Batala Sarpanch Drown | ਬਟਾਲਾ ’ਚ ਸਰਪੰਚ ਸਣੇ ਤਿੰਨ ਵਿਅਕਤੀ ਨਹਿਰ ’ਚ ਰੁੜ੍ਹੇ
Batala Sarpanch Drown | ਬਟਾਲਾ ’ਚ ਸਰਪੰਚ ਸਣੇ ਤਿੰਨ ਵਿਅਕਤੀ ਨਹਿਰ ’ਚ ਰੁੜ੍ਹੇ
ਨਹਾਉਂਦੇ ਸਮੇਂ ਵਾਪਰਿਆ ਹਾਦਸਾ
ਅਪਰਬਾਰੀ ਦੁਆਬ ਨਹਿਰ ’ਚ ਨਹਾਉਂਦੇ ਸਮੇਂ ਵਾਪਰਿਆ ਹਾਦਸਾ
ਇਕ ਵਿਅਕਤੀ ਦੀ ਲਾਸ਼ ਬਰਾਮਦ - 2 ਦੀ ਭਾਲ ਜ਼ਾਰੀ
ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਦੀ ਅਪਰਬਾਰੀ ਦੁਆਬ ਨਹਿਰ ’ਚ ਨਹਾਉਣ ਗਏ ਪਿੰਡ ਭਰਥਵਾਲ ਦਾ ਸਰਪੰਚ ਰਣਬੀਰ ਸਿੰਘ ਪਾਣੀ ਤੇ ਤੇਜ਼ ਵਹਾਅ ਚ ਰੁੜ੍ਹ ਗਿਆ
ਜਿਸਨੂੰ ਬਚਾਉਣ ਲਈ ਉਸਦੇ ਦੋ ਸਾਥੀਆਂ ਮੱਖਣ ਉਰਫ ਮੱਖੂ ਤੇ ਕਰਤਾਰ ਸਿੰਘ ਨੇ ਵੀ ਨਹਿਰ ਚ ਛਲਾਂਗ ਲਗਾ ਦਿੱਤੀ
ਲੇਕਿਨ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਉਹ ਵੀ ਡੁੱਬ ਗਏ |
ਜਦੋਂ ਆਸ-ਪਾਸ ਦੇ ਲੋਕਾਂ ਨੇ ਤਿੰਨਾਂ ਨੂੰ ਡੁੱਬਦੇ ਦੇਖਿਆ ਤਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਮੌਕੇ 'ਤੇ ਗੋਤਾਖੋਰਾਂ ਨੂੰ ਬੁਲਾ ਕੇ ਸਰਪੰਚ ਸਮੇਤ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਘਟਨਾ 19 ਜੁਲਾਈ ਦੇਰ ਸ਼ਾਮ ਦੀ ਹੈ |ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਇੱਕ ਵਿਅਕਤੀ ਮੱਖਣ ਸਿੰਘ ਦੀ ਲਾਸ਼ ਬਰਾਮਦ ਹੋਈ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਮ੍ਰਿਤਕ ਦੇ ਵਾਰਸਾਂ ਮੁਤਾਬਕ ਤਿੰਨੋਂ ਘਰੋਂ ਨਹਾਉਣ ਲਈ ਗਏ ਸਨ ਜਿਥੇ ਹਾਦਸੇ ਦਾ ਸ਼ਿਕਾਰ ਹੋ ਗਏ |