ਤੁਸੀਂ ਪੰਜਾਬ ਦੀਆਂ ਜੇਲ੍ਹਾਂ ਦੇਖੀਆਂ ? ਸੁਖਬੀਰ ਬਾਦਲ ਨੇ ਕਿਸ ਨੂੰ ਦਿੱਤੀ ਧਮਕੀ? ABP SANJHA
Have you seen the jails of Punjab? Whom did Sukhbir Badal threaten? ABP SANJHA
ਮਜੀਠੀਆ 'ਤੇ ਲੱਗੇ ਇਸ ਇਲਜ਼ਾਮ 'ਤੇ ਉਨ੍ਹਾਂ ਨੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੀਡੀਓ ਜਾਰੀ ਕਰਕੇ ਕਈ ਅਹਿਮ ਖੁਲਾਸੇ ਕੀਤੇ ਹਨ। ਅਰਸ਼ਦੀਪ ਨੇ ਕਿਹਾ ਕਿ ਬਿਕਰਮ ਮਜੀਠੀਆ ‘ਤੇ ਜਿਹੜਾ ਝੂਠਾ ਮੁਕਦਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਰਜ ਕੀਤਾ ਹੈ ਇਸ ਵਿੱਚ ਸਬੂਤ ਤਾਂ ਕੋਈ ਲੱਭ ਨਹੀਂ ਰਿਹਾ ਹੈ। ਕਿਸੇ ਨਾ ਕਿਸੇ ਮਾਮਲੇ ਵਿੱਚ ਮਜੀਠੀਆ ਸਾਹਬ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਆਏ ਦਿਨ ਕੋਈ ਨਵਾਂ ਝੂਠ ਬਣਾ ਕੇ ਮੀਡੀਆ ਵਿੱਚ ਸਨਸਨੀ ਫੈਲਾਈ ਜਾ ਰਹੀ ਹੈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅੱਜ ਇੱਕ ਨਵਾਂ ਝੂਠ ਸਰਕਾਰ ਨੇ ਮੀਡੀਆ ਵਿੱਚ ਫੈਲਾਇਆ ਹੈ ਕਿ ਜਿਹੜਾ ਬਿਕਰਮ ਮਜੀਠੀਆ ਕੋਲ ਫੋਨ ਹੈ ਉਹ ਕਿਸੇ ਜਸਮੀਤ ਸਿੰਘ ਨਾਮ ਦੇ ਵਿਅਕਤੀ ਦਾ ਹੈ ਅਤੇ ਉਹ ਹੁਣ ਕੈਨੇਡਾ ਭੱਜ ਗਿਆ ਹੈ।





















