![ABP Premium](https://cdn.abplive.com/imagebank/Premium-ad-Icon.png)
OMG! ਔਰਤ ਦੇ ਸਿਰ 'ਤੇ ਡਿੱਗੀ ਪਾਣੀ ਵਾਲੀ ਟੈਂਕੀ...ਫਿਰ ਵੀ ਨਹੀਂ ਛੱਡਿਆ ਸੇਬ ਖਾਣਾ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਵੀਡੀਓ
ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਪਰ ਕੁੱਝ ਵੀਡੀਓ ਤਾਂ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਔਰਤ ਦੇ ਸਿਰ ਉੱਤੇ ਪਾਣੀ ਦੀ ਟੈਂਕੀ ਡਿੱਗ..
![OMG! ਔਰਤ ਦੇ ਸਿਰ 'ਤੇ ਡਿੱਗੀ ਪਾਣੀ ਵਾਲੀ ਟੈਂਕੀ...ਫਿਰ ਵੀ ਨਹੀਂ ਛੱਡਿਆ ਸੇਬ ਖਾਣਾ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਵੀਡੀਓ water tank fell on head-of woman walking outside house video goes viral watch video OMG! ਔਰਤ ਦੇ ਸਿਰ 'ਤੇ ਡਿੱਗੀ ਪਾਣੀ ਵਾਲੀ ਟੈਂਕੀ...ਫਿਰ ਵੀ ਨਹੀਂ ਛੱਡਿਆ ਸੇਬ ਖਾਣਾ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਵੀਡੀਓ](https://feeds.abplive.com/onecms/images/uploaded-images/2024/10/15/4ddeae4cd563abd65d7ed83d2a83cc551728980112483700_original.jpg?impolicy=abp_cdn&imwidth=1200&height=675)
Trending Video: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਪਰ ਕੁੱਝ ਵੀਡੀਓ ਤਾਂ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਔਰਤ ਦੇ ਸਿਰ ਉੱਤੇ ਪਾਣੀ ਦੀ ਟੈਂਕੀ ਡਿੱਗ ਗਈ। ਪਰ ਟੈਂਕੀ ਡਿੱਗਣ ਤੋਂ ਬਾਅਦ ਜੋ ਦ੍ਰਿਸ਼ ਨਜ਼ਰ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਘਰ ਦੇ ਬਾਹਰ ਸੈਰ ਕਰ ਰਹੀ ਇਕ ਔਰਤ ਜੋ ਕਿ ਸੇਬ ਖਾਂਦੀ ਹੋਈ ਜਾ ਰਹੀ ਸੀ, ਦੇ ਸਿਰ ਉੱਤੇ ਅਸਮਾਨ ਤੋਂ ਤਬਾਹੀ ਆ ਡਿੱਗੀ। ਜੀ ਹਾਂ, ਔਰਤ ਨੂੰ ਪਤਾ ਵੀ ਨਹੀਂ ਚੱਲਦਾ ਅਤੇ ਉੱਪਰੋਂ ਪਾਣੀ ਦੀ ਟੈਂਕੀ ਉਸ 'ਤੇ ਡਿੱਗ ਜਾਂਦੀ ਹੈ ਅਤੇ ਜੋ ਹੁੰਦਾ ਹੈ, ਉਹ ਦੇਖ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ।
ਹੋਰ ਪੜ੍ਹੋ : ਦੀਵਾਲੀ 'ਤੇ ਕਿਵੇਂ ਕਰੀਏ ਅਸਲੀ Vs ਨਕਲੀ ਖੋਏ ਦੀ ਪਛਾਣ, ਮਿਲਾਵਟੀ ਮਾਵੇ ਕਰਕੇ ਖਰਾਬ ਹੋ ਸਕਦੀ ਸਿਹਤ
ਔਰਤ 'ਤੇ ਡਿੱਗੀ ਪਾਣੀ ਦੀ ਟੈਂਕੀ
ਦਰਅਸਲ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਆਪਣੇ ਘਰ ਦੇ ਸਾਹਮਣੇ ਵਾਲੇ ਘਰ ਤੋਂ ਵਾਪਸ ਆਪਣੇ ਘਰ ਆ ਰਹੀ ਹੈ, ਜਦੋਂ ਗਲੀ 'ਚੋਂ ਲੰਘ ਰਹੀ ਸੀ ਤਾਂ ਉਸ ਦੇ ਸਿਰ 'ਤੇ ਪਾਣੀ ਦੀ ਭਾਰੀ ਟੈਂਕੀ ਆ ਡਿੱਗੀ। ਹਾਲਾਂਕਿ ਇਹ ਟੈਂਕੀ ਪਲਾਸਟਿਕ ਦੀ ਬਣੀ ਹੋਈ ਹੈ ਅਤੇ ਪੂਰੀ ਤਰ੍ਹਾਂ ਖਾਲੀ ਸੀ, ਪਰ ਇਹ ਉੱਪਰ ਤੋਂ ਹੇਠਾਂ ਵੀ ਖੁੱਲ੍ਹੀ ਹੋਈ ਸੀ, ਜਿਸ ਕਾਰਨ ਔਰਤ ਨੂੰ ਕੋਈ ਸੱਟ ਨਹੀਂ ਲੱਗਦੀ। ਟੈਂਕੀ ਇਸ ਤਰ੍ਹਾਂ ਡਿੱਗੀ ਜਿਸ ਤੋਂ ਬਾਅਦ ਟੈਂਕੀ ਦੇ ਮੂੰਹ ਤੋਂ ਔਰਤ ਆਪਣਾ ਸਿਰ ਬਾਹਰ ਕੱਢਦੀ ਹੈ ਤਾਂ ਨਜ਼ਰ ਆਉਂਦਾ ਹੈ ਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਔਰਤ ਸੇਬ ਖਾਣਾ ਨਹੀਂ ਛੱਡਦੀ। ਜਿਸ ਕਰਕੇ ਲੋਕ ਆਂਟੀ ਦੇ ਸੇਬ ਖਾਣ ਵਾਲੀ ਆਦਤ ਨੂੰ ਲੈ ਕੇ ਵੱਖ-ਵੱਖ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ।
ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ
ਪਾਣੀ ਦੀ ਟੈਂਕੀ ਦੇ ਸਿਰ 'ਤੇ ਡਿੱਗਣ ਦੀ ਆਵਾਜ਼ ਸੁਣ ਕੇ ਉਸ ਦਾ ਪਤੀ ਬਾਹਰ ਆਇਆ ਅਤੇ ਪਤਾ ਲੱਗਾ ਕਿ ਆਵਾਜ਼ ਕਿਸ ਕਾਰਨ ਆਈ। ਪਰ ਉਹ ਟੈਂਕੀ ਨੂੰ ਦੇਖ ਕੇ ਦੰਗ ਰਹਿ ਜਾਂਦਾ ਹੈ, ਕਿਉਂਕਿ ਟੈਂਕੀ ਦੇ ਅੰਦਰ ਇਕ ਔਰਤ ਕੈਦ ਹੋ ਗਈ। ਇਸ ਤੋਂ ਬਾਅਦ ਦੋਵੇਂ ਉੱਪਰ ਵੱਲ ਦੇਖਦੇ ਹਨ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਟੈਂਕੀ ਕਿੱਥੋਂ ਡਿੱਗੀ ਸੀ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਯੂਜ਼ਰਸ ਨੇ ਕਿਹਾ, ਆਂਟੀ ਲੱਕੀ ਰਹੀ
ਇਸ ਵੀਡੀਓ ਨੂੰ Ghar ke kalesh ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 3 ਲੱਖ 41 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਈ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ। ਅਜਿਹੇ 'ਚ ਯੂਜ਼ਰਸ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ... ਜੇਕਰ ਰੱਬ ਕਿਸੇ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਹ ਕਿਸੇ ਵੀ ਤਰੀਕੇ ਨਾਲ ਉਸ ਨੂੰ ਬਚਾ ਸਕਦਾ ਹੈ... ਔਰਤ ਦੀ ਕਿਸਮਤ ਚੰਗੀ ਸੀ। ਇਸ ਲਈ ਇੱਕ ਹੋਰ ਉਪਭੋਗਤਾ ਨੇ ਲਿਖਿਆ ... ਬਾਲ-ਬਾਲ ਬਚ ਗਈ,,, ਨਹੀਂ ਤਾਂ ਸਿਰ ਉੱਤੇ ਸੱਟ ਪੱਕੀ ਸੀ।
— Ghar Ke Kalesh (@gharkekalesh) October 14, 2024
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)