ਹੁਣ ਮੀਟਰ ਰੀਡਰਾਂ ਨੇ ਬਿਜਲੀ ਮੰਤਰੀ ਦੀ ਰਿਹਾਇਸ਼ ਲਾਇਆ ਪੱਕਾ ਮੋਰਚਾ
ਅੰਮ੍ਰਿਤਸਰ: ਪਾਵਰਕੌਮ ਅਧੀਨ ਪਿਛਲੇ ਕਈ ਸਾਲਾਂ ਕੰਪਨੀ ਠੇਕੇਦਾਰੀ ਅਧੀਨ ਕੰਮ ਕਰ ਮੀਟਰ ਰੀਡਰਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਅੱਜ ਜੰਡਿਆਲਾ ਗੁਰੂ ਵਿਖੇ ਪੱਕੇ ਤੌਰ 'ਤੇ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ।ਜਦਕਿ ਪਾਵਰਕੌਮ ਮੀਟਰ ਰੋਡ ਯੂਨੀਅਨ ਆਜਾਦ ਵੱਲੋਂ ਪਹਿਲਾਂ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਰਿਹਾਇਸ਼ ਬਾਹਰ ਧਰਨਾ 101 ਦਿਨ 'ਚ ਦਾਖਲ ਹੋ ਚੁੱਕਾ ਹੈ। ਹੁਣ ਬਾਰਡਰ ਜੋਨ ਦੇ ਮੀਟਰ ਰੀਡਰ ਮੈਦਾਨ 'ਚ ਨਿੱਤਰ ਆਏ ਹਨ। ਇਸ ਬਾਬਤ ਯੂਨੀਅਨ ਦੇ ਸੂਬਾਈ ਤੇ ਬਾਰਡਰ ਜੋਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਨੂੰ ਕੰਪਨੀ ਸਿਸਟਮ ਤਹਿਤ ਨਿਗੂਣੀ ਸੈਲਰੀ ਦਿੱਤੀ ਜਾਂਦੀ ਹੈ ਜਦਕਿ ਸਰਕਾਰ ਕੰਪਨੀ ਨੂੰ 28000 ਰੁਪੈ ਪ੍ਰਤੀ ਵਿਅਕਤੀ ਦਿੱਤੀ ਜਿਸ ਨਾਲ ਸਰਕਾਰ ਨੂੰ ਹਰ ਸਾਲ ਚਾਰ ਕਰੋੜ ਦੀ ਲੁੱਟ ਹੁੰਦੀ ਹੈ ਜਦਕਿ ਸਰਕਾਰ ਇੱਕ ਪਾਸੇ ਰਿਸ਼ਵਤ ਖਤਮ ਕਰ ਦਿੱਤੀ ਜਾਵੇਗੀ ਜੋ ਹਾਲੇ ਵੀ ਜਾਰੀ ਹੈ। ਸਰਕਾਰ ਜਾਂ ਤਾਂ ਸਾਨੂੰ ਡੇਲੀ ਵੇਜ ਤੇ ਰੱਖੇ, ਜਾਂ ਆਪਣੇ ਅਧੀਨ ਲਵੇ ਨਹੀਂ ਤਾਂ ਏਥੇ ਧਰਨਾ ਪੱਕੇ ਤੌਰ 'ਤੇ ਜਾਰੀ ਰਹੇਗਾ।






















