ਕੁਦਰਤ ਦਾ ਕਹਿਰ, ਭੂਚਾਲ ਦੇ ਭਿਆਨਕ ਝਟਕੇ, ਕੰਬ ਗਈ ਧਰਤੀ, ਇਮਾਰਤਾਂ ਢਹਿ-ਢੇਰੀ
ਕੁਦਰਤ ਦਾ ਕਹਿਰ, ਭੂਚਾਲ ਦੇ ਭਿਆਨਕ ਝਟਕੇ, ਕੰਬ ਗਈ ਧਰਤੀ, ਇਮਾਰਤਾਂ ਢਹਿ-ਢੇਰੀ
Afghanistan Earthquake: ਅਫਗਾਨਿਸਤਾਨ ਵਿੱਚ ਆਏ ਭੂਚਾਲ ਕਾਰਨ ਐਤਵਾਰ (31 ਅਗਸਤ) ਨੂੰ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਏਐਫਪੀ ਦੀ ਰਿਪੋਰਟ ਅਨੁਸਾਰ, ਸੈਂਕੜੇ ਲੋਕ ਜ਼ਖਮੀ ਵੀ ਹੋਏ ਹਨ। ਕੁਨਾਰ ਸੂਬੇ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.0 ਮਾਪੀ ਗਈ। ਸੋਮਵਾਰ (1 ਸਤੰਬਰ) ਸਵੇਰੇ ਮਰਨ ਵਾਲਿਆਂ ਦੀ ਗਿਣਤੀ 250 ਤੱਕ ਸੀ, ਪਰ ਦੁਪਹਿਰ ਤੱਕ ਇਹ 800 ਨੂੰ ਪਾਰ ਕਰ ਗਈ ਸੀ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ।ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਰਾਹੀਂ ਭੂਚਾਲ ਪੀੜਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਪ੍ਰਾਰਥਨਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿੱਚ ਅਫਗਾਨਿਸਤਾਨ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ।






















