Another big action against suspended woman constable 'Chitta Queen' Amandeep Kaur
ਥਾਰ ਅਤੇ ਲਗਜ਼ਰੀ ਲਾਈਫਸਟਾਈਲ ਦੀ ਸ਼ੌਕੀਨ ਸਸਪੈਂਡ ਮਹਿਲਾ ਕੋਨਸਟੇਬਲ ਅਮਨਦੀਪ ਕੌਰ ਦੀ ਗਿਰਫਤਾਰੀ ਦੇ ਨਾਲ ਉਸ ਵਿਰੋਧ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਹੁਣ ਉਸਦੀ ਜਮੀਨ ਜਾਇਦਾਦ ਜਪਤ ਕਰ ਲਈ ਗਈ ਹੈ ਇਸ ਦੇ ਨਾਲ ਹੀ ਉਸਦਾ ਮੋਬਾਇਲ ਫੋਨ ਪਲਾਟ ਅਤੇ ਥਾਰ ਗੱਡੀ ਵੀ ਜਪਤ ਕਰ ਲਈ ਹੈ। ਕੁੱਲ ਮਿਲਾ ਕੇ ਕਰੋੜ 38 ਲੱਖ ਰੁਪਏ ਦੀ ਜਾਇਦਾਦ ਜਪਤ ਕੀਤੀ ਹੈ। ਇਸ ਸੰਬੰਧੀ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਤੱਕ ਪੋਸਟਰ ਚਿਪਕਾ ਦਿੱਤੇ ਨੇ। ਦੱਸ ਦਈਏ ਕਿ ਪੁਲਿਸ ਨੇ ਅਮਨਦੀਪ ਕੌਰ ਨੂੰ ਉਸ ਦੀ ਥਾਰ ਗੱਡੀ ਤੋਂ ਚਿੱਟਾ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਹਾਲਾਂਕਿ ਉਸਨੂੰ ਜਮਾਨਤ ਮਿਲ ਗਈ ਸੀ। ਪਰ ਬੀਤੇ ਦਿਨੀ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਸ ਨੂੰ ਦੁਬਾਰਾ ਗ੍ਰਫਤਾਰ ਕਰ ਲਿਆ ਹੈ। ਇਸ ਵੇਲੇ ਅਮਲਦੀਪ ਕੌਰ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ ਹੈ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਵੀ ਦੈ।






















