ਕਾਂਵੜੀਆ ਬਣ ਘੁੰਮ ਰਹੀਆਂ ਸਨ ਔਰਤਾਂ, ਆਉਂਦੇ-ਜਾਂਦੇ ਨੂੰ ਫੜਾ ਰਹੀਆਂ ਸਨ 'ਖਾਸ' ਚੀਜ਼, ਚੜ੍ਹੀ ਪੁਲਸ ਅੜਿੱਕੇ
Haridwar: ਪੁਲੀਸ ਨੇ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਦਕਿ ਉਨ੍ਹਾਂ ਦੇ ਨਾਲ ਆਈਆਂ ਦੋ ਔਰਤਾਂ ਫਰਾਰ ਦੱਸੀਆਂ ਜਾ ਰਹੀਆਂ ਹਨ।
ਸਾਵਣ ਆਉਂਦੇ ਹੀ ਕਾਂਵੜ ਮੇਲੇ ਦੀ ਰੌਣਕ ਸ਼ੁਰੂ ਹੋ ਜਾਂਦੀ ਹੈ। ਹਰਿਦੁਆਰ ਵਿੱਚ ਲੱਗਣ ਵਾਲੇ ਕਾਂਵੜ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਆਉਂਦੇ ਹਨ। ਗੰਗਾ ਜਲ ਭਰਨ ਤੋਂ ਬਾਅਦ ਇਹ ਸ਼ਰਧਾਲੂ ਆਪਣੀ ਕਾਂਵੜ ਯਾਤਰਾ ਲਈ ਰਵਾਨਾ ਹੋ ਜਾਂਦੇ ਹਨ। ਇਸ ਦੌਰਾਨ ਹਰਿਦੁਆਰ 'ਚ ਮੇਲਾ ਲਗਾਇਆ ਜਾਂਦਾ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਉਤਸ਼ਾਹ ਹੁੰਦਾ ਹੈ। ਹਰਿਦੁਆਰ ਵਿੱਚ ਹਰ ਕੀ ਪੌੜੀ ਨੂੰ (Dry Area) ਘੋਸ਼ਿਤ ਕੀਤਾ ਗਿਆ ਹੈ। ਭਾਵ ਇੱਥੇ ਸ਼ਰਾਬ 'ਤੇ ਪਾਬੰਦੀ ਹੈ। ਅਜਿਹੇ 'ਚ ਕੁਝ ਸਮਾਜ ਵਿਰੋਧੀ ਲੋਕ ਕਾਂਵੜ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਾਬ ਸਪਲਾਈ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਹਰਿਦੁਆਰ ਪੁਲਿਸ ਨੇ ਅਜਿਹੇ ਹੀ ਇੱਕ ਗਿਰੋਹ ਨੂੰ ਸ਼ਰਾਬ ਦੀ ਖੇਪ ਸਮੇਤ ਕਾਬੂ ਕੀਤਾ ਹੈ।
ਹਰਿਦੁਆਰ 'ਚ ਕਾਂਵੜ ਮੇਲੇ ਦੌਰਾਨ ਹਰ ਕੀ ਪੌੜੀ ਇਲਾਕੇ 'ਚੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਦੇਰ ਰਾਤ ਹਰ ਕੀ ਪੌੜੀ ਚੌਂਕੀ ਇਲਾਕੇ ਵਿੱਚ ਗਿਰੀ ਮਹਿਲ ਵਿੱਚ ਛਾਪੇਮਾਰੀ ਕਰਦਿਆਂ ਪੁਲੀਸ ਨੇ 750 ਪੇਟੀਆਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਅਤੇ 20 ਬੀਅਰ ਦੇ ਕੈਨ ਬਰਾਮਦ ਕੀਤੇ। ਪੁਲੀਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਦਕਿ ਉਨ੍ਹਾਂ ਦੇ ਨਾਲ ਆਈਆਂ ਦੋ ਔਰਤਾਂ ਫਰਾਰ ਦੱਸੀਆਂ ਜਾ ਰਹੀਆਂ ਹਨ।
ਕਾਂਵੜੀਆਂ ਨੂੰ ਵੇਚਦੇ ਸੀ ਸ਼ਰਾਬ
ਇਹ Dry Area ਹੋਣ ਕਾਰਨ ਇੱਥੇ ਦੁਕਾਨਾਂ ਤੋਂ ਸ਼ਰਾਬ ਨਹੀਂ ਖਰੀਦੀ ਜਾ ਸਕਦੀ। ਅਜਿਹੇ 'ਚ ਇਹ ਲੋਕ ਆਪਣੇ ਨਿੱਜੀ ਸੰਪਰਕਾਂ ਦੇ ਆਧਾਰ 'ਤੇ ਸ਼ਰਾਬ ਦੀ ਸਪਲਾਈ ਕਰਦੇ ਸਨ। ਇਸ ਗਰੋਹ ਦੇ ਕਾਰਕੁਨ ਕਾਂਵੜ ਮੇਲੇ ਵਾਲੀ ਭੀੜ ਵਾਲੀ ਥਾਂ 'ਤੇ ਨਾਜਾਇਜ਼ ਸ਼ਰਾਬ ਵੇਚ ਰਹੇ ਸਨ। ਦੋ ਮਰਦ ਅਤੇ ਦੋ ਔਰਤਾਂ ਦਾ ਇਹ ਗਰੋਹ ਕਾਂਵੜੀਆਂ ਦੇ ਭੇਸ ਵਿੱਚ ਭੀੜ ਵਿੱਚ ਜਾ ਵੜਦਾ ਸੀ। ਇਸ ਤੋਂ ਬਾਅਦ ਉਹ ਆਪਣੇ ਗਾਹਕਾਂ ਦੀ ਭਾਲ ਕਰਦਾ ਸੀ। ਜੇਕਰ ਕੋਈ ਗਾਹਕ ਮਿਲਦਾ ਸੀ ਤਾਂ ਉਸ ਨੂੰ ਸ਼ਰਾਬ ਮਹਿੰਗੇ ਭਾਅ ਵੇਚ ਦਿੱਤੀ ਜਾਂਦੀ ਸੀ। ਜਿਵੇਂ ਹੀ ਪੁਲਿਸ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਸ਼ਰਾਬ ਦੇ ਭੰਡਾਰ ਵਾਲੀ ਥਾਂ 'ਤੇ ਛਾਪਾ ਮਾਰ ਕੇ ਸ਼ਰਾਬ ਬਰਾਮਦ ਕਰ ਲਈ।
ਕਿਵੇਂ ਚੱਲ ਰਿਹਾ ਸੀ ਕਾਰੋਬਾਰ?
ਵਰਨਣਯੋਗ ਹੈ ਕਿ ਹਰ ਕੀ ਪੌੜੀ ਇਲਾਕਾ Dry Area ਹੈ ਅਤੇ ਇੱਥੇ ਸ਼ਰਾਬ 'ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਇੱਥੇ ਸਮੇਂ-ਸਮੇਂ 'ਤੇ ਨਾਜਾਇਜ਼ ਸ਼ਰਾਬ ਫੜੀ ਜਾਂਦੀ ਹੈ। ਇਸ ਸਮੇਂ ਹਰਿਦੁਆਰ 'ਚ ਕਾਂਵੜ ਮੇਲਾ ਚੱਲ ਰਿਹਾ ਹੈ ਅਤੇ ਹਰ ਥਾਂ 'ਤੇ ਪੁਲਿਸ ਤਾਇਨਾਤ ਹੈ। ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਿਵੇਂ ਚੱਲ ਰਿਹਾ ਸੀ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।