ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕਮੀ ਦੀ ਰਿਪੋਰਟ 'ਤੇ ਬੋਲੇ ਅਨੁਰਾਗ ਠਾਕੁਰ
PM Modi security lapse: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਵਰੀ ਵਿੱਚ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕਮੀਆਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਪਾਇਆ ਕਿ ਫ਼ਿਰੋਜ਼ਪੁਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਲੋੜੀਂਦੀ ਪੁਲਿਸ ਫੋਰਸ ਉਪਲਬਧ ਹੋਣ ਦੇ ਬਾਵਜੂਦ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਤੋਂ ਸਵਾਲ ਉੱਠਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਰੂਟ ਦੀ ਜਾਣਕਾਰੀ ਕਿਸ ਨੇ ਦਿੱਤੀ? ਐਸਐਸਪੀ ਵਾਰ-ਵਾਰ ਫੋਨ 'ਤੇ ਕਿਸ ਨਾਲ ਗੱਲ ਕਰ ਰਹੇ ਸੀ? ਉਹ ਕਿਸ ਤੋਂ ਹਦਾਇਤਾਂ ਲੈ ਰਿਹਾ ਸੀ? ਜਿਸ ਥਾਂ 'ਤੇ ਉਨ੍ਹਾਂ ਦਾ ਕਾਫਲਾ ਰੁਕਿਆ ਸੀ, ਉਹ ਪੁਲ ਦੇ ਵਿਚਕਾਰ ਸੀ। ਪ੍ਰਦਰਸ਼ਨਕਾਰੀਆਂ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਸੀ। ਪਾਕਿਸਤਾਨ ਤੋਂ ਸਿਰਫ਼ 10 ਕਿਲੋਮੀਟਰ ਦੂਰ ਸੀ। ਕੁਝ ਵੀ ਹੋ ਸਕਦਾ ਸੀ। ਸੀਐਮ ਫੋਨ ਕਰਨ 'ਤੇ ਵੀ ਉਪਲਬਧ ਨਹੀਂ ਸੀ। ਪ੍ਰਧਾਨ ਮੰਤਰੀ ਉੱਥੇ 20 ਮਿੰਟ ਖੜ੍ਹੇ ਰਹੇ ਪਰ ਕੁਝ ਵੀ ਹੋਣ ਲਈ 2 ਮਿੰਟ ਹੀ ਕਾਫੀ ਸੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਐਸਐਸਪੀ 2 ਘੰਟੇ ਲੱਗਣ ਦੇ ਬਾਵਜੂਦ ਕੋਈ ਬਦਲਵਾਂ ਰਸਤਾ ਲੱਭਣ ਵਿੱਚ ਨਾਕਾਮ ਰਹੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਨੂੰ ਨਕਾਰਿਆ ਨਹੀਂ ਜਾ ਸਕਦਾ।