ਇਹ ਹੈ ਅਸਲੀ ਟੈਲੇਂਟ...! Falguni Pathak ਦੇ ਗੀਤ 'ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, Video ਵਾਇਰਲ
ਇੰਸਟਾਗ੍ਰਾਮ ਰੀਲ 'ਤੇ ਫਾਲਗੁਨੀ ਪਾਠਕ ਦੇ ਮਸ਼ਹੂਰ ਗੀਤ 'ਸਾਵਨ ਮੇਂ' 'ਤੇ ਨੱਚਦੀ ਕੁੜੀ ਦਾ ਡਾਂਸ ਵੀਡੀਓ ਇੰਟਰਨੈੱਟ 'ਤੇ ਧਮਾਲ ਮਚਾ ਰਿਹਾ ਹੈ। ਡਾਂਸ ਦੇ ਨਾਲ-ਨਾਲ ਦਿਲ ਜਿੱਤ ਲੈਣ ਵਾਲੇ ਐਕਸਪ੍ਰੈਸ਼ਨ ਨੇ ਨੇਟੀਜ਼ਨਸ ਨੂੰ ਮੰਤਰਮੁਗਧ ਕਰ ਦਿੱਤਾ ਹੈ।
Trending Ladki Ka Dance Video: ਸੋਸ਼ਲ ਮੀਡੀਆ ਦੇ ਆਉਣ ਮਗਰੋਂ ਇਸ ਨੇ ਦੁਨੀਆ ਦੇ ਕੋਨੇ-ਕੋਨੇ 'ਚ ਲੁਕੇ ਹੁਨਰ ਨੂੰ ਇੱਕ ਪਲੇਟਫ਼ਾਰਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇੰਟਰਨੈੱਟ ਲੋਕਾਂ ਦੇ ਵੱਖ-ਵੱਖ ਗੀਤਾਂ 'ਤੇ ਨੱਚਣ ਅਤੇ ਝੂਮਣ ਦੀਆਂ ਵੀਡੀਓਜ਼ ਨਾਲ ਭਰਿਆ ਪਿਆ ਹੈ। ਅਜਿਹਾ ਹੀ ਇੱਕ ਵੀਡੀਓ ਇੱਕ ਕੁੜੀ ਨੇ ਆਪਣੇ ਡਾਂਸ ਦਾ ਬਣਾਇਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇੰਸਟਾਗ੍ਰਾਮ ਰੀਲ 'ਤੇ ਫਾਲਗੁਨੀ ਪਾਠਕ (Falguni Pathak) ਦੇ ਮਸ਼ਹੂਰ ਗੀਤ 'ਸਾਵਨ ਮੇਂ' 'ਤੇ ਨੱਚਦੀ ਕੁੜੀ ਦਾ ਡਾਂਸ ਵੀਡੀਓ (Girl Dance Video) ਇੰਟਰਨੈੱਟ 'ਤੇ ਧਮਾਲ ਮਚਾ ਰਿਹਾ ਹੈ। ਡਾਂਸ ਦੇ ਨਾਲ-ਨਾਲ ਉਸ ਦੇ ਦਿਲ ਜਿੱਤ ਲੈਣ ਵਾਲੇ ਐਕਸਪ੍ਰੈਸ਼ਨ ਨੇ ਨੇਟੀਜ਼ਨਸ ਨੂੰ ਮੰਤਰਮੁਗਧ ਕਰ ਦਿੱਤਾ ਹੈ।
ਦੇਖੋ ਵੀਡੀਓ :
ਕੁੜੀ ਨੇ ਵਿਖਾਏ ਆਪਣੇ ਡਾਂਸ ਮੂਵਸ
ਵਾਇਰਲ ਹੋ ਰਹੀ ਇਸ ਡਾਂਸ ਵੀਡੀਓ ਨੂੰ '@_justdanceee*' ਨਾਮ ਦੀ ਇੰਸਟਾਗ੍ਰਾਮ ਆਈਡੀ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਸਲਵਾਰ ਅਤੇ ਕੁਰਤਾ ਪਹਿਨੀ ਇੱਕ ਕੁੜੀ ਪੂਰੀ ਊਰਜਾ ਨਾਲ ਆਪਣੇ ਡਾਂਸ ਸਟੈਪ ਵਿਖਾ ਰਹੀ ਹੈ, ਜੋ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
Helicopter Stunt ਦੀ ਇਸ ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼, ਲੋਕਾਂ ਨੇ ਕਿਹਾ- ਇਹ ਸੰਭਵ ਹੀ ਨਹੀਂ
ਵਾਇਰਲ ਹੋ ਰਹੀ ਹੈ ਡਾਂਸ ਵੀਡੀਓ
30 ਸਤੰਬਰ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਛੋਟੀ ਪਰ ਦਿਲਚਸਪ ਡਾਂਸ ਕਲਿੱਪ ਨੂੰ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ 'ਤੇ ਲੋਕਾਂ ਦੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਲਿਖਿਆ, "ਵਾਹ ਬਹੁਤ ਵਧੀਆ।" ਦੂਜੇ ਯੂਜ਼ਰ ਨੇ ਲਿਖਿਆ, "ਉਸ ਦੇ ਡਾਂਸ ਨੇ ਮੇਰਾ ਦਿਲ ਜਿੱਤ ਲਿਆ।" ਤੀਜੇ ਯੂਜ਼ਰ ਨੇ ਤਾਰੀਫ਼ ਕਰਦੇ ਹੋਏ ਲਿਖਿਆ, "ਤੁਸੀਂ ਕਿਸੇ ਤੋਂ ਘੱਟ ਨਹੀਂ ਹੋ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।