ABP Sanjha 'ਤੇ ਵੇਖੋ 19 ਸਤੰਬਰ 2022, ਸਵੇਰੇ 09:00 ਵਜੇ ਦੀਆਂ Headlines
ਦੇਰ ਰਾਤ ਧਰਨਾ ਖਤਮ: ਵੀਡੀਓ ਮਾਮਲੇ ਵਿੱਚ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਰਾਤ ਡੇਢ ਵਜੇ ਦੇ ਕਰੀਬ ਧਰਨਾ ਖ਼ਤਮ, ਪੁਲਿਸ ਨੇ ਨਿਰਪੱਥ ਜਾਂਚ ਦਾ ਦਿੱਤਾ ਭਰੋਸਾ, ਮੁਲਜ਼ਮ ਵਿਦਿਆਰਥਣ ਤੇ 2 ਨੌਜਵਾਨ ਗ੍ਰਿਫਤਾਰ
BJP 'ਚ ਸ਼ਾਮਲ ਹੋਣਗੇ ਕੈਪਟਨ: ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਚ ਹੋਣਗੇ ਸ਼ਾਮਲ, ਪੰਜਾਬ ਲੋਕ ਕਾਂਗਰਸ ਪਾਰਟੀ ਦਾ ਬੀਜੇਪੀ ਚ ਹੋਵੇਗਾ ਰਲੇਵਾਂ, ਬੇਟਾ-ਬੇਟੀ ਤੇ 6-7 ਸਾਬਕਾ ਵਿਧਾਇਕ ਵੀ BJP 'ਚ ਹੋਣਗੇ ਸ਼ਾਮਲ
2 ਸਾਬਕਾ ਮੰਤਰੀਆਂ ਖਿਲਾਫ LOC ਜਾਰੀ: ਸਿੰਜਾਈ ਘੁਟਾਲੇ ਮਾਮਲੇ ਚ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ ਸਣੇ 3 ਸਾਬਕਾ IAS ਅਧਿਕਾਰੀਆਂ ਖਿਲਾਫ ਲੁੱਕਆਊਟ ਨੋਟਿਸ ਜਾਰੂੀ, ਪਿਛਲੇ ਹਫਤੇ ਹੀ ਸਰਕਾਰ ਨੇ ਵਿਜੀਲੈਂਸ ਨੂੰ ਸੌਂਪੀ ਸੀ ਜਾਂਚ
ਮਹਾਰਾਣੀ ਦਾ ਅੰਤਿਮ ਸਸਕਾਰ ਅੱਜ: ਮਹਾਰਾਣੀ ਐਲਿਜ਼ਾਬੇਥ ਦਾ ਅੰਤਿਮ ਸਸਕਾਰ ਅੱਜ, ਆਖਰੀ ਦਰਸ਼ਨ ਦੇ ਲਈ Westminster Abbey ਹੌਲ 'ਚ ਉਮੜਿਆ ਜਨਸੈਲਾਬ, ਦੁਨੀਆ ਦੇ 500 ਦਿੱਗਜ ਲੀਡਰ ਅੰਤਿਮ ਯਾਤਰਾ 'ਚ ਹੋਣਗੇ ਸ਼ਾਮਲ
ਜੈਕਲਿਨ 'ਤੇ ਗ੍ਰਿਫਤਾਰੀ ਦੀ ਤਲਵਾਰ ?: ਮਨੀ ਲਾਂਡਰਿੰਗ ਕੇਸ ਵਿੱਚ ਜੈਕਲੀਨ ਫਰਨਾਂਡਿਸ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ, ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਕਰੇਗੀ ਸਵਾਲ-ਜਵਾਬ, 200 ਕਰੋੜ ਰੁਪਏ ਦੀ ਠਗੀ ਦਾ ਹੈ ਮਾਮਲਾ