ਪੜਚੋਲ ਕਰੋ
Air Travel Guidelines । ਭਾਰਤ ਆਉਣ 'ਤੇ ਹੁਣ ਨਹੀਂ ਭਰਨਾ ਪਵੇਗਾ ਏਅਰ ਸੁਵਿਧਾ ਫਾਰਮ
Air Travel Guidelines : ਸਰਕਾਰ ਨੇ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ ਉਨ੍ਹਾਂ ਨੂੰ ਭਾਰਤ ਆਉਣ 'ਤੇ ਏਅਰ ਸੁਵਿਧਾ ਪੋਰਟਲ ( Air Suvidha Portal) 'ਤੇ ਸਵੈ ਘੋਸ਼ਣਾ ਪੱਤਰ (Self Declaration Form) ਅਪਲੋਡ ਨਹੀਂ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਅਤੇ ਮਾਸਕ ਦੇ ਜ਼ਰੂਰੀ ਨਿਯਮਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਹਾਲਾਂਕਿ, ਸਰਕਾਰ ਨੇ ਕਿਹਾ ਕਿ ਲੱਛਣ ਪਾਏ ਜਾਣ ਤੋਂ ਬਾਅਦ ਹੀ ਕਿਸੇ ਨੂੰ ਇਕਾਂਤਵਾਸ 'ਚ ਰਹਿਣਾ ਹੋਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ ਸਵੈ-ਘੋਸ਼ਣਾ ਫਾਰਮ ਨੂੰ ਅਪਲੋਡ ਨਾ ਕਰਨ ਦਾ ਨਿਯਮ 22 ਨਵੰਬਰ 2022 ਤੋਂ ਲਾਗੂ ਹੋਵੇਗਾ। ਇਹ ਹਵਾਈ ਅੱਡਿਆਂ, ਜਲ ਮਾਰਗਾਂ ਅਤੇ ਸੜਕ ਦੁਆਰਾ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ 'ਤੇ ਵੀ ਲਾਗੂ ਹੋਵੇਗਾ।
ਹੋਰ ਵੇਖੋ






















