ਪੜਚੋਲ ਕਰੋ
Advertisement
Galaxy Note 9 ਤੇ Apple iPhone X ’ਚੋਂ ਕਿਹੜਾ ਬਿਹਤਰ ?
ਚੰਡੀਗੜ੍ਹ: ਸੈਮਸੰਗ ਨੇ ਆਖਿਰਕਾਰ ਆਪਣਾ ਫਲੈਗਸ਼ਿਪ ਫ਼ੋਨ ਗੈਲੇਕਸੀ ਨੋਟ 9 ਲਾਂਚ ਕਰ ਦਿੱਤਾ ਹੈ। ਇਹ ਇਨਫਿਨਟੀ ਐੱਜ ਡਿਸਪਲੇਅ ਤੇ ਕੰਪਨੀ ਦੀ ਫਲੈਗਸ਼ਿਪ ਵਾਲੇ ਐਗਜ਼ਿਨਾਸ 9810 ਪ੍ਰੋਸੈਸਰ ਨਾਲ ਲੈਸ ਹੈ। ਨੋਟ ਫੈਬਲੇਟ ਵਿੱਚ 4000mAh ਦੀ ਬੈਟਰੀ ਦੇ ਨਾਲ-ਨਾਲ ਬਿਹਤਰ S ਪੈੱਨ ਵੀ ਦਿੱਤ ਗਿਆ ਹੈ।
ਡਿਸਪਲੇਅਸੈਮਸੰਗ ਗੈਲੇਕਸੀ ਨੋਟ 9 ਤੇ ਨੋਟ 8 ਵਿੱਚ ਜ਼ਿਆਦਾ ਫਰਕ ਨਹੀਂ ਹੈ। ਗੈਲੇਕਸੀ ਨੋਟ 9 ਵਿੱਚ 6.4 ਇੰਚ ਦਾ ਇਨਫਿਨਟੀ ਡਿਸਪਲੇਅ ਦਿੱਤਾ ਗਿਆ ਹੈ ਜੋ 1440x2960 ਪਿਕਸਲ ਰੈਜ਼ੋਲਿਊਸ਼ਨ ਦਿੰਦਾ ਹੈ। ਡਿਸਪਲੇਅ ਵਿੱਚ ਕਾਰਨਿੰਗ ਗੋਰਿੱਲਾ ਗਲਾਸ 5 ਦਾ ਇਸਤੇਮਾਲ ਕੀਤਾ ਗਿਆ ਹੈ। ਦੂਜੇ ਪਾਸੇ ਐਪਲ ਆਈਫ਼ੋਨ X ਵਿੱਚ ਸੁਪਰ ਰੈਟਿਨਾ ਐੱਜ ਟੂ ਐੱਜ ਡਿਸਪਲੇਅ ਦੀ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 2436 x 1125 ਦਾ ਹੈ। ਡਿਸਪਲੇਅ ਸਕਰੈਚ ਰਜ਼ਿਸਟੈਂਟ ਤੇ ਓਲੀਓਫੋਬਿਕ ਕੋਟਿੰਗ ਨਾਲ ਆਉਂਦਾ ਹੈ।
ਆਪਰੇਟਿੰਗ ਸਿਸਟਮਸੈਮਸੰਗ ਗੈਲੇਕਸੀ ਨੋਟ 9 ਐਂਡਰਾਇਡ ਓਰੀਓ 8.0 ’ਤੇ ਕੰਮ ਕਰਦਾ ਹੈ। ਹੁਣ ਇਹ ਨਵੇਂ ਆਪਰੇਟਿੰਗ ਸਿਸਟਮ ਐਂਡਰਾਇਡ ਪਾਈ ’ਤੇ ਕੰਮ ਕਰੇਗਾ। ਉੱਧਰ ਆਈਫ਼ੋਨ X ਵਿੱਚ ਲੇਟੈਸਟ iOS 12 ਹੈ।
ਪ੍ਰੋਸੈਸਰਸੈਮਸੰਗ ਗੈਲੇਕਸੀ ਨੋਟ 9 ਵਿੱਚ 2.7GHz 64 ਬਿਟ ਔਕਟਾ ਕੋਰ ਐਗਜ਼ਿਨਾਸ 9810 ਪ੍ਰੋਸੈਸਰ ਦਿੱਤਾ ਗਿਆ ਹੈ। ਆਈਫ਼ੋਨ X ਵਿੱਚ ਕੰਪਨੀ ਦੇ A11 ਬਾਇਓਨਿਕ ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ।
ਕੈਮਰਾਸੈਮਸੰਗ ਗੈਲੇਕਸੀ ਨੋਟ 9 ਵਿੱਚ ਡੂਅਲ ਕੈਮਰਾ ਸੈੱਟਅੱਪ ਹੈ। ਇਸ ਦੀ ਬੈਕਸਾਈਡ ’ਤੇ 12 MP ਦੀ ਵਾਈਡ ਐਂਗਲ ਸੈਂਸਰ ਤੇ 12 MP ਦਾ ਟੈਲੀਫ਼ੋਟੋ ਲੈਂਜ਼ ਦਿੱਤਾ ਗਿਆ ਹੈ। ਇਸ ਦੀ ਫਰੰਟ ਸਾਈਡ ਵਿੱਚ 8 MP ਦਾ ਕੈਮਰਾ ਦਿੱਤਾ ਗਿਆ ਹੈ। ਐਪਲ ਆਈਫ਼ੋਨ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 12 MP ਦਾ ਡੂਅਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਵੀ ਵਾਈਡ ਐਂਗਲ ਤੇ ਟੈਲੀਫ਼ੋਟੋ ਕੈਮਰੇ ਦੀ ਸੁਵਿਧਾ ਹੈ। ਫ਼ੋਨ ਵਿੱਚ 7 MP ਦਾ ਫਰੰਟ ਫੇਸ ਕੈਮਰਾ ਦਿੱਤਾ ਗਿਆ ਹੈ।
ਬੈਟਰੀਸੈਮਸੰਗ ਗੈਲੇਕਸੀ ਨੋਟ 9 ਵਿੱਚ 4000mAh ਦੀ ਬੈਟਰੀ ਦਿੱਤੀ ਗਈ ਹੈ ਜੋ ਵਾਇਰਲੈੱਸ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਆਈਫ਼ੋਨ ਵਿੱਚ 2,716mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ ਵੀ ਵਾਇਰਲੈੱਸ ਫਾਸਟ ਚਾਰਜਿੰਗ ਸਪੋਰਟ ਦੀ ਸੁਵਿਧਾ ਦਿੱਤੀ ਗਈ ਹੈ।
ਕੀਮਤਸੈਮਸੰਗ ਗੈਲੇਕਸੀ ਨੋਟ 9, 67,900 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤਕ ਖਰੀਦਿਆ ਜਾ ਸਕਦਾ ਹੈ ਜਦਕਿ ਐਪਲ ਆਈਫ਼ੋਨ X ਦੀ ਸ਼ੁਰੂਆਤੀ ਕੀਮਤ 87,849 ਰੁਪਏ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement