ABP Sanjha 'ਤੇ ਵੇਖੋ 09 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਹਿਮਾਚਲ ਨੂੰ AAP ਦੀ 5ਵੀਂ ਗਾਰੰਟੀ: ਹਿਮਾਚਲ ਨੂੰ ਅੱਜ 5ਵੀਂ ਗਾਰੰਟੀ ਦੇਣਗੇ ਸਿਸੋਦੀਆ ਤੇ ਭਗਵੰਤ ਮਾਨ, ਸਿੱਖਿਆ, ਸਿਹਤ, ਸ਼ਹੀਦਾਂ ਨੂੰ ਸਨਮਾਨ ਤੇ ਮਹਿਲਾਵਾਂ ਸਬੰਧਤ ਦੇ ਚੁੱਕੇ ਨੇ 4 ਗਾਰੰਟੀਆਂ
ਆਸ਼ੂ ਦੀ ਜ਼ਮਾਨਤ 'ਤੇ ਸੁਣਵਾਈ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ 'ਤੇ ਸੁਣਵਾਈ ਅੱਜ, 7 ਸਤੰਬਰ ਨੂੰ ਸੁਣਵਾਈ ਕਰਦਿਆਂ ਕੋਰਟ ਨੇ ਫੈਸਲਾ ਰਖਿਆ ਸੀ ਸੁਰਖਿਅਤ, 2000 ਕਰੋੜ ਰੁਪਏ ਦੇ ਘਪਲੇ ਦੇ ਨੇ ਇਲਜ਼ਾਮ
AAP ਵਿਧਾਇਕ ਦੇ ਘਰ 14-15 ਘੰਟੇ ED ਰੇਡ: AAP ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਦੇ ਘਰ 14 ਤੋਂ 15 ਘੰਟੇ ਤੱਕ ਚੱਲੀ ED ਰੇਡ, 32 ਲੱਖ ਕੈਸ਼ ਅਤੇ ਮੋਬਾਇਲ ਫੋਨ ਨਾਲ ਲੈ ਗਈ ਟੀਮ, ਗੱਜਣਮਾਜਰਾ ਦੇ ਇਲਜ਼ਾਮ ED ਜ਼ਰੀਏ ਆਪ ਵਿਧਾਇਕਾਂ ਨੂੰ ਡਰਾਉਣਾ ਚਾਹੁੰਦੀ ਕੇਂਦਰ ਸਰਕਾਰ
ਗੈਂਗਸਟਰਾਂ ਦਾ 7 ਦਿਨਾਂ ਪੁਲਿਸ ਰਿਮਾਂਡ: ਗੈਂਗਸਟਰ ਸੰਪਤ ਨਹਿਰਾ ਅਤੇ ਕਾਲੀ ਦਾ 7 ਦਿਨ ਦਾ ਪੁਲਿਸ ਰਿਮਾਂਡ, ਦੋਵਾਂ ਨੂੰ ਮੁਹਾਲੀ ਅਦਾਲਤ ਵਿੱਚ ਕੀਤਾ ਗਿਆ ਪੇਸ਼, ਜਬਰਨ ਵਸੂਲੀ ਅਤੇ ਗੋਲੀਬਾਰੀ ਦਾ ਹੈ ਮਾਮਲਾ
ਨਹੀਂ ਰਹੀ ਮਹਾਰਾਣੀ ਐਲਿਜ਼ਾਬੇਥ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ ਦਿਹਾਂਤ, ਸਕੌਟਲੈਂਡ ਦੇ ਬਾਲਮੋਰਲ ਕਾਸਲ 'ਚ ਲਏ ਆਖਰੀ ਸਾਹ, ਬ੍ਰਿਟੇਨ 'ਚ 10 ਦਿਨਾਂ ਦਾ ਰਾਸ਼ਟਰੀ ਸੋਗ ਐਲਾਨਿਆ ਗਿਆ, ਦੁਨੀਆ ਭਰ 'ਚ ਸੋਗ ਦੀ ਲਹਿਰ