30 ਦਸੰਬਰ ਨੂੰ ਕੇਂਦਰ ਤੇ ਕਿਸਾਨਾਂ ਵਿਚਾਲੇ 6ਵੇਂ ਗੇੜ ਦੀ ਗੱਲਬਾਤ
ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਡੈੱਡਲੌਕ ਦੀ ਸਥਿਤੀ ਬਣੀ ਹੋਈ ਹੈ.. ਜਿਸ ਨੂੰ ਤੋੜਨ ਲਈ 6ਵੇਂ ਗੇੜ ਦੀ ਮੀਟਿੰਗ ਫਾਿੲਨਲ ਕਰ ਲਈ ਗਈ ਹੈ ਦਸੰਬਰ ਨੂੰ ਦੁਪਹਿਰ 2 ਵਜੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਹੋਵੇਗੀ... ਇਯ ਸਬੰਧੀ ਕਿਸਾਨਾਂ ਨੇ ਕੇਂਦਰ ਵੱਲੋਂ ਭੇਜਿਆ ਸੱੈਦਾ ਸਵਿਕਾਰ ਕਰ ਲਿਆ.. ਇਯ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਮ ਇੱਕ ਚਿੱਠੀ ਭੇਜੀ ਸੀ ਜਿਸ ਵਿੱਚ ਮੰਗ ਕੀਤੀ ਸੀ ਕਿ ਜਥੇਬੰਦੀਆਂ ਗੱਲਬਾਤ ਕਰਨ ਲਈ ਸਰਕਾਰ ਨੂੰ ਸਮਾਂ ਤੇ ਤਾਰੀਕ ਤੈਅ ਕਰਕੇ ਭੇਜਣ.. ਪਹਿਲੀ ਚਿੱਠੀ 20 ਅਗਸਤ ਨੂੰ ਭੇਜੀ ਗਈ ਸੀ..ਜਿਸ ਨੂੰ ਸਿਕਾਨਾਂ ਨੇ ਠੁਕਰਾਅ ਦਿੱਤਾ ਸੀ.. ਮਸਲਾ ਹੱਲ ਕਰਵਾਉਣ ਲਈ ਕੇਂਦਰ ਨੇ ਮੁੜ 24 ਦਸੰਬਰ ਨੂੰ ਦੂਜੀ ਚਿੱਠੀ ਭੇਜੀ.. ਫਿਰ ਸੰਯੁਕਤ ਕਿਸਾਨ ਮੋਰਚਾ ਨੇ ਵਿਚਾਰ ਚਰਚਾ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ 29 ਦਸੰਬਰ ਗੱਲਬਾਤ ਲਈ ਤਾਰੀਕ ਭੇਰੀ ਤੇ ਸਮਾਂ ਦੱਸਿਆ ਸਵੇਰੇ 11 ਵਜੇ ਦਾ... ਜਥੇਬੰਦੀਆਂ ਨੇ ਆਪਣਾ ਪਰਪੋਜ਼ ਸਰਕਾਰ ਨੂੰ ਭੇਜਿਆ ਤਾਂ ਸਰਵਾਰ ਨੇ ਜਵਾਬ ਵਿੱਚ 30 ਦਸੰਬਰ ਨੂੰ ਮੀਟਿੰਗ ਮੁਕਰਰ ਕੀਤੀ.. ਜਿਸ ਵਿੱਚ ਸ਼ਾਮਲ ਹੋਣ ਲਈ ਕਿਸਾਨ ਸੰਯੁਕਤ ਮੋਰਚਾ ਦੇ ਲੀਡਰ ਤਿਆਰ ਨੇ.. ਗੱਲਬਾਤ ਤੋਂ ਪਹਿਲਾਂ ਜਥੇਬੰਦੀਆਂ ਲੇ ਕੇਂਦਰ ਅੱਗੇ ਚਾਰ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਦੀ ਮੰਗ ਕੀਤੀ.