Partap Bajwa| ਵੱਡੇ-ਵੱਡੇ ਕੁਕਰਮ ਕਰਕੇ ਇਹ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਰਹੇ |Sukhbir Badal|Akal Takhat Sahib
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਏ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤ ਤੇਜ਼ ਹੋ ਗਈ ਹੈ। ਪਾਰਟੀ ਦੋਫਾੜ ਹੁੰਦੀ ਵੇਖ ਬਾਦਲ ਧੜੇ ਨੇ ਬਗ਼ਾਵਤ ਠੱਲ੍ਹਣ ਲਈ ਦਬਕਾ ਮਾਰਿਆ ਤਾਂ ਅੱਗੋਂ ਬਾਗੀਆਂ ਨੇ ਤਿੱਖਾ ਹਮਲਾ ਬੋਲ ਦਿੱਤਾ। ਇਸ ਮੌਕੇ ਪਾਰਟੀ ਵਿਚਾਲੇ ਦਾ ਕਲੇਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ।
ਇਸ ਮੌਕੇ ਹਲਕਾ ਹਲਕਾ ਚਮਕੌਰ ਸਾਹਿਬ ਤੋਂ ਅਕਾਲੀ ਦਲ ਇੰਚਾਰਜ ਕਰਨ ਸਿੰਘ ਡੀਟੀਓ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਿਹ । ਸਾਧ ਸੰਗਤ ਜੀ ਦਾਸ ਨੇ ਇਸ ਪ੍ਰੈਸ ਨੋਟ ਨੂੰ ਧਿਆਨ ਨਾਲ ਪੜ੍ਹਿਆ ਹੈ ਇਹ ਦਸਤਾਵੇਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਅਨੁਸਾਰ ਇਸ ਨੂੰ ਬਰਕਰਾਰ ਰੱਖਣ ਦੇ ਨਜ਼ਰੇ ਨਾਲ ਲਿਖਿਆ ਗਿਆ ਹੈ ।ਸਿੱਖ ਜਗਤ ਨਾਲ ਜੁੜੇ ਹਰ ਇਕ ਵਿਅਕਤੀ ਦੇ ਮੰਨ ਨੂੰ ਅੰਤ੍ਰਿਮ ਕਮੇਟੀ ਦੇ ਫੈਸਲੇ ਨੇ ਠੇਸ ਪਹੁੰਚਾਈ ਹੈ ਤੇ ਇਹ ਪ੍ਰੈਸ ਨੋਟ ਆਉਣ ਵਾਲੇ ਟਾਈਮ ਚ ਪੰਥਕ ਏਕਤਾ ਵੱਲ ਪੁੱਟਿਆ ਇਕ ਕਦਮ ਹੈ ।






















