ABP Sanjha 'ਤੇ ਵੇਖੋ 08 ਸਤੰਬਰ 2022, ਸਵੇਰੇ 08:00 ਵਜੇ ਦੀਆਂ Headlines
'ਮਿਸ਼ਨ ਹਰਿਆਣਾ' ਦਾ ਦੂਜਾ ਦਿਨ: ਕੇਜਰੀਵਾਲ ਤੇ ਭਗਵੰਤ ਮਾਨ ਦੇ ਮਿਸ਼ਨ ਹਰਿਆਣਾ ਦਾ ਅੱਜ ਦੂਜਾ ਦਿਨ, ਆਦਮਪੁਰ ਵਿੱਚ ਕੱਢਣਗੇ ਤਿਰੰਗਾ ਯਾਤਰਾ, ਅਨਾਜ ਮੰਡੀ 'ਚ ਰੈਲੀ ਨੂੰ ਕਰਨਗੇ ਸੰਬੋਧਨ
ਅੱਜ 'ਕਰਤਵਯ ਪੱਥ' 'ਤੇ PM ਮੋਦੀ: ਦਿੱਲੀ 'ਚ PM ਮੋਦੀ ਅੱਜ 'ਕਰਤਵਯ ਪੱਥ' ਦਾ ਕਰਨਗੇ ਉਦਘਾਟਨ, ਇੰਡੀਆ ਗੇਟ ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦਾ ਵੀ ਹੋਵੇਗਾ ਉਦਘਾਟਨ
ਸਕੂਲ ਨੂੰ ਬੰਬ ਤੋਂ ਉਡਾਉਣ ਦੀ ਧਮਕੀ ਬਾਅਦ ਦਹਿਸ਼ਤ: ਅੰਮ੍ਰਿਤਸਰ 'ਚ DAV ਸਕੂਲ ਨੂੰ ਬੰਬ ਤੋਂ ਉਡਾਉਣ ਦੀ ਧਮਕੀ ਬਾਅਦ ਦਹਿਸ਼ਤ, ਨੌਵੀਂ ਦੇ ਤਿੰਨ ਵਿਦਿਆਰਥੀਆਂ ਨੇ ਹੀ ਦਿੱਤੀ ਪ੍ਰਿੰਸੀਪਲ ਨੂੰ ਧਮਕੀ, ਪੁਲਿਸ ਨੇ ਵਿਦਿਆਰਥੀਆਂ ਨੂੰ ਲਿਆ ਹਿਰਾਸਤ 'ਚ
30 ਸਾਲ ਦੀ ਕਾਨੂੰਨੀ ਜੰਗ, ਟਰੱਸਟ ਭੰਗ: ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਬੇਟੀਆਂ ਨੂੰ ਮਿਲੇਗੀ 20 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ, ਸੁਪਰੀਮ ਕੋਰਟ ਨੇ ਮਹਾਰਾਵਲ ਖੇਵਾਜੀ ਟਰੱਸਟ ਕੀਤਾ ਭੰਗ
ਟੀਮ ਇੰਡੀਆ ਦਾ ਆਖਰੀ ਮੈਚ: ਏਸ਼ੀਆ ਕੱਪ 'ਚ ਅੱਜ ਭਾਰਤ ਅਤੇ ਅਫਗਾਨੀਸਤਾਨ ਦੀ ਜੰਗ, ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 1 ਵਿਕਟ ਤੋਂ ਹਰਾਇਆ, ਟੀਮ ਇੰਡੀਆ ਫਾਈਨਲ ਦੀ ਰੇਸ ਤੋਂ ਬਾਹਰ