Amritsar 'ਚ ਸੈਰ ਕਰਨ ਗਏ ਪੁਲਿਸ ਵਾਲੇ 'ਤੇ ਚੱਲੀਆਂ ਤਾਬੜਤੋੜ ਗੋਲੀਆਂ,ਵੇਖੋ ਰੱਬ ਨੇ ਕਿਵੇਂ ਬਚਾਇਆ
Amritsar 'ਚ ਸੈਰ ਕਰਨ ਗਏ ਪੁਲਿਸ ਵਾਲੇ 'ਤੇ ਚੱਲੀਆਂ ਤਾਬੜਤੋੜ ਗੋਲੀਆਂ,ਵੇਖੋ ਰੱਬ ਨੇ ਕਿਵੇਂ ਬਚਾਇਆ
#crime #Punjabpolice #abplive
ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪ੍ਰਭਦੀਪ ਸਿੰਘ ‘ਤੇ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਪ੍ਰਭਦੀਪ ਆਪਣੇ ਘਰ ਨੇੜੇ ਸਵੇਰ ਦੀ ਸੈਰ ਕਰ ਰਹੇ ਸੀ
ਗਨੀਮਤ ਰਹੀ ਕਿ ਪ੍ਰਭਦੀਪ ਨੇ ਬੁਲੇਟ ਪਰੂਫ਼ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਪੁਲਿਸ ਮੁਤਾਬਕ ਪ੍ਰਭਦੀਪ 'ਤੇ 11 ਫਾਇਰ ਕੀਤੇ ਗਏ ਜਿਨ੍ਹਾਂ ਚੋਂ 7 ਹਿੱਟ ਹੋਏ
ਜਾਣਕਾਰੀ ਅਨੁਸਾਰ ਘਟਨਾ ਵਿੱਚ ਪ੍ਰਭਦੀਪ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਘਟਨਾ ਅੱਜ 8 ਨਵੰਬਰ ਦੀ ਸਵੇਰੇ ਵਾਪਰੀ।
ਜਾਣਕਾਰੀ ਮੁਤਾਬਕ ਪ੍ਰਭਦੀਪ ਜ਼ੀਰਾ 'ਚ AS A CIA ਇੰਚਾਰਜ ਤਾਇਨਾਤ ਹਨ ਤੇ ਉਨ੍ਹਾਂ ਦਾ ਘਰ ਵੀ ਭੁੱਲਰ ਐਵੇਨਿਊ, ਫਤਹਿਗੜ੍ਹ ਚੂੜੀਆਂ ਵਿੱਚ ਹੈ।
ਸੂਤਰਾਂ ਅਨੁਸਾਰ ਪ੍ਰਭਦੀਪ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਦੇ ਫੋਨ ਆ ਰਹੇ ਸਨ। ਧਮਕੀਆਂ ਮਿਲਣ ਤੋਂ ਬਾਅਦ ਉਸ ਨੂੰ ਬੁਲੇਟ ਪਰੂਫ਼ ਜੈਕੇਟ ਮੁਹੱਈਆ ਕਰਵਾਈ ਗਈ ਸੀ।
ਅੰਮ੍ਰਿਤਸਰ ਪੁਲਿਸ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਵਾਰਦਾਤ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ | ਪੰਜਾਬ ਪੁਲਿਸ ਦੀਆਂ ਏਜੰਸੀਆਂ ਵੀ ਇਸ ਸਬੰਧੀ ਜਾਂਚ ਕਰ ਰਹੀਆਂ ਹਨ।






















