ਕਰੋੜ ਰੁਪਏ ਦਾ ਬਕਾਇਆ! ਭੇਜੇ ਜਾ ਚੁੱਕੇ ਨੇ 70 ਤੋਂ ਵੱਧ GST ਨੋਟਿਸ
- ਹਾਈ ਕੈਪੇਸਿਟੀ ਵਾਲਾ ਗੀਜ਼ਰ ਖਰੀਦੋ
ਨਵਾਂ ਗੀਜ਼ਰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਸਿਰਫ ਹਾਈ ਕੈਪੇਸਿਟੀ ਵਾਲਾ ਗੀਜ਼ਰ ਹੀ ਖਰੀਦਣਾ ਚਾਹੀਦਾ ਹੈ। ਇਸ ਨਾਲ ਪਾਣੀ ਗਰਮ ਕਰਨ 'ਤੇ ਇਹ ਕਰੀਬ 3-4 ਘੰਟੇ ਤੱਕ ਗਰਮ ਰਹਿੰਦਾ ਹੈ। ਇਸ ਕਾਰਨ ਵਾਰ-ਵਾਰ ਗੀਜ਼ਰ ਨਹੀਂ ਚਲਾਉਣਾ ਪੈਂਦਾ ਤੇ ਇਸ ਦਾ ਸਿੱਧਾ ਅਸਰ ਬਿਜਲੀ ਦੇ ਬਿੱਲ 'ਤੇ ਪੈਂਦਾ ਹੈ।
ਇਹ ਵੀ ਪੜ੍ਹੋ: LPG Crisis: ਇਨ੍ਹਾਂ ਸੂਬਿਆਂ ਵਿੱਚ LPG ਦਾ ਸੰਕਟ, ਲੋਕਾਂ ਲਈ ਸਿਲੰਡਰ ਰੀਫਿਲ ਕਰਵਾਉਣ ਸਕਦੈ ਮੁਸ਼ਕਿਲ