Viral Video: 'ਸਰ, ਐਮਰਜੈਂਸੀ ਹੈ...', ਝੂਠ ਬੋਲਕੇ ਮੈਚ ਦੇਖਣ ਗਈ ਕੁੜੀ ਨੂੰ ਬੌਸ ਨੇ TV 'ਤੇ ਦੇਖਿਆ
Trending Video: ਇਕ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ, ਕੁੜੀ ਨੇ ਦੱਸਿਆ ਕਿ ਉਹ ਬੈਂਗਲੁਰੂ ਅਤੇ ਲਖਨਊ ਵਿਚਾਲੇ ਹਾਲ ਹੀ ਵਿਚ ਹੋਏ ਆਈਪੀਐਲ ਕ੍ਰਿਕਟ ਮੈਚ ਨੂੰ ਦੇਖਣ ਲਈ ਸਟੇਡੀਅਮ ਗਈ ਸੀ।

ਦਫ਼ਤਰ ਵਿੱਚ ਮੁਲਾਜ਼ਮਾਂ ਦਾ ਝੂਠ ਬੋਲਣਾ ਅਤੇ ਕਿਤੇ ਬਾਹਰ ਜਾਣਾ ਜਾਂ ਕੋਈ ਨਾ ਕੋਈ ਵੱਡਾ ਬਹਾਨਾ ਬਣਾ ਕੇ ਛੁੱਟੀ ਲੈਣਾ ਆਮ ਗੱਲ ਹੈ। ਪਰ ਮੁਸੀਬਤ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਦਫ਼ਤਰ ਵਿਚ ਇਸ ਝੂਠ ਦਾ ਪਰਦਾਫਾਸ਼ ਹੁੰਦਾ ਹੈ। ਹਾਲ ਹੀ 'ਚ ਇਕ ਔਰਤ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਇਕ ਕਹਾਣੀ ਸ਼ੇਅਰ ਕੀਤੀ ਹੈ।
ਨੇਹਾ ਦਿਵੇਦੀ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਬੈਂਗਲੁਰੂ ਅਤੇ ਲਖਨਊ ਵਿਚਾਲੇ ਹੋਏ ਆਈਪੀਐਲ ਕ੍ਰਿਕਟ ਮੈਚ ਨੂੰ ਦੇਖਣ ਲਈ ਸਟੇਡੀਅਮ ਗਈ ਸੀ। ਇਸ ਦੇ ਲਈ ਉਹ ਦਫਤਰ ਤੋਂ ਜਲਦੀ ਨਿਕਲ ਗਈ ਸੀ। ਹੁਣ ਨਤੀਜਾ ਇਹ ਨਿਕਲਿਆ ਕਿ ਅਗਲੇ ਹੀ ਦਿਨ ਉਸ ਨੂੰ ਆਪਣੇ ਬੌਸ ਦਾ ਸੁਨੇਹਾ ਮਿਲ ਗਿਆ। ਮੈਸੇਜ 'ਚ ਲਿਖਿਆ ਸੀ- ਕੀ ਤੁਸੀਂ ਆਰਸੀਬੀ ਦੇ ਪ੍ਰਸ਼ੰਸਕ ਹੋ? ਨੇਹਾ ਨੇ ਜਵਾਬ ਦਿੱਤਾ- ਹਾਂ ਕਿਉਂ ?
ਫਿਰ ਬੌਸ ਦਾ ਜਵਾਬ ਆਇਆ, ਤਾਂ ਤੁਸੀਂ ਕੱਲ੍ਹ ਨਿਰਾਸ਼ ਹੋ ਗਏ ਹੋਵੋਗੇ। ਮੈਂ ਤੁਹਾਨੂੰ ਕੱਲ੍ਹ ਕੈਚ ਗੁਆਉਣ ਤੋਂ ਬਾਅਦ ਮੈਦਾਨ ਵਿੱਚ ਨਿਰਾਸ਼ ਦੇਖਿਆ। ਜਦੋਂ ਕੀਪਰ 16.3 ਓਵਰਾਂ 'ਤੇ ਕੈਚ ਛੱਡ ਗਿਆ ਸੀ ਓਦੋਂ'।
View this post on Instagram
ਬੌਸ ਨੇ ਜਵਾਬ ਦਿੱਤਾ- ਮੈਂ ਤੁਹਾਨੂੰ ਟੀਵੀ 'ਤੇ ਇਕ ਸਕਿੰਟ ਲਈ ਦੇਖਿਆ ਅਤੇ ਤੁਹਾਨੂੰ ਪਛਾਣ ਲਿਆ। ਤੁਸੀਂ ਕੱਲ੍ਹ ਇਸ ਲਈ ਜਲਦੀ ਦਫਤਰ ਤੋਂ ਨਿਕਲੇ ਸੀ? ਨੇਹਾ ਨੇ ਪੋਸਟ 'ਚ ਬੌਸ ਨਾਲ ਇਸ ਚੈਟ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਨੇਹਾ ਨੇ ਕੈਪਸ਼ਨ 'ਚ ਇਹ ਵੀ ਲਿਖਿਆ- ਕੁਝ ਨਹੀਂ ਗਾਈਜ਼, ਉਹ ਦਫਤਰ 'ਚ ਫੈਮਿਲੀ ਐਮਰਜੈਂਸੀ ਹੋਣ ਦਾ ਕਹਿ ਕੇ ਆਈਪੀਐੱਲ ਦੇਖਣ ਗਈ ਸੀ। ਅਸੀਂ ਟੀ.ਵੀ. 'ਤੇ ਆ ਗਏ, ਹੁਣ ਮੈਨੇਜਰ ਨੇ ਦਫਤਰ ਸੱਦਿਆ ਹੈ।
ਨੇਹਾ ਦੀ ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪੋਸਟ 'ਤੇ ਕਰੀਬ 4,000 ਲਾਈਕਸ ਅਤੇ ਕਈ ਕਮੈਂਟਸ ਹਨ। ਇਕ ਵਿਅਕਤੀ ਨੇ ਲਿਖਿਆ, 'ਵਾਹ ਮੈਨੇਜਰ ਸਾਹਿਬ, ਤੁਸੀਂ ਵੀ ਦਫਤਰ 'ਚ ਮੈਚ ਦੇਖ ਰਹੇ ਸੀ?' ਦੂਜੇ ਨੇ ਲਿਖਿਆ, 'ਓਐਮਜੀ, ਕੀ ਕਿਸਮਤ।' ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਵਿੱਚ ਹੱਸਣ ਵਾਲੇ ਇਮੋਜੀ ਵੀ ਸ਼ਾਮਲ ਕੀਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















