Viral News: ਬਿਜਲੀ ਵਾਲਿਆਂ ਖਿਲਾਫ ਧਰਨੇ 'ਤੇ ਟਰਾਲੀ 'ਚ ਮਗਰਮੱਛ ਲੱਦ ਲਿਆਏ ਕਿਸਾਨ, ਅਫਸਰਾਂ ਨੇ ਤੁਰੰਤ ਮੰਗਾਂ ਮੰਨ ਛੁਡਾਈ ਜਾਨ
Trending News: ਕਿਸਾਨਾਂ ਦਾ ਇੱਕ ਧਰਨਾ ਕਾਫੀ ਵਾਇਰਲ ਹੋ ਰਿਹਾ ਹੈ। ਇਸ ਧਰਨੇ ਵਿੱਚ ਕਿਸਾਨ ਆਪਣੇ ਨਾਲ ਮਗਰਮੱਛ ਨੂੰ ਹੀ ਲੈ ਕੇ ਪਹੁੰਚ ਗਏ। ਕਿਸਾਨਾਂ ਦਾ ਇਹ ਧਰਨਾ ਦਿਨ ਵੇਲੇ ਬਿਜਲੀ ਨਾ ਦੇਣ ਖਿਲਾਫ ਸੀ।
Trending News: ਕਿਸਾਨਾਂ ਦਾ ਇੱਕ ਧਰਨਾ ਕਾਫੀ ਵਾਇਰਲ ਹੋ ਰਿਹਾ ਹੈ। ਇਸ ਧਰਨੇ ਵਿੱਚ ਕਿਸਾਨ ਆਪਣੇ ਨਾਲ ਮਗਰਮੱਛ ਨੂੰ ਹੀ ਲੈ ਕੇ ਪਹੁੰਚ ਗਏ। ਕਿਸਾਨਾਂ ਦਾ ਇਹ ਧਰਨਾ ਦਿਨ ਵੇਲੇ ਬਿਜਲੀ ਨਾ ਦੇਣ ਖਿਲਾਫ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਦਿਨ ਵੇਲੇ ਬਿਜਲੀ ਨਾ ਆਉਣ ਕਰਕੇ ਉਨ੍ਹਾਂ ਨੂੰ ਰਾਤ ਭਰ ਖੇਤਾਂ ਦੇ ਚੱਕਰ ਕੱਟਣੇ ਪੈਂਦੇ ਹਨ। ਅਜਿਹੇ ਵਿੱਚ ਜੰਗਲੀ ਜਾਨਵਾਰ, ਸੱਪ ਤੇ ਮਗਰਮੱਛ ਮਿਲਦੇ ਹਨ। ਇਸ ਕਰਕੇ ਉਨ੍ਹਾਂ ਦੀ ਜਾਨ ਨੂੰ ਖਤਰਾ ਰਹਿੰਦਾ ਹੈ।
Farmers of Karnataka brought crocodile to the sub station asking officials to provide electricity. pic.twitter.com/PjgwJfbxkc
— Indian Tech & Infra (@IndianTechGuide) October 24, 2023
ਦਰਅਸਲ ਕਰਨਾਟਕ ਦੇ ਵਿਜੈਪੁਰਾ ਵਿੱਚ ਕਿਸਾਨਾਂ ਨੇ ਬਿਜਲੀ ਕੱਟਾਂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਮਗਰਮੱਛ ਲੈ ਕੇ ਸਰਕਾਰੀ ਹੁਬਲੀ ਬਿਜਲੀ ਸਪਲਾਈ ਕੰਪਨੀ (ਹੇਸਕਾਮ) ਦੇ ਦਫ਼ਤਰ ਵਿੱਚ ਚਲੇ ਗਏ। ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਖੇਤੀ ਵਿੱਚ ਦਿੱਕਤ ਆ ਰਹੀ ਹੈ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਮਗਰਮੱਛ ਦਾ ਸਹਾਰਾ ਲਿਆ।
ਇਹ ਵੀ ਪੜ੍ਹੋ: Viral News: ਅਮੀਰ ਬਾਪੂ ਦੀ ਕੁੜੀ ਦੀਆਂ ਐਸ਼ਾਂ! ਕਹਿੰਦੀ ਮੇਰੇ ਲਈ ਤਾਂ ਪੈਸੇ ਉਡਾਉਣਾ ਹੀ ਫੁੱਲ ਟਾਈਮ ਨੌਕਰੀ
ਦੱਸ ਦਈਏ ਕਿ ਦਿਨ ਵੇਲੇ ਬਿਜਲੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਤੇ ਸੱਪਾਂ ਦੇ ਖਤਰੇ ਦੇ ਬਾਵਜੂਦ ਰਾਤ ਨੂੰ ਖੇਤਾਂ ਵਿੱਚ ਜਾਣਾ ਪੈਂਦਾ ਹੈ। ਪਿਛਲੇ ਹਫ਼ਤੇ ਕਿਸਾਨ ਨੇ ਆਪਣੇ ਖੇਤ ਵਿੱਚ ਮਗਰਮੱਛ ਦੇਖਿਆ। ਦੇਰ ਰਾਤ ਬਿਜਲੀ ਆਉਣ ਤੋਂ ਬਾਅਦ ਕਿਸਾਨ ਆਪਣੀ ਫ਼ਸਲ ਨੂੰ ਪਾਣੀ ਲਾਉਣ ਗਿਆ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਮਗਰਮੱਛ ਨੇੜਲੇ ਕ੍ਰਿਸ਼ਨਾ ਨਦੀ ਤੋਂ ਸ਼ਿਕਾਰ ਦੀ ਭਾਲ ਵਿੱਚ ਆਇਆ ਹੋਵੇ। ਕਿਸਾਨ ਨੇ ਤੁਰੰਤ ਆਪਣੇ ਸਾਥੀ ਪਿੰਡ ਵਾਸੀਆਂ ਨੂੰ ਬੁਲਾਇਆ ਜੋ ਮਗਰਮੱਛ ਨੂੰ ਬੰਨ੍ਹ ਕੇ ਹੇਸਕਾਮ ਦਫ਼ਤਰ ਲੈ ਗਏ। ਮਗਰਮੱਛ ਨੂੰ ਦੇਖ ਕੇ ਹੇਸਕਾਮ ਦੇ ਅਧਿਕਾਰੀ ਡਰ ਗਏ ਅਤੇ ਪੁਲੀਸ ਤੇ ਜੰਗਲਾਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਦਿਨ ਵੇਲੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Police False Case: ਜੇਕਰ ਤੁਹਾਨੂੰ ਪੁਲਿਸ ਕਰ ਰਹੀ ਤੰਗ, ਤਾਂ ਘਬਰਾਉਣ ਦੀ ਲੋੜ ਨਹੀਂ, ਇੱਥੇ ਕਰੋ ਸ਼ਿਕਾਇਤ