Baba Bakhshish Singh Firing Attack | ਸਿੱਖ ਚਿੰਤਕ ਬਾਬਾ ਬਖਸ਼ੀਸ਼ 'ਤੇ ਜਾਨਲੇਵਾ ਹਮਲਾ ਚੱਲੀਆਂ ਤਾੜ-ਤਾੜ ਗੋਲੀਆਂ
ਉਘੇ ਸਿੱਖ ਚਿੰਤਕ ਬਾਬਾ ਬਖਸੀਸ ਸਿੰਘ 'ਤੇ ਤਿੰਨ ਗੱਡੀਆਂ 'ਚ ਸਵਾਰ ਵਿਅਕਤੀਆਂ ਨੇ ਹਮਲਾ ਕਰਕੇ ਜਾਨੋ ਮਾਰਨ ਦੀ ਕੋਸ਼ਿਸ ਕੀਤੀ ਗਈ । ਇਸ ਦੌਰਾਨ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਕਾਰਵਾਈ ਵੀ ਕੀਤੀ ਗਈ ।
ਇਹ ਹਮਲਾ ਬੀਤੀ ਦੇਰ ਰਾਤ ਵਾਪਰਿਆ ਦੱਸਿਆ ਜਾ ਰਿਹਾ ਹੈ ਜਦੋ ਬਖਸੀਸ ਸਿੰਘ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਿਹਾ ਸੀ। ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਦੀ ਗੱਡੀ ਪਟਿਆਲਾ ਬਾਈਪਾਸ ਤੋ ਗੁਜਰਨ ਲੱਗੀ ਤਾਂ ਤਿੰਨ ਗੱਡੀਆਂ ਉਨਾਂ ਦੀ ਗੱਡੀ ਦਾ ਪਿੱਛਾ ਕਰਨ ਲੱਗੀਆਂ ਤੇ ਇੱਕ ਗੱਡੀ ਅੱਗੇ ਤੇ ਦੋ ਗੱਡੀਆਂ ਪਿੱਛੇ ਲਗਾ ਕੇ ਘੇਰਨ ਦੀ ਕੋਸ਼ਿਸ ਕੀਤੀ ਗਈ ਤਾਂ ਬਖਸ਼ੀਸ ਸਿੰਘ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਜਾ ਰਹੀ ਗੱਡੀ ਵਿਚੋਂ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਗੱਡੀ ਚ ਵੱਜੀਆ ਤੇ ਬਖਸ਼ੀਸ ਸਿੰਘ ਦੀ ਜਾਨ ਬਚ ਗਈ । ਇਸਦੀ ਪੁਸ਼ਟੀ ਕਰਦਿਆਂ ਐਸਪੀ ਸਿਟੀ ਨੇ ਦੱਸਿਆ ਕਿ ਹਮਲਾ ਹੋਇਆ ਹੈ ਪਰ ਬਖਸ਼ੀਸ ਸਿੰਘ ਪੂਰੀ ਤਰਾ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਥਾਣਾ ਅਰਬਨ ਅਸਟੇਟ ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਸ਼ੂਤਰਾਂ ਅਨੁਸਾਰ ਬਾਬਾ ਬਖਸ਼ੀਸ ਸਿੰਘ ਸੀਆਈਏ ਸਟਾਫ਼ ਪਟਿਆਲਾ ਵਿਖੇ ਮੌਜੂਦ ਹਨ ਤੇ ਪੁਲਿਸ ਮਾਮਲੇ ਦੀ ਜਾਣਕਾਰੀ ਹਾਸ਼ਲ ਕਰ ਰਹੀ ਹੈ