ਤੇਜਿੰਦਰ ਪਾਲ ਬੱਗਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ 4 ਅਗਸਤ ਤੱਕ ਲਗਾਈ ਰੋਕ
ਬੀਜੇਪੀ ਆਗੂ ਤੇਜਿੰਦਰਪਾਲ ਬੱਗਾ (BJP leader Tejinderpal Bagga) ਦੀ ਗ੍ਰਿਫਤਾਰੀ ਤੇ 4 ਅਗਸਤ ਤੱਕ ਰੋਕ ਜਾਰੀ ਰਹੇਗੀ। ਕੇਜਰੀਵਾਲ (Comment on Kejriwal) ਖਿਲਾਫ ਟਿੱਪਣੀ ਮਾਮਲੇ ਚ ਬੱਗਾ ਦੀ ਗ੍ਰਿਫਤਾਰੀ ਤੇ 6 ਜੁਲਾਈ ਤੱਕ ਰੋਕ ਲੱਗੀ ਸੀ। ਜਿਸ ਤੋਂ ਬਾਅਦ ਹਾਈਕੋਰਟ ਚ ਮੁੜ ਸੁਣਵਾਈ ਹੋਈ ਅਤੇ ਕੋਰਟ ਨੇ ਬੱਗਾ ਦੀ ਗ੍ਰਿਫਤਾਰੀ 'ਤੇ ਹੁਣ 4 ਅਗਸਤ ਤੱਕ ਰੋਕ ਲਗਾ ਦਿੱਤੀ ਹੈ। 6 ਮਈ ਨੂੰ ਪੰਜਾਬ ਪੁਲਿਸ ਦੀ ਇੱਕ ਟੀਮ ਕੇਜਰੀਵਾਲ ਖਿਲਾਫ ਟਿੱਪਣੀ ਮਾਮਲੇ 'ਚ ਬੱਗਾ ਨੂੰ ਗ੍ਰਿਫਤਾਰ ਕਰਨ ਦਿੱਲੀ ਪਹੁੰਚੀ ਸੀ, ਪਰ ਰਾਹ 'ਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ (Punjab Police) ਦੇ ਕਾਫਲੇ ਨੂੰ ਰੋਕ ਬੱਗਾ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਬਾਅਦ 'ਚ ਬੱਗਾ ਨੇ ਹਾਈਕੋਰਟ 'ਚ ਦਾ ਰੁਖ ਕੀਤਾ ਸੀ ਅਤੇ ਹਾਈਕੋਰਟ (High Court) ਨੇ 6 ਜੁਲਾਈ ਤੱਕ ਉਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਸੀ।






















