ਪੜਚੋਲ ਕਰੋ
Cough syrups : ਖੰਘ ਦੀ ਦਵਾਈ ਨਾਲ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਕੁੰਡਲੀ 'ਚ ਛਾਪੇਮਾਰੀ
Cough syrups : ਖੰਘ ਦੀ ਦਵਾਈ ਨਾਲ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਕੁੰਡਲੀ 'ਚ ਛਾਪੇਮਾਰੀ
Cough syrups : ਖੰਘ ਦੀ ਦਵਾਈ ਕਾਰਨ ਵਿਦੇਸ਼ਾਂ 'ਚ ਬੱਚਿਆਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਹੈ। WHO ਦੇ ਇਤਰਾਜ਼ ਤੋਂ ਬਾਅਦ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਸੋਨੀਪਤ ਦੇ ਕੁੰਡਲੀ 'ਚ ਇੱਕ ਕੰਪਨੀ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖੰਘ ਦੀ ਦਵਾਈ ਐਕਸਪੋਰਟ ਕਰਨ ਵਾਲੀ ਕੰਪਨੀਆਂ 'ਚੋਂ ਇੱਕ ਮੈਡੀਨ ਫਾਰਮਾਸਿਊਟੀਕਲਸ ਸੋਨੀਪਤ ਦੇ ਕੁੰਡਲੀ 'ਚ ਸਥਿਤ ਹੈ। ਇੱਕ ਹਫ਼ਤੇ ਵਿੱਚ ਇਹ ਤੀਜੀ ਵਾਰ ਛਾਪੇਮਾਰੀ ਕੀਤੀ ਗਈ ਹੈ। ਦਵਾਈ ਨਿਰਮਾਤਾ ਕੰਪਨੀ ਨਾਲ ਸਬੰਧਤ ਦਵਾਈਆਂ ਦੇ ਪੰਜ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਓਥੇ ਹੀ ਜਾਂਚ ਰਿਪੋਰਟ ਆਉਣ ਤੱਕ ਕੰਪਨੀ ਵਿੱਚ ਉਤਪਾਦਨ, ਵਿਕਰੀ ਅਤੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੱਚੇ ਮਾਲ ਦੀ ਖਰੀਦ, ਨਿਰਮਾਣ ਅਤੇ ਦਵਾਈਆਂ ਦੇ ਨਿਰਯਾਤ ਵਿੱਚ ਲੱਗੇ ਕੈਮਿਸਟਾਂ ਦੀ ਯੋਗਤਾ ਬਾਰੇ ਸਬੰਧਤ ਕੰਪਨੀ ਤੋਂ ਰਿਪੋਰਟ ਮੰਗੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਡਰੱਗ ਕੰਟਰੋਲਰ ਮਨਮੋਹਨ ਤਨੇਜਾ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਟੀਮ ਦੀ ਅਗਵਾਈ ਡੀਐੱਲਓ ਰਾਕੇਸ਼ ਦਹੀਆ ਕਰ ਰਹੇ ਹਨ।
ਮਾਮਲਾ ਇਹ ਹੈ ਕਿ WHO ਨੇ ਭਾਰਤ ਦੀਆਂ ਚਾਰ ਦਵਾਈਆਂ ਨੂੰ ਘਾਤਕ ਕਰਾਰ ਦਿੱਤਾ ਹੈ। ਇਹ ਚਾਰ ਦਵਾਈਆਂ ਬੱਚਿਆਂ ਦੀ ਖੰਘ ਨਾਲ ਸਬੰਧਤ ਹਨ। ਇਨ੍ਹਾਂ ਚਾਰ ਦਵਾਈਆਂ ਦਾ ਨਿਰਯਾਤ ਕੀਤਾ ਜਾਂਦਾ ਹੈ।ਹਾਲ ਹੀ 'ਚ ਕਈ ਦੇਸ਼ਾਂ 'ਚ ਖੰਘ ਦੀ ਦਵਾਈ ਪੀਣ ਨਾਲ ਬੱਚਿਆਂ ਦੀ ਹਾਲਤ ਖਰਾਬ ਹੋਣ ਲੱਗੀ ਹੈ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਕੱਲੇ ਅਫਰੀਕੀ ਦੇਸ਼ ਗਾਂਬੀਆ ਵਿਚ 66 ਬੱਚਿਆਂ ਦੀ ਮੌਤ ਦੱਸੀ ਜਾ ਰਹੀ ਹੈ। ਇਸ ਦੀ ਸ਼ਿਕਾਇਤ WUHO ਰਾਹੀਂ ਭਾਰਤ ਸਰਕਾਰ ਨੂੰ ਕੀਤੀ ਗਈ ਸੀ।
ਓਥੇ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕੇਂਦਰ ਅਤੇ ਹਰਿਆਣਾ ਦੇ ਸਿਹਤ ਵਿਭਾਗ ਦੀਆਂ ਟੀਮਾਂ ਸੈਂਪਲ ਲੈ ਰਹੀਆਂ ਹਨ, ਹੁਣ ਕਾਰਵਾਈ ਕਰਨ ਤੋਂ ਪਹਿਲਾਂ ਸੈਂਪਲਾਂ ਨੂੰ ਸੈਂਟਰਲ ਲੈਬ, ਕੋਲਕਾਤਾ ਨੂੰ ਭੇਜਿਆ ਗਿਆ ਹੈ, ਜੇਕਰ ਕੋਈ ਕਮੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ
ਕਿਤੇ ਇਹ ਕੇਂਦਰੀ ਬਜਟ ਲੋਲੀਪੋਪ ਤਾਂ ਨਹੀਂ ? Union Budget 2025
Budget 2025 ਵਿੱਚ Bihar ਨੂੰ ਮਿਲੀ ਸੌਗਾਤ ਬਾਰੇ ਬੋਲੇ Chirag Paswan | abp sanjha| abp news|
ਬਜਟ ਸੈਸ਼ਨ ਦੋਰਾਨ ਭੜਕੇ Akhilesh Yadav, ਗੁੱਸੇ ਨਾਲ ਹੋਏ ਲਾਲ ਪੀਲੇ |Union Budget 2025| abp sanjha|
Sri Guru Harrai Sahib ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ |abp sanjha|
Union Budget 2025 : ਬਜਟ 'ਚ ਬੇਰੋਜਗਾਰਾਂ ਲਈ ਕੀ ਲੈ ਕੇ ਆਈ ਸਰਕਾਰ ?
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement