Viral Video: ਡਰਾਈਵਰ ਨੂੰ ਚੱਲਦੀ ਬੱਸ 'ਚ ਆਇਆ ਹਾਰਟ ਅਟੈਕ, ਕੰਡਕਟਰ ਨੇ ਇੰਝ ਬਚਾਈ ਯਾਤਰੀਆਂ ਦੀ ਜਾ*ਨ
Viral Video: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇੰਟਰਨੈੱਟ ਉੱਪਰ ਹਲਚਲ ਮੱਚ ਗਈ ਹੈ। ਦਰਅਸਲ, ਇੱਕ 40 ਸਾਲਾ BMTC ਬੱਸ ਡਰਾਈਵਰ
Viral Video: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇੰਟਰਨੈੱਟ ਉੱਪਰ ਹਲਚਲ ਮੱਚ ਗਈ ਹੈ। ਦਰਅਸਲ, ਇੱਕ 40 ਸਾਲਾ BMTC ਬੱਸ ਡਰਾਈਵਰ ਦੀ ਬੁੱਧਵਾਰ ਨੂੰ ਬੈਂਗਲੁਰੂ ਸ਼ਹਿਰ ਵਿੱਚ ਡਰਾਈਵਿੰਗ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 11 ਵਜੇ ਵਾਪਰਿਆ ਜਦੋਂ ਬੱਸ ਨੇਲਮੰਗਲਾ ਤੋਂ ਦਾਸਨਪੁਰਾ ਜਾ ਰਹੀ ਸੀ।
ਕੰਡਕਟਰ ਨੇ ਡਰਾਇਵਰ ਦੀ ਸੀਟ ਤੋਂ ਛਾਲ ਮਾਰ ਸੰਭਾਲੀ ਗੱਡੀ
ਇਸ ਘਟਨਾ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਡਰਾਈਵਰ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਿਆ ਸੀ। ਬੱਸ ਕੰਡਕਟਰ ਨੇ ਤੁਰੰਤ ਡਰਾਇਵਰ ਦੀ ਸੀਟ ਤੋਂ ਛਾਲ ਮਾਰ ਕੇ ਗੱਡੀ ਨੂੰ ਕਾਬੂ ਕਰ ਲਿਆ, ਜਿਸ ਨਾਲ ਸੜਕ 'ਤੇ ਕਈ ਲੋਕਾਂ ਦੀ ਜਾਨ ਬਚ ਗਈ। ਰਿਪੋਰਟਾਂ ਅਨੁਸਾਰ ਕਿਰਨ ਕੁਮਾਰ ਨੇਲਮੰਗਲਾ ਤੋਂ ਦਾਸਨਪੁਰਾ ਤੱਕ ਆਪਣੀ ਆਖਰੀ ਯਾਤਰਾ ਦੌਰਾਨ ਰੂਟ 256 ਐਮ/1 'ਤੇ ਵਾਹਨ ਨੰਬਰ ਕੇਏ 57 ਐਫ-4007 ਚਲਾ ਰਿਹਾ ਸੀ।
ఆర్టీసీ బస్సు డ్రైవర్కు గుండెపోటు.. డ్రైవింగ్ సీటు పైకి దూకి అందరి ప్రాణాలు కాపాడిన కండక్టర్
— Telugu Scribe (@TeluguScribe) November 6, 2024
బెంగుళూరులో నేలమంగళ నుండి దసనాపుర వెళ్తున్న ఆర్టీసీ బస్సులో గుండెపోటుతో డ్రైవింగ్ సీట్ మీదే ప్రాణాలు విడిచిన బస్సు డ్రైవర్ కిరణ్ కుమార్.
డ్రైవర్కు గుండెపోటు రావడంతో డ్రైవింగ్ సీటు… pic.twitter.com/R53YNgpkrm
ਡਿਊਟੀ ਦੌਰਾਨ ਕੁਮਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਕੰਡਕਟਰ ਓਬਲੇਸ਼ ਨੇ ਹਿੰਮਤ ਦਿਖਾਈ ਅਤੇ ਤੁਰੰਤ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਰੋਕਿਆ, ਜਿਸ ਨਾਲ ਸਾਰੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਅਤੇ ਕੋਈ ਹਾਦਸਾ ਨਹੀਂ ਹੋਇਆ। ਇਸ ਤੋਂ ਬਾਅਦ ਓਬਲੇਸ਼ ਕੁਮਾਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਪੁਸ਼ਟੀ ਕੀਤੀ।
ਬੀ.ਐਮ.ਟੀ.ਸੀ. ਨੇ ਕਿਹਾ, “ਬਹੁਤ ਹੀ ਦੁੱਖ ਦੇ ਨਾਲ ਅਸੀਂ ਡੀਪੂ 40 ਦੇ ਡਰਾਈਵਰ ਕਿਰਨ ਕੁਮਾਰ ਦੇ ਅਚਾਨਕ ਦੇਹਾਂਤ ਦੀ ਘੋਸ਼ਣਾ ਕਰਦੇ ਹਾਂ, ਜਿਨ੍ਹਾਂ ਦਾ 6 ਨਵੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਬੈਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ (ਬੀ.ਐਮ.ਟੀ.ਸੀ.) ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।" ਬੀਐਮਟੀਸੀ ਨੇ ਇੱਕ ਬਿਆਨ ਵਿੱਚ ਕਿਹਾ, "ਕਾਰਪੋਰੇਸ਼ਨ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ। BMTC ਦੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਅਤੇ ਅੰਤਿਮ ਸੰਸਕਾਰ ਵਿੱਚ ਸਹਾਇਤਾ ਲਈ ਐਕਸ-ਗ੍ਰੇਸ਼ੀਆ ਪ੍ਰਦਾਨ ਕੀਤੀ।"