Barnala - AC ਮੈਕੇਨਿਕ ਨੇ ਲਗਾਇਆ ਕਿਸਾਨੀ ਝੰਡਿਆਂ ਦਾ ਲੰਗਰ,ਖ਼ੁਦ ਹੀ ਛਪਾਈ ਕਰ ਬਣਾ ਰਿਹਾ ਝੰਡੇ
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਜਾਰੀ ਹੈ। 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦਾ ਹਰ ਵਰਗ ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇ ਰਿਹਾ ਹੈ। ਬਰਨਾਲਾ ਦੇ ਇੱਕ ਏਸੀ ਮਕੈਨਿਕ ਅਤੇ ਉਸਦੇ ਸਾਥੀ ਦੁਕਾਨਦਾਰਾਂ ਵੱਲੋਂ ਕਿਸਾਨੀ ਅੰਦੋਲਨ ਲਈ ਝੰਡੇ ਤਿਆਰ ਕੀਤੇ ਜਾ ਰਹੇ ਹਨ।ਹਜ਼ਾਰਾਂ ਦੀ ਗਿਣਤੀ ਵਿੱਚ ਹੁਣ ਤੱਕ ਕਿਸਾਨੀ ਝੰਡੇ ਤਿਆਰ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਫ਼ਤ ਵਿੱਚ ਵੰਡਣ ਦੀ ਸੇਵਾ ਕੀਤੀ ਜਾ ਚੁੱਕੀ ਹੈ। 26 ਜਨਵਰੀ ਦੀ ਟਰੈਕਟਰ ਪਰੇਡ ਲਈ ਪੂਰੀ ਤਿਆਰੀ ਨਾਲ ਕਿਸਾਨੀ ਝੰਡੇ ਤਿਆਰ ਹੋ ਰਹੇ ਹਨ। ਏਸੀ ਮਕੈਨਿਕ ਜਗਤਾਰ ਸਿੰਘ ਨੇ ਝੰਡਿਆਂ ਦੀ ਘਾਟ ਮਹਿਸੂਸ ਕਰਦਿਆਂ ਯੂਟਿਊਬ ਤੋਂ ਸਿਖਲਾਈ ਲੈ ਕੇ ਕਿਸਾਨੀ ਝੰਡੇ ਤਿਆਰ ਕਰਨੇ ਸ਼ੁਰੂ ਕੀਤੇ। ਝੰਡਿਆਂ ਉਪਰ ਸਿਰਫ਼ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲਿਖਿਆ ਜਾ ਰਿਹਾ ਹੈ।






















