ਪੜਚੋਲ ਕਰੋ

ਮਜ਼ਦੂਰ ਦੇ ਘਰ 'ਚ 5 ਬਲਬ-3 ਪੱਖੇ, ਬਿੱਲ ਆਇਆ 32 ਲੱਖ ਰੁਪਏ, ਬਿਜਲੀ ਮਹਿਕਮੇ ਨੇ ਕੱਟਿਆ ਕੁਨੈਕਸ਼ਨ

Electricity Connection : ਬਿਹਾਰ ਦੇ ਪੂਰਬੀ ਚੰਪਾਰਨ ਦੇ ਪਟਾਹੀ ਬਲਾਕ ਦੇ ਸਰਾਇਆ ਗੋਪਾਲ 'ਚ ਬਿਜਲੀ ਵਿਭਾਗ ਨੇ ਇਕ ਦਿਹਾੜੀਦਾਰ ਮਜ਼ਦੂਰ ਨੂੰ ਝਟਕਾ ਦੇ ਕੇ ਉਸ ਨੂੰ 2 ਮਹੀਨਿਆਂ ਦਾ 32 ਲੱਖ 11 ਹਜ਼ਾਰ ਅਤੇ 530 ਰੁਪਏ ਦਾ ਬਿੱਲ ਸੌਂਪ ਦਿੱਤਾ।

ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੇ ਬਿੱਲ ਵੀ ਵੱਧ ਆਉਂਦੇ ਹਨ। ਅਜਿਹਾ ਇਸ ਲਈ ਕਿਉਂਕਿ ਗਰਮੀ ਦੇ ਮੌਸਮ 'ਚ ਘਰਾਂ 'ਚ ਕੂਲਰ, ਫਰਿੱਜ ਆਦਿ ਸਭ ਕੁਝ ਚੱਲਦਾ ਹੈ, ਅਜਿਹੇ 'ਚ ਬਿਜਲੀ ਦਾ ਬਿੱਲ ਜ਼ਿਆਦਾ ਆਉਣਾ ਲਾਜ਼ਮੀ ਹੈ। ਪਰ ਉਦੋਂ ਕੀ ਜੇ ਕਿਸੇ ਦੇ ਘਰ ਵਿਚ ਸਿਰਫ਼ ਪੰਜ ਬਲਬ ਅਤੇ ਤਿੰਨ ਪੱਖੇ ਹੋਣ ਅਤੇ ਉਸ ਦਾ ਬਿਜਲੀ ਦਾ ਬਿੱਲ ਲੱਖਾਂ ਵਿਚ ਆਵੇ? ਅਜਿਹਾ ਹੀ ਇੱਕ ਅਜੀਬ ਮਾਮਲਾ ਬਿਹਾਰ ਦੇ ਮੋਤੀਹਾਰੀ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਘਰ ਦਾ ਦੋ ਮਹੀਨਿਆਂ ਦਾ ਬਿਜਲੀ ਬਿੱਲ 32 ਲੱਖ ਰੁਪਏ ਆਇਆ।

ਬਿਹਾਰ ਦੇ ਪੂਰਬੀ ਚੰਪਾਰਨ ਦੇ ਪਟਾਹੀ ਬਲਾਕ ਦੇ ਸਰਾਇਆ ਗੋਪਾਲ 'ਚ ਬਿਜਲੀ ਵਿਭਾਗ ਨੇ ਇਕ ਦਿਹਾੜੀਦਾਰ ਮਜ਼ਦੂਰ ਨੂੰ ਝਟਕਾ ਦੇ ਕੇ ਉਸ ਨੂੰ 2 ਮਹੀਨਿਆਂ ਦਾ 32 ਲੱਖ 11 ਹਜ਼ਾਰ ਅਤੇ 530 ਰੁਪਏ ਦਾ ਬਿੱਲ ਸੌਂਪ ਦਿੱਤਾ। ਇੰਨਾ ਬਿੱਲ ਦੇਖ ਕੇ ਮਜ਼ਦੂਰ ਹੱਕਾ-ਬੱਕਾ ਰਹਿ ਗਿਆ। ਪਹਿਲਾਂ ਬਿਜਲੀ ਦੇ ਮੀਟਰਾਂ ਤੋਂ ਬਿਜਲੀ ਦੇ ਬਿੱਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਿਜਲੀ ਵਿਭਾਗ ਨੇ ਪੂਰੇ ਬਿਹਾਰ 'ਚ ਸਮਾਰਟ ਪ੍ਰੀਪੇਡ ਮੀਟਰ ਲਗਾਉਣੇ ਸ਼ੁਰੂ ਕੀਤੇ ਸਨ ਪਰ ਹੁਣ ਇਹ ਸਿਸਟਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ।

2 ਮਹੀਨਿਆਂ ਦਾ ਬਿੱਲ 32 ਲੱਖ

ਮੋਤੀਹਾਰੀ ਦੇ ਪਟਾਹੀ ਬਲਾਕ ਦੀ ਸਰਾਇਆ ਗੋਪਾਲ ਪੰਚਾਇਤ ਵਿੱਚ ਬਿਜਲੀ ਵਿਭਾਗ ਨੇ ਇੱਕ ਮਜ਼ਦੂਰ ਸੰਦੀਪ ਕੁਮਾਰ ਰਾਉਤ ਨੂੰ 32 ਲੱਖ 11 ਹਜ਼ਾਰ 530 ਰੁਪਏ ਦਾ ਬਿੱਲ ਦੇ ਕੇ ਹੈਰਾਨ ਕਰ ਦਿੱਤਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਿਜਲੀ ਦਾ ਬਿੱਲ ਸਿਰਫ਼ 2 ਮਹੀਨਿਆਂ ਦਾ ਹੈ ਜਦੋਂਕਿ ਘਰ ਵਿੱਚ ਸਿਰਫ਼ ਪੰਜ ਬਲਬ ਅਤੇ ਤਿੰਨ ਪੱਖੇ ਹੀ ਵਰਤੇ ਜਾਂਦੇ ਹਨ। ਇਸ ਦੌਰਾਨ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਬਿਜਲੀ ਵਿਭਾਗ ਨੇ ਸੰਜੇ ਕੁਮਾਰ ਰਾਊਤ ਦੇ ਘਰ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ ਹੈ। ਹੁਣ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਸੰਦੀਪ ਦਫ਼ਤਰ ਦੇ ਚੱਕਰ ਲਗਾ ਕੇ ਥੱਕ ਗਿਆ ਹੈ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।

ਕੁਨੈਕਸ਼ਨ ਮ੍ਰਿਤਕ ਦੇ ਚਾਚੇ ਦੇ ਨਾਂ 'ਤੇ ਹੈ

ਸੰਦੀਪ ਦਾ ਕਹਿਣਾ ਹੈ ਕਿ ਬਿਜਲੀ ਦਾ ਕੁਨੈਕਸ਼ਨ ਉਸ ਦੇ ਚਾਚੇ ਦੇ ਨਾਂ 'ਤੇ ਸੀ। ਆਪਣੇ ਚਾਚੇ ਦੀ ਮੌਤ ਤੋਂ ਬਾਅਦ ਉਹ ਬਿਜਲੀ ਦਾ ਮੀਟਰ ਆਪਣੇ ਨਾਂ ਕਰਵਾਉਣ ਲਈ ਕਈ ਵਾਰ ਵਿਭਾਗ ਦੇ ਦਫਤਰ ਗਿਆ ਪਰ ਹੁਣ ਤੱਕ ਬਿਜਲੀ ਦਾ ਬਿੱਲ ਉਸ ਦੇ ਮ੍ਰਿਤਕ ਚਾਚੇ ਦੇ ਨਾਂ ’ਤੇ ਹੀ ਆਉਂਦਾ ਹੈ। ਸੰਦੀਪ ਦੇ ਘਰ ਸਮਾਰਟ ਮੀਟਰ ਲੱਗਣ ਤੋਂ ਪਹਿਲਾਂ ਇਕ ਰੀਡਿੰਗ ਮੀਟਰ ਸੀ, ਜਿਸ ਦਾ ਬਿੱਲ ਹਰ ਮਹੀਨੇ ਕਰੀਬ 210 ਰੁਪਏ ਆਉਂਦਾ ਸੀ, ਪਰ ਸਮਾਰਟ ਮੀਟਰ ਲੱਗਣ ਤੋਂ ਬਾਅਦ ਅਚਾਨਕ 32 ਲੱਖ ਰੁਪਏ ਤੋਂ ਵੱਧ ਦਾ ਬਿੱਲ ਆਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। 

ਮਜ਼ਦੂਰੀ ਦਾ ਕੰਮ ਕਰਦਾ ਹੈ ਪੀੜਤ ਸੰਦੀਪ

ਸੰਦੀਪ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਉਸ ਦੀ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਸੀ, ਜਿਸ ਤੋਂ ਬਾਅਦ ਉਸ ਨੇ 500 ਰੁਪਏ ਦਾ ਮੀਟਰ ਰੀਚਾਰਜ ਕਰਵਾਇਆ ਸੀ ਪਰ ਰੀਚਾਰਜ ਕਰਨ ਦੇ ਬਾਵਜੂਦ ਬਿਜਲੀ ਸਪਲਾਈ ਚਾਲੂ ਨਹੀਂ ਹੋਈ ਤਾਂ ਉਸ ਨੇ ਬਿਜਲੀ ਵਿਭਾਗ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਤੁਹਾਡਾ 32 ਲੱਖ 11 ਹਜ਼ਾਰ 530 ਰੁਪਏ ਦਾ ਬਿੱਲ ਬਕਾਇਆ ਹੈ, ਜਿਸ ਕਾਰਨ ਤੁਹਾਡੀ ਬਿਜਲੀ ਸਪਲਾਈ ਬੰਦ ਹੋ ਗਈ ਹੈ ਅਤੇ ਬਿਜਲੀ ਵਿਭਾਗ ਨੇ ਵੀ ਸੰਦੀਪ ਰਾਊਤ ਨੂੰ ਬਿਜਲੀ ਦਾ ਬਿੱਲ ਦੇ ਦਿੱਤਾ ਹੈ। ਦੱਸਿਆ ਗਿਆ ਕਿ ਉਨ੍ਹਾਂ ਨੇ ਇੱਕ ਮਹੀਨੇ ਵਿੱਚ 9 ਲੱਖ 65 ਹਜ਼ਾਰ 195 ਯੂਨਿਟ ਖਪਤ ਕੀਤੀ ਹੈ ਜਿਸ ਦਾ ਬਿੱਲ 32 ਲੱਖ ਰੁਪਏ ਤੋਂ ਵੱਧ ਹੈ। ਜਦਕਿ ਸੰਦੀਪ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰਕੇ ਰੋਜ਼ਾਨਾ 300 ਤੋਂ 400 ਰੁਪਏ ਕਮਾ ਲੈਂਦਾ ਹੈ, ਅਜਿਹੇ 'ਚ ਉਹ ਅਜਿਹਾ ਬਿੱਲ ਕਿਵੇਂ ਅਦਾ ਕਰ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget